ਕੋਰੋਨਾ ਦਾ ਇਹ ਰੂਪ ਹੋ ਸਕਦੈ ਬੇਹੱਦ ਖ਼ਤਰਨਾਕ, ਵੈਕਸੀਨ ਵੀ ਨਹੀਂ ਕਰੇਗੀ ਕੰਮ

08/30/2021 6:28:12 PM

ਨਵੀਂ ਦਿੱਲੀ (ਭਾਸ਼ਾ)— ਦੱਖਣੀ ਅਫਰੀਕਾ ਅਤੇ ਕਈ ਹੋਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ਮਿਲਿਆ ਹੈ, ਜੋ ਵੱਧ ਛੂਤਕਾਰੀ ਹੋ ਸਕਦਾ ਹੈ ਅਤੇ ਕੋਵਿਡ ਰੋਕੂ ਟੀਕੇ ਤੋਂ ਮਿਲਣ ਵਾਲੀ ਸੁਰੱਖਿਆ ਨੂੰ ਮਾਤ ਦੇ ਸਕਦਾ ਹੈ। ਦੱਖਣੀ ਅਫਰੀਕਾ ਸਥਿਤ ਨੈਸ਼ਨਲ ਇੰਸਟੀਚਿਊਟ ਫਾਰ ਕਮਿਊਨਿਕੇਬਲ ਡਿਜ਼ੀਜ਼ ਅਤੇ ਕਵਾਜੁਲੂ ਨੈਟਲ ਰਿਸਰਚ ਇਨੋਵੇਸ਼ਨ ਐਂਡ ਸੀਕਵੈਂਸਿੰਗ ਪਲੇਟਫਾਰਮ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਸੀ.1.2 ਦਾ, ਸਭ ਤੋਂ ਪਹਿਲੇ ਦੇਸ਼ ਵਿਚ ਇਸ ਸਾਲ ਮਈ ’ਚ ਪਤਾ ਲੱਗਾ ਸੀ।

ਇਹ ਵੀ ਪੜ੍ਹੋ :  ਕੋਰੋਨਾ: ਬੀਤੇ 24 ਘੰਟਿਆਂ ’ਚ 45 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ, 460 ਮਰੀਜ਼ਾਂ ਦੀ ਮੌਤ

ਵਿਗਿਆਨੀਆਂ ਮੁਤਾਬਕ ਉਦੋਂ ਤੋਂ ਲੈ ਕੇ ਬੀਤੀ 13 ਅਗਸਤ ਤੱਕ ਇਹ ਰੂਪ ਚੀਨ, ਕਾਂਗੋ, ਮੌਰੀਸ਼ਸ, ਇੰਗਲੈਂਡ, ਨਿਊਜ਼ੀਲੈਂਡ, ਪੁਰਤਗਾਲ ਅਤੇ ਸਵਿਟਜ਼ਰਲੈਂਡ ਵਿਚ ਮਿਲ ਚੁੱਕਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਦੱਖਣੀ ਅਫਰੀਕਾ ਵਿਚ ਕੋਵਿਡ-19 ਦੀ ਪਹਿਲੀ ਲਹਿਰ ਦੌਰਾਨ ਸਾਹਮਣੇ ਆਏ ਵਾਇਰਸ ਦੇ ਉੱਪ-ਪ੍ਰਕਾਰ ਵਿਚੋਂ ਇਕ ਸੀ.1 ਦੀ ਤੁਲਨਾ ਵਿਚ ਸੀ.1.2 ਵੱਧ ਪਰਿਵਰਤਿਤ ਹੋਇਆ ਹੈ, ਜਿਸ ਨੂੰ ‘ਰੁਚੀ ਦੇ ਰੂਪ’ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੀ.1.2 ਵਿਚ ਹੋਰ ਰੂਪਾਂ ‘ਚਿੰਤਾ ਦੇ ਰੂਪ ਜਾਂ ਰੁਚੀ ਦੇ ਰੂਪਾਂ’ ਦੀ ਤੁਲਨਾ ਵਿਚ ਵੱਧ ਪਰਿਵਰਤਿਤ ਵੇਖਣ ਨੂੰ ਮਿਲਿਆ ਹੈ। ਵਿਗਿਆਨੀਆਂ ਨੇ ਕਿਹਾ ਕਿ ਸੀ.1.2 ਵੱਧ ਛੂਤਕਾਰੀ ਹੋ ਸਕਦਾ ਹੈ ਅਤੇ ਇਹ ਕੋਵਿਡ-19 ਰੋਕੂ ਟੀਕੇ ਤੋਂ ਮਿਲਣ ਵਾਲੀ ਸੁਰੱਖਿਆ ਨੂੰ ਚਕਮਾ ਦੇ ਸਕਦਾ ਹੈ। ਇਕ ਅਧਿਐਨ ਵਿਚ ਵੇਖਿਆ ਗਿਆ ਹੈ ਕਿ ਦੱਖਣੀ ਅਫਰੀਕਾ ਵਿਚ ਸੀ.1.2 ਦੇ ਜੀਨੋਮ ਹਰ ਮਹੀਨੇ ਵੱਧ ਰਹੇ ਹਨ। ਇਹ ਮਈ ’ਚ 0.2 ਫ਼ੀਸਦੀ ਤੋਂ ਵੱਧ ਕੇ ਜੂਨ ਵਿਚ ਇਹ 1.6 ਫ਼ੀਸਦੀ ਹੋ ਗਿਆ ਅਤੇ ਜੁਲਾਈ ਵਿਚ ਇਹ 2 ਫ਼ੀਸਦੀ ਹੋ ਗਿਆ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਕਰਨਾਲ ’ਚ ਪੁਲਸ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਕਿਸਾਨ ਸੁਸ਼ੀਲ ਕਾਜਲ ਦੀ ਹੋਈ ਮੌਤ

 

ਵਿਸ਼ਾਣੂ ਵਿਗਿਆਨਕ ਉਪਾਸਨਾ ਰਾਏ ਨੇ ਕਿਹਾ ਕਿ ਇਹ ਰੂਪ ਸੀ.1.2 ਦੇ ਵੱਖ-ਵੱਖ ਪਰਿਵਰਤਿਤ ਦਾ ਨਤੀਜਾ ਹੈ, ਜੋ ਪ੍ਰੋਟੀਨ ’ਚ ਵਾਧੇ ਕਾਰਨ ਮੂਲ ਵਾਇਰਸ ਤੋਂ ਕਾਫੀ ਵੱਖ ਹੋ ਜਾਂਦਾ ਹੈ। ਮੂਲ ਵਾਇਰਸ ਦੀ ਪਛਾਣ 2019 ’ਚ ਚੀਨ ਦੇ ਵੁਹਾਨ ’ਚ ਹੋਈ ਸੀ। ਓਧਰ ਕੋਲਕਾਤਾ ਦੇ ਸੀ. ਐੱਸ. ਆਈ. ਆਰ.-ਭਾਰਤੀ ਰਸਾਇਣਕ ਜੈਵ ਵਿਗਿਆਨ ਸੰਸਥਾ ਦੀ ਰਾਏ ਨੇ ਕਿਹਾ ਕਿ ਪ੍ਰੋਟੀਨ ਵਿਚ ਬਹੁਤ ਜ਼ਿਆਦਾ ਉਤਪਤੀ ਹੁੰਦੀ ਹੈ, ਇਹ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਕਾਬੂ ’ਚ ਨਹੀਂ ਰੱਖਦਾ ਅਤੇ ਜੇਕਰ ਫੈਲਦਾ ਹੈ ਤਾਂ ਪੂਰੀ ਦੁਨੀਆ ’ਚ ਟੀਕਾਕਰਨ ਲਈ ਚੁਣੌਤੀ ਬਣ ਜਾਵੇਗਾ। 

ਇਹ ਵੀ ਪੜ੍ਹੋ : ਕਰਨਾਲ ਲਾਠੀਚਾਰਜ: ਕਿਸਾਨ ਮਹਾਪੰਚਾਇਤ ’ਚ ਬੋਲੇ ਚਢੂਨੀ- ‘ਡਿਪਟੀ CM ਤੁਰੰਤ ਕਰਨ ਕਾਰਵਾਈ’

Tanu

This news is Content Editor Tanu