ਕੋਰੋਨਾ ਵਾਰਡ ਤੋਂ ਇਕ ਮਹੀਨੇ ਬਾਅਦ ਘਰ ਆਈ ਨਰਸ ਦਾ ਫੁੱਲਾਂ ਨਾਲ ਹੋਇਆ ਸਵਾਗਤ (ਵੀਡੀਓ)

05/06/2020 5:29:09 PM

ਨੈਸ਼ਨਲ ਡੈਸਕ- ਕੋਰੋਨਾ ਵਾਇਰਸ ਲੱਖਾਂ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਿਆ ਹੈ। ਜਿੱਥੇ ਇਸ ਸਮੇਂ ਲੋਕਾਂ ਨੂੰ ਆਪਣੀ ਜਾਨ ਦੀ ਪਰਵਾਹ ਸਤਾ ਰਹੀ ਹੈ ਤਾਂ ਉੱਥੇ ਹੀ ਕੁਝ ਅਸਲੀ ਹੀਰੋ ਆਪਣੀ ਜਾਨ 'ਤੇ ਖੇਡ ਕੇ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਅਜਿਹੀ ਹੀ ਇਕ ਕੋਰੋਨਾ ਯੋਧਾ ਜਦੋਂ ਇਕ ਮਹੀਨੇ ਬਾਅਦ ਆਪਣੇ ਘਰ ਆਈ ਤਾਂ ਗੁਆਂਢੀਆਂ ਨੇ ਜਿਸ ਤਰਾਂ ਨਾਲ ਉਨਾਂ ਦਾ ਸਵਾਗਤ ਕੀਤਾ, ਉਹ ਤਾਰੀਫਯੋਗ ਹੈ।

 

ਦਰਅਸਲ ਨਾਗਪੁਰ ਦੀ ਨਰਸ ਰਾਧਿਕਾ ਪਿਛਲੇ ਇਕ ਮਹੀਨੇ ਤੋਂ ਵਿੰਚੁਰਕਰ ਇੰਦਰਾ ਗਾਂਧੀ ਗਵਰਨਮੈਂਟ ਮੈਡੀਕਲ ਕਾਲਜ ਐਂਡ ਹਸਪਤਾਲ 'ਚ ਆਪਣੀ ਸੇਵਾ ਦੇ ਰਹੀ ਸੀ। ਜਦੋਂ ਉਹ ਆਪਣੇ ਘਰ ਆਈ ਤਾਂ ਗੁਆਂਢੀਆਂ ਨੇ ਫੁੱਲਾਂ ਅਤੇ ਤਾੜੀਆਂ ਨਾਲ ਉਸ ਦਾ ਸਵਾਗਤ ਕੀਤਾ, ਜਿਸ ਨੂੰ ਦੇਖ ਕੇ ਰਾਧਿਕਾ ਭਾਵੁਕ ਹੋ ਗਈ।

ਦਿਲ ਛੂਹ ਲੈਣ ਵਾਲੀ ਇਸ ਘਟਨਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਨੇੜੇ-ਤੇੜੇ ਦੇ ਲੋਕ ਰਾਧਿਕਾ ਦਾ ਮਨੋਬਲ ਵਧਾਉਂਦੇ ਹੋਏ ਦਿਖਾਈ ਦੇ ਰਹੇ ਹਨ। ਦੱਸਣਯੋਗ ਹੈ ਕਿ ਹਾਲ ਹੀ 'ਚ ਫੌਜ ਨੇ ਡਾਕਟਰ, ਨਰਸ, ਪੈਰਾ ਮੈਡੀਕਲ ਸਟਾਫ ਸਮੇਤ ਸਾਰੇ ਕੋਰੋਨਾ ਯੋਧਿਆਂ ਦਾ ਉਤਸ਼ਾਹ ਅਤੇ ਮਨੋਬਲ ਵਧਾਉਣ ਲਈ ਉਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਸੀ।

DIsha

This news is Content Editor DIsha