ਕੋਰੋਨਾ ਵਾਇਰਸ ਦਾ ਡਰ, ਸਿੱਧੀਵਿਨਾਇਕ ਮੰਦਰ 'ਚ ਸ਼ਰਧਾਲੂਆਂ ਦੀ ਐਂਟਰੀ ਬੰਦ

03/16/2020 5:38:38 PM

ਮੁੰਬਈ— ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਮੁੰਬਈ ਦੇ ਮਸ਼ਹੂਰ ਸਿੱਧੀਵਿਨਾਇਕ ਮੰਦਰ ਨੂੰ ਵੀ ਅਗਲੇ ਨੋਟਿਸ ਤੱਕ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸੋਮਵਾਰ ਸ਼ਾਮ 7 ਵਜੇ ਤੋਂ ਹੀ ਸਿੱਧੀਵਿਨਾਇਕ ਮੰਦਰ ਨੂੰ ਬੰਦ ਕੀਤਾ ਜਾ ਰਿਹਾ ਹੈ। ਮੰਦਰ ਕਦੋਂ ਖੁੱਲ੍ਹੇਗਾ ਇਸ ਬਾਰੇ ਸੂਚਨਾ ਬਾਅਦ 'ਚ ਦਿੱਤੀ ਜਾਵੇਗੀ। ਮੁੰਬਈ ਦਾ ਇਹ ਮੰਦਰ ਭੀੜ ਵਾਲੇ ਇਲਾਕੇ 'ਚ ਆਉਂਦਾ ਹੈ, ਅਜਿਹੇ 'ਚ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਭਾਰਤ ਦਾ ਖੂਬਸੂਰਤ 'ਮੈਸੂਰ ਪੈਲਸ' ਸੈਲਾਨੀਆਂ ਲਈ ਬੰਦ

ਮਹਾਰਾਸ਼ਟਰ 'ਚ ਕੋਰੋਨਾ ਦੇ ਕੁੱਲ 38 ਮਾਮਲੇ
ਮਹਾਰਾਸ਼ਟਰ 'ਚ ਕੋਰੋਨਾ ਦੇ ਕੁੱਲ 38 ਮਾਮਲੇ ਸਾਹਮਣੇ ਆਉਣ ਨਾਲ ਰਾਜ ਭਰ 'ਚ ਹੜਕੰਪ ਮਚਿਆ ਹੋਇਆ ਹੈ। ਸਾਰੇ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਕਰ ਦਿੱਤੀ ਗਈ ਹੈ। ਹੁਣ ਰਾਜ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਟਾਲ ਦਿੱਤੀਆਂ ਜਾਣ। ਇਸ ਤੋਂ ਇਲਾਵਾ ਪੰਚਾਇਤ ਅਤੇ ਬਾਡੀ ਚੋਣਾਂ ਨੂੰ ਵੀ ਤਿੰਨ ਮਹੀਨੇ ਲਈ ਟਾਲ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : 25 ਹਜ਼ਾਰ ਤੋਂ ਵਧ ਯਾਤਰੀਆਂ ਨੂੰ ਭਾਰਤੀ ਬੰਦਰਗਾਹਾਂ 'ਤੇ ਉਤਰਨ ਤੋਂ ਰੋਕਿਆ

ਫਿਲਮ ਇੰਡਸਟਰੀ ਨੇ ਵੀ ਸ਼ੂਟਿੰਗ ਬੰਦ ਕਰਨ ਦਾ ਫੈਸਲਾ ਕੀਤਾ
ਮਹਾਰਾਸ਼ਟਰ 'ਚ ਕੋਰੋਨਾ ਦੇ ਸਭ ਤੋਂ ਵਧ ਮਾਮਲੇ ਹੁਣ ਤੱਕ ਪੁਣੇ 'ਚ ਆਏ। ਹੌਲੀ-ਹੌਲੀ ਮੁੰਬਈ 'ਚ ਵੀ ਕੋਰੋਨਾ ਪੋਜੀਟਿਵ ਪਾਏ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਵਧਦੀ ਦਿੱਸ ਰਹੀ ਹੈ, ਜਿਸ ਨਾਲ ਸਰਕਾਰ ਅਤੇ ਪ੍ਰਸ਼ਾਸਨ ਚਿੰਤਤ ਹੈ। ਮੁੰਬਈ ਪੁਲਸ ਨੇ ਪਹਿਲੇ ਹੀ ਧਾਰਾ 144 ਲਾਗੂ ਕਰਦੇ ਹੋਏ ਗਰੁੱਪ ਟੂਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇੱਥੇ ਤੱਕ ਕਿ ਫਿਲਮ ਇੰਡਸਟਰੀ ਨੇ ਵੀ ਸ਼ੂਟਿੰਗ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਰਾਜਸਥਾਨ 'ਚ ਸਕੂਲ-ਕਾਲਜਾਂ ਤੋਂ ਲੈ ਕੇ ਸਿਨੇਮਾਘਰ ਤਕ ਬੰਦ

ਔਰਤ ਨੂੰ ਸਰਜੀਕਲ ਮਾਸਕ ਵੇਚਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ
ਮਹਾਰਾਸ਼ਟਰ 'ਚ ਹੁਣ ਤੱਕ ਪੁਣੇ 'ਚ 16, ਮੁੰਬਈ 'ਚ 8, ਨਾਗਪੁਰ 'ਚ 4, ਰਾਏਗੜ੍ਹ, ਨਵੀ ਮੁੰਬਈ ਅਤੇ ਯਵਤਮਾਲ 'ਚ 3, ਕਲਿਆਣ, ਔਰੰਗਾਬਾਦ, ਅਹਿਮਦਨਗਰ, ਠਾਣੇ 'ਚ ਇਕ ਮਰੀਜ਼ ਪਾਇਆ ਗਿਆ ਹੈ। ਦੂਜੇ ਪਾਸੇ ਮੁੰਬਈ ਪੁਲਸ ਨੇ ਅਬਰਾਰ ਮੁਸ਼ਤਾਕ ਨਾਂ ਦੇ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਉੱਪਰ ਦੋਸ਼ ਹੈ ਕਿ ਉਸ ਨੇ ਇਕ ਔਰਤ ਨੂੰ ਸਰਜੀਕਲ ਮਾਸਕ ਵੇਚਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ ਕੀਤੀ।

DIsha

This news is Content Editor DIsha