ਆਸਮਾਨ ''ਚ ਦਿੱਸਣਗੇ ''ਟੁੱਟਦੇ ਤਾਰੇ'' ਦੇ ਖੂਬਸੂਰਤ ਦ੍ਰਿਸ਼

05/06/2020 11:36:52 AM

ਹੈਦਰਾਬਾਦ- ਦੇਸ਼ ਅਤੇ ਦੁਨੀਆ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਕਠਿਨ ਦੌਰ 'ਚ ਇਕ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲੇਗਾ। ਬੁੱਧਵਾਰ ਤੋਂ ਲੈ ਕੇ 28 ਮਈ ਤੱਕ ਹਰ ਦਿਨ ਸੂਰਜ ਚੜਨ ਤੋਂ 2 ਘੰਟੇ ਪਹਿਲਾਂ ਆਸਮਾਨ 'ਚ 'ਟੁੱਟਦੇ ਤਾਰੇ' ਦੇ ਦ੍ਰਿਸ਼ ਦੇਖੇ ਜਾ ਸਕਦੇ ਹਨ। ਟੁੱਟਦੇ ਤਾਰੇ ਦਾ ਦ੍ਰਿਸ਼ ਉਦੋਂ ਦਿਖਾਈ ਦਿੰਦਾ ਹੈ, ਜਦੋਂ ਤਾਰੇ ਦੇ ਧੂੜ ਦੇ ਕਣ ਧਰਤੀ ਦੇ ਵਾਤਾਵਰਣ 'ਚ ਦਾਖਲ ਹੁੰਦੇ ਹਨ। ਇਸ ਦੌਰਾਨ ਇਹ ਦ੍ਰਿਸ਼ ਕਿਸੇ ਤਾਰੇ ਦੇ ਟੁੱਟਣ ਵਰਗਾ ਹੁੰਦਾ ਹੈ, ਇਸ ਲਈ ਇਸ ਨੂੰ ਆਮ ਭਾਸ਼ਾ 'ਚ 'ਟੁੱਟਦਾ ਤਾਰਾ' ਵੀ ਕਹਿੰਦੇ ਹਨ।

ਇਹ ਦ੍ਰਿਸ਼ ਹਰ ਸਾਲ ਦਿਖਾਈ ਦਿੰਦਾ ਹੈ, ਜਿਸ ਨੂੰ 'ਏਟਾ ਐਕਵਾਰਿਡਸ' ਵੀ ਕਹਿੰਦੇ ਹਨ। ਇਹ ਦ੍ਰਿਸ਼ ਬੁੱਧਵਾਰ ਨੂੰ ਪੂਰਨਮਾਸ਼ੀ ਤੋਂ ਦਿਖਾਈ ਦੇਣਾ ਸ਼ੁਰੂ ਹੋਵੇਗਾ ਅਤੇ 28 ਮਈ ਤੱਕ ਆਸਮਾਨ 'ਚ ਇਸੇ ਤਰਾਂ ਦੇ ਨਜ਼ਾਰੇ ਸਮੇਂ-ਸਮੇਂ 'ਤੇ ਦਿਖਾਈ ਦਿੰਦੇ ਰਹਿਣਗੇ। ਪਲੈਨੇਟਰੀ ਸੋਸਾਇਟੀ ਆਫ ਇੰਡੀਆ (ਪੀ.ਐੱਸ.ਆਈ.) ਦੇ ਡਾਇਰੈਕਟਰ ਐੱਨ. ਸ਼੍ਰੀ ਰਘੁਨੰਦਨ ਕੁਮਾਰ ਨੇ ਕਿਹਾ,''ਇਹ ਦ੍ਰਿਸ਼ 28 ਮਈ ਤੱਕ ਸਰਗਰਮ ਰਹੇਗਾ ਅਤੇ ਲੋਕ ਸੂਰਜ ਚੜਨ ਤੋਂ ਪਹਿਲਾਂ ਇਸ ਨਜ਼ਾਰੇ ਨੂੰ ਦੇਖ ਸਕਦੇ ਹਨ।''


DIsha

Content Editor

Related News