ਕੋਰੋਨਾ ਪੀੜਤਾਂ ਲਈ ਪਲਾਜ਼ਮਾ ਦਾਨ ਕਰਨ ਵਾਲਿਆਂ ਨੂੰ ਇਹ ਸੂਬਾ ਦੇਵੇਗਾ 5 ਹਜ਼ਾਰ ਰੁਪਏ ਇਨਾਮ

07/16/2020 4:27:53 PM

ਨੈਸ਼ਨਲ ਡੈਸਕ- ਕੋਰੋਨਾ ਦਾ ਖਤਰਾ ਪੂਰੇ ਦੇਸ਼ 'ਚ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਤੱਕ ਦੇ ਸਭ ਤੋਂ ਵੱਧ 32 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 9.69 ਲੱਖ ਦੇ ਪਾਰ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 606 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 24,915 ਹੋ ਗਈ ਹੈ। ਉੱਥੇ ਹੀ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਜਾਨ ਬਚਾਉਣ ਲਈ ਇੰਨੀਂ ਦਿਨੀਂ ਪਲਾਜ਼ਮਾ ਹੀ ਸਭ ਤੋਂ ਵੱਧ ਮਦਦਗਾਰ ਸਾਬਤ ਹੋ ਰਿਹਾ ਹੈ। ਇਸ ਨੂੰ ਦੇਖਦੇ ਹੋਏ ਹੁਣ ਕਰਨਾਟਕ ਸਰਕਾਰ ਨੇ ਹਰੇਕ ਪਲਾਜ਼ਮਾ ਦਾਨਕਰਤਾਵਾਂ ਨੂੰ ਪ੍ਰਸ਼ੰਸਾ ਰਾਸ਼ੀ ਦੇ ਰੂਪ 'ਚ 5 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਦਰਅਸਲ ਕਰਨਾਟਕ 'ਚ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਹਰੇਕ ਪਲਾਜ਼ਮਾ ਦਾਨਕਰਤਾਵਾਂ ਨੂੰ ਪ੍ਰਸ਼ੰਸਾ ਰਾਸ਼ੀ ਦੇ ਰੂਪ 'ਚ 5 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਮੈਡੀਕਲ ਸਿੱਖਿਆ ਮੰਤਰੀ ਕੇ. ਸੁਧਾਕਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਹਾਲੇ ਤੱਕ 17,390 ਲੋਕ ਰੋਗ ਮੁਕਤ ਹੋਏ ਹਨ, ਜਿਨ੍ਹਾਂ 'ਚੋਂ 4,992 ਲੋਕ ਬੈਂਗਲੁਰੂ ਦੇ ਹਨ। ਉਨ੍ਹਾਂ ਨੇ ਰੋਗ ਮੁਕਤ ਹੋ ਚੁਕੇ ਮਰੀਜ਼ਾਂ ਤੋਂ ਆਪਣਾ ਪਲਾਜ਼ਮਾ ਦਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਲਾਜ਼ਮਾ ਦਾਨਦਾਤਾ ਨੂੰ 5 ਹਜ਼ਾਰ ਰੁਪਏ ਦੀ ਉਤਸ਼ਾਹ ਰਾਸ਼ੀ ਦੇਣ ਦਾ ਫੈਸਲਾ ਲਿਆ ਹੈ।

ਦੱਸਣਯੋਗ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ ਹੁਣ ਕੁਝ ਕੰਟਰੋਲ 'ਚ ਹੈ ਅਤੇ ਇੱਥੇ ਇਨਫੈਕਸ਼ਨ ਦੇ ਮਾਮਲਿਆਂ 'ਚ ਵਾਧੇ ਦੀ ਰਫ਼ਤਾਰ ਥੋੜ੍ਹੀ ਘੱਟ ਹੈ। ਰਾਜਧਾਨੀ 'ਚ ਹੁਣ ਤੱਕ 1,16,993 ਲੋਕ ਕੋਰੋਨਾ ਦੇ ਲਪੇਟ 'ਚ ਆਏ ਹਨ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 3487 ਹੋ ਗਈ ਹੈ। ਇੱਥੇ ਹੁਣ ਤੱਕ 95,699 ਮਰੀਜ਼ ਰੋਗ ਮੁਕਤ ਹੋਏ ਹਨ। ਦੱਖਣ ਦਾ ਰਾਜ ਕਰਨਾਟਕ ਪੀੜਤਾਂ ਦੀ ਗਿਣਤੀ ਦੇ ਮਾਮਲੇ 'ਚ ਗੁਜਰਾਤ ਨੂੰ ਪਿੱਛੇ ਛੱਡ ਕੇ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਰਾਜ 'ਚ 37,253 ਲੋਕ ਪੀੜਤ ਹੋਏ ਹਨ ਅਤੇ 982 ਲੋਕਾਂ ਦੀ ਇਸ ਨਾਲ ਮੌਤ ਹੋਈ ਹੈ। ਉੱਥੇ ਹੀ 18,466 ਲੋਕ ਸਿਹਤਮੰਦ ਵੀ ਹੋਏ ਹਨ।


DIsha

Content Editor

Related News