ਭਾਰਤ ''ਚ ਕੋਰੋਨਾ ਦਾ ਖੌਫ: ਸੈਰ ਸਪਾਟੇ ਦੀ ਪਲਾਨਿੰਗ ਤੋਂ ਪਹਿਲਾਂ ਪੜ੍ਹੋ ਇਹ ਖਬਰ

03/17/2020 5:39:41 PM

ਨਵੀਂ ਦਿੱਲੀ—ਪੂਰੀ ਦੁਨੀਆ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਨੇ ਭਾਰਤ ਸਮੇਤ 160 ਦੇਸ਼ਾਂ 'ਚ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਵਾਇਰਸ ਨਾਲ ਨਜਿੱਠਣ ਲਈ ਸਰਕਾਰਾਂ ਨੇ ਭਾਰੀ ਇਕੱਠ 'ਤੇ ਰੋਕ ਲਗਾ ਦਿੱਤੀ ਹੈ, ਜਿਸ ਕਾਰਨ ਸਕੂਲ-ਕਾਲਜ, ਸਿਨੇਮਾ ਘਰ ਆਦਿ ਜਨਤਕ ਥਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦੌਰਾਨ ਜੇਕਰ ਤੁਸੀਂ ਘਰ 'ਚ ਬੈਠੇ ਹੀ ਭਾਰਤ 'ਚ ਖੂਬਸੂਰਤ ਥਾਵਾਂ ਦਾ ਦੀਦਾਰ ਕਰਨ ਬਾਰੇ ਸੋਚ ਰਹੇ ਹੋ ਜਾਂ ਪਲਾਨਿੰਗ ਬਣਾ ਰਹੇ ਹੋ ਤਾਂ ਉਸ ਤੋਂ ਪਹਿਲਾਂ ਇਹ ਜਾਣਕਾਰੀ ਪੜ੍ਹੋ।

ਕੁਤਬੁਮੀਨਾਰ
ਲੋਕ ਦੇ ਸਿਹਤ ਨੂੰ ਦੇਖਦੇ ਹੋਏ ਸਰਕਾਰ ਨੇ ਉੱਚਿਤ ਕਦਮ ਚੁੱਕਦਿਆਂ ਹੋਇਆ ਦਿੱਲੀ 'ਚ ਸਥਿਤ ਕੁਤੁਬਮੀਨਾਰ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।

ਲਾਲ ਕਿਲਾ-
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦਿੱਲੀ ਦਾ ਲਾਲ ਕਿਲਾਂ ਵੀ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।

ਤਾਜਮਹਿਲ-
ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਵਿਸ਼ੇਸ਼ ਕਦਮ ਚੁੱਕਦਿਆਂ ਹੋਇਆ ਤਾਜ ਮਹਿਲ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।

ਰਾਜਘਾਟ-
ਕੋਰੋਨਾ ਵਾਇਰਸ (ਕੋਵਿਡ -19) ਦੇ ਪ੍ਰਸਾਰ ਨੂੰ ਦੇਖਦਿਆਂ ਮਹਾਤਮਾ ਗਾਂਧੀ ਦੀ ਸਮਾਧੀ ਵਾਲੀ ਥਾਂ ਰਾਜਘਾਟ ਨੂੰ ਮੰਗਲਵਾਰ ਨੂੰ ਅਗਲੇ ਆਦੇਸ਼ ਤਕ ਯਾਤਰੀਆਂ ਲਈ ਬੰਦ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਭਾਰਤ 'ਚ ਹੁਮਾਯੂੰ ਦਾ ਮਕਬਰਾ, ਸਫਦਰਗੰਜ ਕਿਲਾ, ਪੁਰਾਣਾ ਕਿਲਾ, ਜੰਤਰ-ਮੰਤਰ, ਤੁਗਲਕਾਬਾਦ ਪੋਰਟ, ਪੁਰਾਣਾ ਕਿਲਾ ਮਿਊਜ਼ੀਅਮ ਆਦਿ ਬੰਦ ਕਰ ਦਿੱਤੇ ਗਏ ਹਨ।
ਦੱਸਣਯੋਗ ਹੈ ਕਿ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਜਿਮ, ਨਾਈਟ ਕਲੱਬ, ਸਪਾ, ਸਕੂਲ-ਕਾਲਜ , ਸਿਵਮਿੰਗ ਪੂਲ ਸਮੇਤ ਸਿਨੇਮਾ ਘਰ 31 ਮਾਰਚ ਤੱਕ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੰਭਵ ਹੋ ਸਕੇ ਤਾਂ ਕੁਝ ਸਮੇਂ ਲਈ ਵਿਆਹ-ਸ਼ਾਦੀਆਂ ਸਮਾਰੋਹ ਵੀ ਰੱਦ ਕਰ ਦਿੱਤੇ ਜਾਣ।

ਦੱਸਣਯੋਗ ਹੈ ਕਿ ਹੁਣ ਤੱਕ ਇਸ ਵਾਇਰਸ ਕਾਰਨ ਭਾਰਤ 'ਚ ਲਗਭਗ 131 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਪੂਰੀ ਦੁਨੀਆਂ 'ਚ ਇਹ 7,182 ਮੌਤਾਂ ਹੋ ਚੁੱਕੀਆਂ ਹਨ ਜਦਕਿ 1,84,134 ਹੋਰ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

Iqbalkaur

This news is Content Editor Iqbalkaur