ਕੋਰੋਨਾਵਾਇਰਸ : ਠੀਕ ਹੋਣ ਤੋਂ ਬਾਅਦ ਵੀ ਮਰ ਰਹੇ ਨੇ ਲੋਕ, ਦੁਬਾਰਾ ਪੈ ਰਹੇ ਬੀਮਾਰ

03/05/2020 11:39:02 PM

ਬੀਜਿੰਗ - ਚੀਨ ਵਿਚ ਕੋਰੋਨਾਵਾਇਰਸ ਦੇ ਮਾਮਲੇ ਘੱਟ ਹੀ ਨਹੀਂ ਹੋ ਰਹੇ ਹਨ। ਇਸ ਵਾਇਰਸ ਦੀ ਲਪੇਟ ਵਿਚ ਆ ਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਘੱਟ ਨਹੀਂ ਹੋ ਰਹੀ। ਚੀਨ ਵਿਚ ਕੋਰੋਨਾਵਾਇਰਸ ਨੂੰ ਲੈ ਕੇ ਕੁਝ ਹੈਰਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆਏ ਹਨ। ਇਕ ਰਿਪੋਰਟ ਮੁਤਾਬਕ ਕੁਝ ਲੋਕ ਕੋਰੋਨਾਵਾਇਰਸ ਦੀ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਵੀ ਜ਼ਿੰਦਗੀ ਦੀ ਜੰਗ ਹਾਰ ਗਏ। ਹਸਪਤਾਲ ਵਿਚ ਉਨ੍ਹਾਂ ਨੂੰ ਠੀਕ ਮੰਨ ਕੇ ਛੁੱਟੀ ਦੇ ਦਿੱਤੀ ਗਈ ਪਰ ਛੁੱਟੀ ਮਿਲਣ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੀ ਮੌਤ ਹੋ ਗਈ।

ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਬਦਲਾਅ ਹੁੰਦਾ ਦਿੱਖ ਰਿਹਾ ਹੈ। ਕਈ ਮਾਮਲਿਆਂ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਵਾਇਰਸ ਨੇ ਇਕ ਵਾਰ ਫਿਰ ਆਪਣੀ ਲਪੇਟ ਵਿਚ ਲੈ ਲਿਆ। ਇਕ ਵਾਰ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਵਾਇਰਸ ਦੀ ਇਨਫੈਕਸ਼ਨ ਵਿਚ ਸਕਰਾਤਾਮਕ ਪਾਇਆ ਗਿਆ। ਇਹ ਚੀਨ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਦੀ ਚਿੰਤਾਜਨਕ ਹਾਲਾਤ ਬਿਆਂ ਕਰਦੀ ਹੈ।

ਕੋਰੋਨਾਵਾਇਰਸ ਦੀ ਇਨਫੈਕਸ਼ਨ ਨਾਲ ਠੀਕ ਹੋਏ ਸ਼ਖਸ ਦੀ ਮੌਤ
ਸ਼ੰਘਾਈ ਦੇ ਇਕ ਨਿਊਜ਼ ਪੋਰਟਲ 'ਦਿ ਪੇਪਰ' ਨੇ ਇਸ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਜਾਣਕਾਰੀ ਦਿੱਤੀ ਹੈ। ਚੀਨ ਦੇ ਵੁਹਾਨ ਸ਼ਹਿਰ ਦੇ ਇਕ ਸ਼ਖਸ ਨੂੰ ਕੋਰੋਨਾਵਾਇਰਸ ਤੋਂ ਪੀਡ਼ਤ ਪਾਇਆ ਗਿਆ। ਵੁਹਾਨ ਤੋਂ ਹੀ ਕੋਰੋਨਾਵਾਇਰਸ ਬਾਕੀ ਥਾਂਵਾਂ 'ਤੇ ਫੈਲਿਆ ਹੈ। 36 ਸਾਲ ਦੇ ਉਸ ਸ਼ਖਸ ਨੂੰ ਫਿਨਫੈਕਸ਼ਨ ਕਾਰਨ ਵੁਹਾਨ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਹਸਪਤਾਲ ਨੇ ਉਸ ਸ਼ਖਸ ਨੂੰ ਠੀਕ ਹੋਣ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਪਰ ਡਿਸਚਾਰਜ ਕੀਤੇ ਜਾਣ ਦੇ 5ਵੇਂ ਦਿਨ ਉਸ ਦੀ ਮੌਤ ਹੋ ਗਈ।

ਲੀ ਲਿਆਂਗ ਨਾਂ ਦੇ ਉਸ ਸ਼ਖਸ ਨੂੰ 12 ਫਰਵਰੀ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਲੀ ਲਿਆਂਗ ਵਿਚ ਵਾਇਰਸ ਦੇ ਮਾਇਲਡ ਤੋਂ ਲੈ ਕੇ ਮਾਡਰੇਟ ਲੱਛਣ ਦੇਖੇ ਗਏ ਸਨ। ਲੀ ਲਿਆਂਗ ਦੀ ਪਤਨੀ ਮੇਈ ਨੇ ਆਖਿਆ ਕਿ ਹਸਪਤਾਲ ਵਿਚ ਦਾਖਲ ਹੋਣ ਤੋਂ 2 ਹਫਤਿਆਂ ਬਾਅਦ ਲੀ ਲਿਆਂਗ ਨੂੰ ਹਸਪਤਾਲ ਨੇ ਡਿਸਚਾਰਜ ਕਰ ਦਿੱਤਾ। ਉਸ ਨੂੰ ਸਲਾਹ ਦਿੱਤੀ ਗਈ ਸਨ ਕਿ ਉਹ ਘਟੋਂ-ਘੱਟ 14 ਦਿਨਾਂ ਤੱਕ ਕਿਸੇ ਹੋਟਲ ਵਿਚ ਅਲੱਗ ਰਹੇ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ 2 ਦਿਨ ਬਾਅਦ ਹੀ ਲੀ ਲਿਆਂਗ ਦੀ ਸਿਹਤ ਵਿਗਡ਼ਣੀ ਸ਼ੁਰੂ ਹੋ ਗਈ। 2 ਮਾਰਚ ਨੂੰ ਉਹ ਮੁਡ਼ ਬੀਮਾਰ ਪੈ ਗਿਆ। ਉਸ ਨੂੰ ਦੁਬਾਰਾ ਹਸਪਤਾਲ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਵੁਹਾਨ ਦੇ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਕੋਰੋਨਾਵਾਇਰਸ ਦੀ ਇਨਫੈਕਸ਼ਨ ਕਾਰਨ ਹੀ ਹੋਈ ਹੈ।

ਇਕ ਵਾਰ ਠੀਕ ਹੋਣ ਤੋਂ ਬਾਅਦ ਦੁਬਾਰਾ ਬੀਮਾਰ ਪੈ ਰਹੇ ਹਨ ਲੋਕ ਕੋਰੋਨਾਵਾਇਰਸ ਦੀ ਇਨਫੈਕਸ਼ਨ ਤੋਂ ਇਕ ਵਾਰ ਠੀਕ ਹੋਣ ਤੋਂ ਬਾਅਦ ਵੀ ਲੋਕ ਦੁਬਾਰਾ ਬੀਮਾਰ ਪੈ ਰਹੇ ਹਨ। ਵੁਹਾਨ ਦੇ ਡਾਕਟਰ ਵੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਕਈ ਮਰੀਜ਼ਾਂ ਨੂੰ ਦੁਬਾਰਾ ਤੋਂ ਹਸਪਤਾਲ ਵਿਚ ਦਾਖਲ ਕਰਨਾ ਪੈ ਰਿਹਾ ਹੈ। ਉਹ ਇਕ ਵਾਰ ਇਨਫੈਕਸ਼ਨ ਤੋਂ ਬਾਹਰ ਆ ਗਏ ਪਰ ਉਨ੍ਹਾਂ ਦੇ ਡਿਸਚਾਰਜ ਹੋਣ ਤੋਂ ਬਾਅਦ ਇਕ ਵਾਰ ਫਿਰ ਵਾਇਰਸ ਦੇ ਲੱਛਣ ਉਨ੍ਹਾਂ ਵਿਚ ਦਿੱਖਣ ਲੱਗੇ। ਵੁਹਾਨ ਵਿਚ ਅਜਿਹੇ ਕਈ ਮਰੀਜ਼ ਹਨ, ਜਿਨ੍ਹਾਂ ਨੂੰ ਇਨਫੈਕਸ਼ਨ ਤੋਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਵਾਇਰਸ ਦੀ ਇਨਫੈਕਸ਼ਨ ਵਿਚ ਸਕਰਾਤਾਮਕ ਪਾਇਆ ਗਿਆ, ਫਿਰ ਉਨ੍ਹਾਂ ਨੂੰ ਦੁਬਾਰਾ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ।

ਉਥੇ ਵੁਹਾਨ ਵਿਚ ਡਾਕਟਰ ਹੁਣ ਮਰੀਜ਼ਾਂ ਦੀ ਐਂਟੀਬਾਡੀ ਦੀ ਵੀ ਜਾਂਚ ਕਰ ਰਹ ਹਨ। ਵਾਇਰਸ ਦੀ ਇਨਫੈਕਸ਼ਨ ਤੋਂ ਉਭਰਣ ਤੋਂ ਬਾਅਦ ਵੀ ਉਨ੍ਹਾਂ ਦੀ ਐਂਟੀਬਾਡੀ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਤਰ੍ਹਾਂ ਨਾਲ ਠੀਕ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਕਾਰਨ 95 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕਰੀਬ 3200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦੇ ਮੇਨਲੈਂਡ ਵਾਇਰਸ ਇਨਫੈਕਸ਼ਨ ਦੇ 139 ਨਵੇਂ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਤੱਕ ਚੀਨ ਵਿਚ 119 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ 31 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ।

 

ਇਹ ਵੀ ਪਡ਼ੋ - ਕੋਰੋਨਾਵਾਇਰਸ ਤੋਂ ਬਚਣ ਲਈ ਇਟਲੀ ਤੇ ਈਰਾਨ ਦੀਆਂ ਸਰਕਾਰਾਂ ਨੇ ਕੀਤੇ ਨਵੇਂ ਐਲਾਨ   ਕੋਰੋਨਾਵਾਇਰਸ ਤੋਂ ਬਚਣ ਲਈ ਚੀਨੀ ਮਾਹਿਰਾਂ ਨੇ ਭਾਰਤ ਦੇ ਡਾਕਟਰਾਂ ਨੂੰ ਦਿੱਤੀ ਇਹ ਸਲਾਹ  ਕੋਰੋਨਾਵਾਇਰਸ : ਇਜ਼ਰਾਇਲੀ PM ਨੇ ਦਿੱਤੀ ਭਾਰਤੀਆਂ ਵਾਂਗ 'ਨਮਸਤੇ' ਕਰਨ ਦੀ ਸਲਾਹ, ਵੀਡੀਓ  ਕੋਰੋਨਾਵਾਇਰਸ ਨੂੰ ਨੱਥ ਪਾਉਣ ਲਈ ਚੀਨ 'ਚ ਹੋ ਰਿਹੈ ਇਹ ਅਨੋਖਾ ਕੰਮ

Khushdeep Jassi

This news is Content Editor Khushdeep Jassi