ਅਹਿਮ ਖ਼ਬਰ: ਨਵੀਂ ਖੋਜ ਅਨੁਸਾਰ ਕੋਰੋਨਾ ਵਾਇਰਸ ਨਾਲ ਇਸ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ ਲੋਕ

06/04/2020 1:47:59 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਵਧਦੇ ਇਨਫੈਕਸ਼ਨ ਦੇ ਬਾਵਜੂਦ ਦੁਨੀਆ ਦੇ ਕਈ ਦੇਸ਼ਾਂ 'ਚ ਤਾਲਾਬੰਦੀ ਦੀਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਲੋਕ ਆਪਣੀ ਪੁਰਾਣੀ ਰੂਟੀਨ ਵੱਲ ਆ ਰਹੇ ਹਨ, ਜਿਨ੍ਹਾਂ 'ਚ ਸਵੇਰ ਤੋਂ ਲੈ ਕੇ ਰਾਤ ਤੱਕ ਕਈ ਅਜਿਹੇ ਕੰਮ ਹੁੰਦੇ ਹਨ, ਜਿਨ੍ਹਾਂ 'ਚ ਲੋਕਾਂ ਨੂੰ ਕਈ ਥਾਂਵਾਂ 'ਤੇ ਜਾਣਾ ਹੁੰਦਾ ਹੈ। ਇਹ ਸਥਾਨ ਕਿੰਨੇ ਸੁਰੱਖਿਅਤ ਹਨ ਅਤੇ ਇੱਥੇ ਤੁਹਾਨੂੰ ਕੋਰੋਨਾ ਦੇ ਇਨਫੈਕਸ਼ਨ ਦਾ ਕਿੰਨਾ ਖਤਰਾ ਹੋ ਸਕਦਾ ਹੈ, ਇਹ ਸਵਾਲ ਹਰ ਕਿਸੇ ਦੇ ਮਨ 'ਚ ਹੈ। ਅਜਿਹੇ 'ਚ ਅਮਰੀਕਾ ਦੇ ਮੇਸਾਚੁਸੇਟਸ ਯੂਨੀਵਰਸਿਟੀ ਦੇ ਜੀਵ ਵਿਗਿਆਨ ਦੇ ਪ੍ਰੋਫੈਸਰ ਡਾ. ਏਰਿਨ ਬ੍ਰੋਮੇਜ ਨੇ ਕੋਰੋਨਾ ਦੇ ਖਤਰਿਆਂ ਦੇ ਪ੍ਰਤੀ ਸਾਵਧਾਨ ਕੀਤਾ ਹੈ। ਡਾ. ਬ੍ਰੋਮੇਜ ਨੇ ਦੱਸਿਆ ਕਿ ਤਾਲਾਬੰਦੀ ਨਾਲ ਜੁੜੀਆਂ ਪਾਬੰਦੀਆਂ ਨੂੰ ਹਟਾਉਣ ਦੇ ਨਾਲ ਹੀ ਇਨਫੈਕਸ਼ ਰੋਗ ਕਿਸ ਤਰ੍ਹਾਂ ਨਾਲ ਫੈਲਦੇ ਹਨ। ਉਹ ਵੱਖ-ਵੱਖ ਸਥਿਤੀਆਂ 'ਚ ਕੋਰੋਨਾ ਵਾਇਰਸ ਦੇ ਜ਼ੋਖਮ ਦਾ ਅਧਿਐਨ ਕਰਦੇ ਹਨ। ਉਨ੍ਹਾਂ ਦਾ ਨਤੀਜਾ ਹੈ ਕਿ ਘਰ ਦੇ ਬਾਹਰ ਤੁਹਾਨੂੰ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਡਰ ਘੱਟ ਹੈ। ਆਓ ਜਾਣਦੇ ਹਾਂ ਕਿ ਕਿਸ ਜਗ੍ਹਾ ਕਿਸ ਪੱਧਰ ਤੱਕ ਕੋਰੋਨਾ ਦਾ ਅਸਰ ਹੁੰਦਾ ਹੈ।

ਇਕ ਵਿਅਕਤੀ ਨੂੰ ਪ੍ਰਭਾਵਿਤ ਕਰਨ ਲਈ ਛੋਟੀ ਖੁਰਾਕ ਹੀ ਕਾਫ਼ੀ
ਡਾ. ਬ੍ਰੋਮੇਜ ਦੱਸਦੇ ਹਨ ਕਿ ਜ਼ਿਆਦਾਤਰ ਲੋਕ ਆਪਣੇ ਘਰਾਂ 'ਚ ਇਨਫੈਕਟਡ ਹੋ ਰਹੇ ਹਨ। ਘਰ ਦਾ ਇਕ ਮੈਂਬਰ ਸਮਾਜ 'ਚ ਵਾਇਰਸ ਦੀ ਲਪੇਟ 'ਚ ਆਉਂਦਾ ਹੈ ਅਤੇ ਉਹ ਉਸ ਨੂੰ ਘਰ ਲੈ ਆਉਂਦਾ ਹੈ। ਜਿੱਥੇ ਘਰ ਦੇ ਦੂਜੇ ਮੈਂਬਰ ਵੀ ਇਨਫੈਕਸ਼ਨ ਦੀ ਲਪੇਟ 'ਚ ਆ ਜਾਂਦੇ ਹਨ ਪਰ ਸਮਾਜ ਦੇ ਲੋਕ ਇਨਫੈਕਸ਼ਨ ਨੂੰ ਕਿੱਥੋਂ ਲਿਆ ਰਹੇ ਹਨ? ਇਹ ਵੱਡਾ ਸਵਾਲ ਹੈ, ਜਿਸ ਦਾ ਜਵਾਬ ਉਨ੍ਹਾਂ ਨੇ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨਫੈਕਟਡ ਹੋਣ ਲਈ ਤੁਹਾਨੂੰ ਵਾਇਰਸ ਦੀ ਇਕ ਛੂਤਕਾਰੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਹੋਰ ਕੋਰੋਨਾ ਵਾਇਰਸ ਦੇ ਛੂਤਕਾਰੀ ਖੁਰਾਕ ਦੇ ਆਧਾਰ 'ਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਦੇ ਇਨਫੈਕਸ਼ਨ ਲਈ ਇਕ ਛੋਟੀ ਖੁਰਾਕ ਹੀ ਕਾਫ਼ੀ ਹੋ ਸਕਦੀ ਹੈ। ਕੁਝ ਮਾਹਰਾਂ ਦਾ ਅਨੁਮਾਨ ਹੈ ਕਿ ਇਨਫੈਕਸ਼ਨ ਲਈ 1,000 ਸਾਰਸ-ਸੀਓਵੀ-2 ਛੂਤਕਾਰੀ ਵਾਇਰਸ ਕਣ ਦੀ ਜ਼ਰੂਰਤ ਹੋਵੇਗੀ। ਹਾਲਾਂਕਿ ਇਹ ਯਕੀਨੀ ਕਰਨ ਲਈ ਫਿਲਹਾਲ ਇਸ 'ਤੇ ਹੋਰ ਪ੍ਰਯੋਗ ਕਰਨ ਦੀ ਜ਼ਰੂਰਤ ਹੈ ਪਰ ਅਸੀਂ ਇਸ ਗਿਣਤੀ ਦੀ ਵਰਤੋਂ ਕਰ ਕੇ ਦਿਖਾ ਸਕਦੇ ਹਾਂ ਕਿ ਕਿਵੇਂ ਇਨਫੈਕਸ਼ਨ ਹੋ ਸਕਦਾ ਹੈ। ਇਸ ਸਥਿਤੀ 'ਚ ਇਨਫੈਕਸ਼ਨ ਹੋ ਸਕਦਾ ਹੈ, ਜਦੋਂ ਤੁਸੀਂ 1000 ਛੂਤਕਾਰੀ ਵਾਇਰਲ ਕਣ ਇਕ ਸਾਹ ਨਾਲ 100 ਤੋਂ ਵਧ ਵਾਇਰਸ ਕਣ 10 ਤੋਂ ਵਧ ਵਾਰ ਤੁਹਾਡੇ ਸਾਹਾਂ ਰਾਹੀਂ ਸਰੀਰ 'ਚ ਜਾਂਦੇ ਹਨ। ਇਹ ਸਾਰੇ ਹਾਲਾਤ ਇਨਫੈਕਸ਼ਨ ਪੈਦਾ ਕਰ ਸਕਦੇ ਹਨ।

ਖੰਘ ਅਤੇ ਨਿੱਛ ਨਾਲ ਇਨਫੈਕਸ਼ਨ ਦਾ ਵੱਡਾ ਖਤਰਾ, ਵਾਤਾਵਰਣ 'ਚ ਪਹੁੰਚਦਾ ਹੈ ਇੰਨਾ ਵਾਇਰਸ
ਬਾਥਰੂਮ- ਬਾਥਰੂਮ 'ਚ ਕਈ ਛੂਹਣ ਵਾਲੀਆਂ ਥਾਂਵਾਂ ਹੁੰਦੀਆਂ ਹਨ। ਜਿਵੇਂ ਦਰਵਾਜ਼ੇ ਦੇ ਹੈਂਡਲ, ਨਲ ਆਦਿ। ਇਸ ਵਾਤਾਵਰਣ 'ਚ ਇਨਫੈਕਸ਼ਨ ਦੇ ਪ੍ਰਸਾਰ ਦਾ ਖਤਰਾ ਵਧ ਹੋ ਸਕਦਾ ਹੈ। ਇਸ ਲਈ ਜਨਤਕ ਬਾਥਰੂਮ ਦੀ ਵਰਤੋਂ ਸਾਵਧਾਨੀ ਨਾਲ ਕਰੋ ਨਹੀਂ ਤਾਂ ਅਸੀਂ ਜ਼ੋਖਮ 'ਚ ਪੈ ਸਕਦੇ ਹਾਂ।

ਖੰਘ- ਇਕ ਵਾਰ ਖੰਘ ਆਉਣ 'ਤੇ ਇਹ 3000 ਬੂੰਦਾਂ ਨੂੰ ਛੱਡਦੀ ਹੈ। ਇਹ ਬੂੰਦਾਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਯਾਤਰਾ ਕਰਦੀ ਹੈ। ਜ਼ਿਆਦਾਤਰ ਬੂੰਦਾਂ ਵੱਡੀਆਂ ਹੁੰਦੀਆਂ ਹਨ ਅਤੇ ਜਲਦ ਹੀ ਗਰੈਵਿਟੀ ਕਾਰਨ ਡਿੱਗ ਜਾਂਦੀਆਂ ਹਨ ਪਰ ਬਹੁਤ ਸਾਰੀਆਂ ਹਵਾ 'ਚ ਰਹਿੰਦੀਆਂ ਹਨ ਅਤੇ ਕੁਝ ਸੈਕਿੰਡ 'ਚ ਇਕ ਕਮਰੇ ਦੇ ਬਾਹਰ ਤੱਕ ਜਾ ਸਕਦੀਆਂ ਹਨ।

ਨਿੱਛ- ਇਕ ਨਿੱਛ ਕਰੀਬ 30 ਹਜ਼ਾਰ ਬੂੰਦਾਂ ਨੂੰ ਛੱਡਦੀ ਹੈ, ਇਹ ਬੂੰਦਾਂ 321 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਯਾਤਰਾ ਕਰ ਸਕਦੀਆਂ ਹਨ। ਜੇਕਰ ਕੋਈ ਵਿਅਕਤੀ ਪੀੜਤ ਹੈ ਤਾਂ ਇਕ ਖੰਘ ਜਾਂ ਨਿੱਛ 'ਚ ਬੂੰਦਾਂ 'ਚ 20 ਕਰੋੜ ਵਾਇਰਸ ਕਣ ਹੋ ਸਕਦੇ ਹਨ।

ਸਾਹ- ਇਕ ਸਾਹ 'ਚ 50-5000 ਬੂੰਦਾਂ ਛੱਡੀਆਂ ਜਾਂਦੀਆਂ ਹਨ। ਨੱਕ ਨਾਲ ਸਾਹ ਲੈਣ 'ਚ ਘੱਟ ਬੂੰਦਾਂ ਨਿਕਲਦੀਆਂ ਹਨ। ਮਹੱਤਵਪੂਰਨ ਹੈ ਕਿ ਸਾਹ ਛੱਡਣ ਦੌਰਾਨ ਬਲ 'ਚ ਕਮੀ ਕਾਰਨ ਹੇਠਲੀ ਸਾਹ ਖੇਤਰਾਂ ਨਾਲ ਵਾਇਰਲ ਕਣ ਬਾਹਰ ਨਹੀਂ ਆ ਪਾਉਂਦੇ ਹਨ। ਨਿੱਛ ਅਤੇ ਖੰਘ ਦੇ ਉਲਟ ਸਾਹ ਲੈਣ 'ਚ ਨਿਕਲਣ ਵਾਲੀਆਂ ਬੂੰਦਾਂ 'ਚ ਵਾਇਰਸ ਦਾ ਪੱਧਰ ਘੱਟ ਹੁੰਦਾ ਹੈ। ਸਾਡੇ ਕੋਲ ਕੋਵਿਡ-19 ਨੂੰ ਲੈ ਕੇ ਕੋਈ ਗਿਣਤੀ ਨਹੀਂ ਹੈ, ਬੁਖਾਰ ਨੂੰ ਅਸੀਂ ਮਾਰਗਦਰਸ਼ਕ ਮੰਨ ਸਕਦੇ ਹਨ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਬੁਖਾਰ ਨਾਲ ਇਨਫੈਕਟਡ ਵਿਅਕਤੀ ਪ੍ਰਤੀ ਮਿੰਟ 33 ਛੂਤਕਾਰੀ ਵਾਇਰਸ ਕਣ  ਛੱਡ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸੂਤਰ ਨੂੰ ਸਮਝਾਉਣ ਲਈ 20 ਦੀ ਵਰਤੋਂ ਕੀਤੀ ਹੈ।


DIsha

Content Editor

Related News