ਮੰਦਰ ਤੋਂ ਗੁਰਦੁਆਰਿਆਂ ਤਕ ਪ੍ਰਸ਼ਾਦ ਤੋਂ ਪਹਿਲਾਂ ‘ਸੈਨੇਟਾਈਜ਼ਰ’, ਹਰ ਥਾਂ ਕੋਰੋਨਾ ਦਾ ਖੌਫ

03/18/2020 6:38:09 PM

ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਭਾਰਤ ’ਚ ਕਰੀਬ 147 ਪਾਜੀਟਿਵ ਕੇਸ ਸਾਹਮਣੇ ਆਏ ਹਨ। ਕੋਰੋਨਾ ਦੇ ਕਹਿਰ ਕਾਰਨ ਦੁਨੀਆ ਭਰ ਦੇ ਲੋਕ ਖੌਫ ਵਿਚ ਹੈ। ਸਾਵਧਾਨੀ ਦੇ ਤੌਰ ’ਤੇ ਲੋਕ ਘਰਾਂ ਅਤੇ ਘਰ ਤੋਂ ਬਾਹਰ ਹਰ ਥਾਂ ਪੂਰੀ ਸਾਵਧਾਨੀ ਵਰਤ ਰਹੇ ਹਨ। ਮੰਦਰ, ਗੁਰਦੁਆਰਿਆਂ ’ਚ ਪ੍ਰਸ਼ਾਦ ਤੋਂ ਪਹਿਲਾਂ ਸੈਨੇਟਾਈਜ਼ਰ ਹੱਥਾਂ ’ਤੇ ਲਾਉਣ ਨੂੰ ਦਿੱਤਾ ਜਾ ਰਿਹਾ ਤਾਂ ਕਿ ਹੱਥ ਸਾਫ ਰਹਿਣ ਅਤੇ ਵਾਇਰਸ ਨਾਲ ਫੈਲੇ। ਇੱਥੇ ਦੱਸ ਦੇਈਏ ਕਿ ਇਸ ਵਾਇਰਸ ਤੋਂ ਬਚਾਅ ਲਈ ਹੱਥਾਂ ਨੂੰ ਸਾਬਣ ਨਾਲ ਕੁਝ-ਕੁਝ ਘੰਟਿਆਂ ਦੇ ਅੰਤਰਾਲ ਨਾਲ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ। 

ਇਹ ਤਸਵੀਰ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਹੈ। ਅੰਦਰ ਜਾਂਦੇ ਹੀ ਸੰਗਤ ਦੇ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਵਾਏ ਜਾ ਰਹੇ ਹਨ।

ਜੈਪਰੁ ਦੇ ਇਕ ਮੰਦਰ ਦੀ ਤਸਵੀਰ। ਪੁਜਾਰੀਆਂ ਦੇ ਹੱਥਾਂ ’ਚ ਪ੍ਰਸ਼ਾਦ ਦੀ ਥਾਂ ਸੈਨੇਟਾਈਜ਼ਰ ਨਜ਼ਰ ਆਇਆ। ਪੁਜਾਰੀ ਭਗਤਾਂ ਨੂੰ ਭਗਵਾਨ ਦੇ ਦਰਸ਼ਨਾਂ ਤੋਂ ਪਹਿਲਾਂ ਸੈਨੇਟਾਈਜ਼ਰ ਦਾ ਇਸਤੇਮਾਲ ਕਰਵਾ ਰਹੇ ਹਨ।


ਰਾਜਸਥਾਨ ਸਥਿਤ ਅਜਮੇਰ ਸ਼ਰੀਫ ਦਰਗਾਹ ’ਤੇ ਵੀ ਆਉਣ ਵਾਲੇ ਸ਼ਰਧਾਲੂਆਂ ਦੀ ਸਕ੍ਰੀਨਿੰਗ ਅਤੇ ਸੈਨੇਟਾਈਜ਼ਰ ਵਰਤਣ ਲਈ ਦਿੱਤਾ ਜਾ ਰਿਹਾ ਹੈ।

ਇਹ ਤਸਵੀਰ ਦਿੱਲੀ ਦੇ ਇਕ ਮੰਦਰ ਦੀ ਹੈ, ਜਿੱਥੇ ਮੁਫ਼ਤ ਮਾਸਕ ਵੰਡੇ ਗਏ। ਡਾਕਟਰ ਭਾਵੇਂ ਹੀ ਕਹਿ ਰਹੇ ਹੋਣ ਕਿ ਕੋਰੋਨਾ ਤੋਂ ਬਚਾਅ ਲਈ ਸਾਰਿਆਂ ਨੂੰ ਮਾਸਕ ਲਾਉਣ ਦੀ ਲੋੜ ਨਹੀਂ ਹੈ ਪਰ ਲੋਕ ਹਰ ਸੰਭਵ ਬਚਾਅ ਕਰਨਾ ਚਾਹੁੰਦੇ ਹਨ। 

ਕੋਰੋਨਾ ਦੇ ਡਰ ਨਾਲ ਦੇਸ਼ ਭਰ ਦੇ ਕਈ ਮੰਦਰਾਂ ’ਚ ਮੂਰਤੀਆਂ ਨੂੰ ਵੀ ਮਾਸਕ ਪਹਿਨਾਇਆ ਗਿਆ। ਅਹਿਮਦਾਬਾਦ ਦੇ ਮੰਦਰ ਵਿਚ ਪੁਜਾਰੀ ਨੇ ਭਗਵਾਨ ਹਨੂੰਮਾਨ ਨੂੰ ਮਾਸਕ ਪਹਿਨਾਇਆ ਹੈ।

ਚੇਨਈ ’ਚ ਸਥਿਤ ਕਪਾਲੇਸ਼ਵਰ ਮੰਦਰ ’ਚ ਛੋਟੋ ਬੱਚੇ ਦੀ ਜਾਂਚ ਕਰਦੀ ਹੈਲਥਕੇਅਰ ਵਰਕਰ। 

ਇੱਥੇ ਦੱਸ ਦੇਈਏ ਕਿ ਦੇਸ਼ ਦੇ 17 ਸੂਬਿਆਂ—  ਦਿੱਲੀ, ਹਰਿਆਣਾ, ਕੇਰਲ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਲੱਦਾਖ, ਤਾਮਿਲਨਾਡੂ, ਜੰਮੂ-ਕਸ਼ਮੀਰ, ਪੰਜਾਬ, ਕਰਨਾਟਕ, ਪੁਡੂਚੇਰੀ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਉੱਤਰਾਖੰਡ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਦੁਨੀਆ ਭਰ ’ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,000 ਦੇ ਕਰੀਬ ਪਹੁੰਚ ਗਈ ਹੈ ਅਤੇ 1 ਲੱਖ 98 ਹਜ਼ਾਰ ਲੋਕ ਵਾਇਰਸ ਦੀ ਲਪੇਟ ’ਚ ਹਨ। ਚੀਨ ਤੋਂ ਫੈਲਿਆ ਇਹ ਜਾਨਲੇਵਾ ਵਾਇਰਸ ਦੁਨੀਆ ਦੇ ਕਰੀਬ 160 ਦੇਸ਼ਾਂ ’ਚ ਆਪਣੇ ਪੈਰ ਪਸਾਰ ਚੁੱਕਾ ਹੈ। ਚੀਨ ’ਚ 3200 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਚੀਨ ਤੋਂ ਬਾਅਦ ਇਟਲੀ ਅਜਿਹਾ ਦੇਸ਼ ਹੈ, ਜਿੱਥੇ ਵਾਇਰਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਇੱਥੇ 2500 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ 6 ਕਰੋੜ ਲੋਕਾਂ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। 

Tanu

This news is Content Editor Tanu