ਕੋਰੋਨਾ : ਸਿੱਖ ਸ਼ਰਧਾਲੂਆਂ ਨੂੰ ਲੈ ਕੇ ਪੰਜਾਬ ਅਤੇ ਮਹਾਰਾਸ਼ਟਰ ਸਰਕਾਰਾਂ ਨੇ ਇਕ-ਦੂਜੇ ''ਤੇ ਲਾਏ ਦੋਸ਼

05/04/2020 4:30:27 PM

ਮੁੰਬਈ— ਕੋਰੋਨਾ ਵਾਇਰਸ ਦੇ ਕਹਿਰ ਦਰਮਿਆਨ ਮਹਾਰਾਸ਼ਟਰ ਦੇ ਨੰਦੇੜ 'ਚ ਠਹਿਰੇ ਪੰਜਾਬ ਦੇ ਸਿੱਖ ਸ਼ਰਧਾਲੂਆਂ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਪੰਜਾਬ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਇਕ-ਦੂਜੇ 'ਤੇ ਕੋਰੋਨਾ ਵਾਇਰਸ ਫੈਲਾਉਣ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰਾਂ ਨੇ ਕਿਹਾ ਕਿ ਸਾਡੇ ਜੋ ਸੂਬੇ ਆਰੇਂਜ ਜ਼ੋਨ 'ਚ ਸਨ, ਉੱਥੇ ਰੈੱਡ ਜ਼ੋਨ 'ਚ ਬਦਲ ਜਾਣ ਦਾ ਖਤਰਾ ਖੜ੍ਹਾ ਹੋ ਗਿਆ। ਇਹ ਸਿੱਖ ਸ਼ਰਧਾਲੂ 40 ਦਿਨਾਂ ਤੋਂ ਵਧੇਰੇ ਸਮੇਂ ਤੱਕ ਨੰਦੇੜ 'ਚ ਫਸੇ ਸਨ, ਜਿਨ੍ਹਾਂ ਦੀ ਗਿਣਤੀ ਤਕਰੀਬਨ 3500 ਸੀ। ਪਿਛਲੇ ਮਹੀਨੇ ਅਖੀਰ 'ਚ ਜਦੋਂ ਇਹ ਸਿੱਖ ਸ਼ਰਧਾਲੂ ਪੰਜਾਬ ਪਰਤੇ ਤਾਂ ਇਨ੍ਹਾਂ ਵਿਚੋਂ ਬਹੁਤ ਸਾਰੇ ਕੋਰੋਨਾ ਪਾਜ਼ੇਟਿਵ ਪਾਏ ਗਏ। ਪੰਜਾਬ ਸਰਕਾਰ ਨੇ ਸ਼ਰਧਾਲੂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਲਈ ਮਹਾਰਾਸ਼ਟਰ ਨੂੰ ਜ਼ਿੰਮੇਵਾਰ ਠਹਿਰਾਇਆ। ਜਦਕਿ ਮਹਾਰਾਸ਼ਟਰ ਵਿਚ ਵਾਇਰਸ ਲਿਆਉਣ ਲਈ ਪੰਜਾਬ ਨੂੰ ਦੋਸ਼ੀ ਠਹਿਰਾਇਆ, ਜਿੱਥੇ ਇਹ ਸਿੱਖ ਸ਼ਰਧਾਲੂ ਠਹਿਰੇ ਹੋਏ ਸਨ।

PunjabKesari

ਦੱਸ ਦੇਈਏ ਕਿ ਸਿੱਖ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਗੁਰਦੁਆਰੇ ਵਿਚ ਠਹਿਰੇ ਹੋਏ ਸਨ। ਮਹਾਰਾਸ਼ਟਰ ਸਰਕਾਰ ਦੇ ਅਧਿਕਾਰੀਆਂ ਨੇ ਸਾਫ ਕੀਤਾ ਕਿ ਸ਼ਰਧਾਲੂ ਸੂਬੇ ਵਿਚ ਕੋਰੋਨਾ ਪੀੜਤ ਨਹੀਂ ਹੋਏ, ਕਿਉਂਕਿ ਜਦੋਂ ਉਹ ਨੰਦੇੜ 'ਚ ਸਨ, ਤਾਂ ਇਨ੍ਹਾਂ 'ਚ ਕੋਈ ਲੱਛਣ ਨਜ਼ਰ ਨਹੀਂ ਆਏ ਸਨ। ਅਸੀਂ ਉਨ੍ਹਾਂ ਦੀ ਰੋਜ਼ਾਨਾ ਸਕ੍ਰੀਨਿੰਗ ਕਰਦੇ ਰਹੇ ਹਾਂ। ਹਾਲਾਂਕਿ ਉਨ੍ਹਾਂ ਵਿਚੋਂ ਕਿਸੇ 'ਚ ਵੀ ਲੱਛਣ ਨਜ਼ਰ ਨਹੀਂ ਆਏ ਸਨ। ਉਨ੍ਹਾਂ 'ਚ 1,000 ਤੋਂ ਵਧੇਰੇ ਸੀਨੀਅਰ ਨਾਗਰਿਕ ਸਨ, ਇੱਥੋਂ ਤਕ ਕਿ ਉਨ੍ਹਾਂ 'ਚ ਕਈ ਕੈਂਸਰ ਦੇ ਮਰੀਜ਼ ਵੀ ਸਨ।

PunjabKesari

ਓਧਰ ਮਹਾਰਾਸ਼ਟਰ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਸ਼ੋਕ ਚੌਹਾਨ, ਜੋ ਕਿ ਨੰਦੇੜ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕੀਤਾ, ਜਿਸ 'ਚ ਕਿਹਾ ਗਿਆ ਕਿ ਜ਼ਿਲੇ ਨੂੰ ਰੈੱਡ ਜ਼ੋਨ ਦਾ ਖਤਰਾ ਵਧੇਰੇ ਹੈ। ਪੰਜਾਬ ਸਰਕਾਰ 178 ਬੱਸਾਂ ਭੇਜ ਰਹੀ ਹੈ। ਇਹ ਬੱਸਾਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਹੌਟਸਪੌਟ ਸੂਬਿਆਂ ਤੋਂ ਲੰਘ ਕੇ ਆਉਂਦੀਆਂ ਹਨ, ਜਿਸ ਕਾਰਨ ਨੰਦੇੜ ਵਿਚ ਕੋਰੋਨਾ ਵਾਇਰਸ ਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਗੁਰਦੁਆਰੇ ਦੇ ਸ਼ਰਧਾਲੂ ਪਹਿਲਾਂ ਤੋਂ ਹੀ ਪੀੜਤ ਹੋ ਗਏ ਸਨ ਤਾਂ ਕੋਰੋਨਾ ਵਾਇਰਸ ਪੂਰੇ ਨੰਦੇੜ ਸ਼ਹਿਰ 'ਚ ਫੈਲ ਗਿਆ ਹੁੰਦਾ।

ਚੌਹਾਨ ਨੇ ਅੱਗੇ ਕਿਹਾ ਕਿ ਸੇਵਾਦਾਰ ਜੋ ਕਿ ਪੰਜਾਬ ਤੋਂ ਆਏ ਬੱਸ ਡਰਾਈਵਰਾਂ ਅਤੇ ਹੋਰ ਕਰਮਚਾਰੀਆਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ, ਉਹ ਵੀ ਪੀੜਤ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਕਹਿ ਸਕਦਾ ਹਾਂ ਕਿ ਜੋ ਕੁਝ ਵੀ ਹੋਇਆ ਹੈ, ਉਹ ਯਕੀਨਨ ਉਨ੍ਹਾਂ ਲੋਕਾਂ ਕਾਰਨ ਹੋਇਆ ਹੈ, ਜੋ ਪੰਜਾਬ ਤੋਂ ਆਏ ਹਨ। ਉਹ ਗੁਰਦੁਆਰੇ ਵਿਚ ਠਹਿਰੇ ਸਨ ਅਤੇ ਇਸ ਨਾਲ ਵਾਇਰਸ ਫੈਲਿਆ। ਨੰਦੇੜ ਦੇ ਇਕ ਨਿੱਜੀ ਡਾਕਟਰ ਨੇ ਕਿਹਾ ਕਿ ਸੰਭਵ ਹੈ ਕਿ ਸ਼ਰਧਾਲੂ ਪਿਛਲੇ ਦਿਨਾਂ 'ਚ ਵਾਇਰਸ ਤੋਂ ਪੀੜਤ ਹੋਏ ਹੋਣ, ਜਦੋਂ ਉਹ ਨੰਦੇੜ ਵਿਚ ਰਹੇ। ਜੇ ਅਜਿਹਾ ਹੁੰਦਾ ਤਾਂ ਅਸੀਂ ਨੰਦੇੜ ਦੇ ਅੰਦਰ ਵੀ ਵਾਇਰਸ ਦਾ ਇਨਫੈਕਸ਼ਨ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਨੰਦੇੜ ਜ਼ਿਲੇ ਅੰਦਰ ਵੱਧ ਮਾਮਲੇ ਨਹੀਂ ਆਉਂਦੇ ਹਨ, ਤਾਂ ਵਾਇਰਸ ਪੰਜਾਬ ਤੋਂ ਫੈਲਿਆ ਹੋ ਸਕਦਾ ਹੈ।


Tanu

Content Editor

Related News