ਜਦੋਂ ਹਾਵਰਡ ਪ੍ਰੋਫੈਸਰ ਤੋਂ ਰਾਹੁਲ ਗਾਂਧੀ ਨੇ ਪੁੱਛਿਆ- ਭੈਯਾ, ਕੋਰੋਨਾ ਦੀ ਦਵਾਈ ਕਦੋਂ ਤੱਕ ਆਏਗੀ

05/27/2020 11:40:06 AM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੀ ਵੈਕਸੀਨ ਜਾਂ ਦਵਾਈ ਅਗਲੇ ਸਾਲ ਤੱਕ ਬਣ ਸਕਦੀ ਹੈ, ਐਕਸਪਰਟ ਨੇ ਰਾਹੁਲ ਗਾਂਧੀ ਨਾਲ ਗੱਲਬਾਤ 'ਚ ਇਸ ਗੱਲ ਦਾ ਭਰੋਸਾ ਦਿਵਾਇਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪਬਲਿਕ ਹੈਲਥ ਐਕਸਪਰਟ ਪ੍ਰੋਫੈਸਰ ਆਸ਼ੀਸ਼ ਝਾਅ ਨਾਲ ਗੱਲ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਇਹ ਗੱਲ ਕਹੀ। ਹੈਲਥ ਐਕਸਪਰਟ ਆਸ਼ੀਸ਼ ਝਾਅ ਨਾਲ ਗੱਲ ਕਰਦੇ ਹੋਏ ਰਾਹੁਲ ਗਾਂਧੀ ਨੇ ਇਕ ਵੱਡਾ ਦਾਅਵਾ ਵੀ ਕੀਤਾ। ਰਾਹੁਲ ਬੋਲੇ ਕਿ ਸਰਕਾਰ ਜਾਣਬੁੱਝ ਕੇ ਜ਼ਿਆਦਾ ਟੈਸਟ ਨਹੀਂ ਕਰ ਰਹੀ, ਕਿਉਂਕਿ ਜ਼ਿਆਦਾ ਕੇਸ ਆਉਣ 'ਤੇ ਲੋਕਾਂ 'ਚ ਡਰ ਬੈਠ ਜਾਵੇਗਾ।

ਰਾਹੁਲ ਗਾਂਧੀ ਅਤੇ ਪ੍ਰੋਫੈਸਰ ਆਸ਼ੀਸ਼ ਦਰਮਿਆਨ ਸ਼ੁਰੂਆਤੀ ਗੱਲਬਾਤ ਇੰਗਲਿਸ਼ 'ਚ ਸੀ। ਫਿਰ ਵਿਚ ਰਾਹੁਲ ਨੇ ਹਿੰਦੀ 'ਚ ਪੁੱਛਿਆ,''ਭੈਯਾ ਇਹ ਦੱਸੋ ਕਿ ਵੈਕਸੀਨ ਕਦੋਂ ਤੱਕ ਆਏਗੀ।'' ਇਸ 'ਤੇ ਆਸ਼ੀਸ਼ ਨੇ ਹਿੰਦੀ 'ਚ ਹੀ ਜਵਾਬ ਦਿੱਤਾ ਕਿ 2-3 ਵੈਕਸੀਨ ਹਨ ਜੋ ਕੰਮ ਕਰ ਸਕਦੀਆਂ ਹਨ। ਇਸ 'ਚ ਇਕ ਅਮਰੀਕਾ ਦੀ ਹੈ, ਇਕ ਚੀਨ ਦੀ ਹੈ, ਇਕ ਆਕਸਫੋਰਡ ਦਾ ਹੈ। ਹਾਲੇ ਦੋਹਾਂ 'ਤੇ ਸਿਰਫ਼ ਭਰੋਸਾ ਪਤਾ ਨਹੀਂ ਕਿਹੜਾ ਸਹੀ ਸਾਬਤ ਹੋਵੇਗਾ। ਹੋ ਸਕਦਾ ਹੈ ਤਿੰਨੋਂ ਕੰਮ ਨਾ ਕਰਨ। ਮੈਨੂੰ ਭਰੋਸਾ ਹੈ ਕਿ ਕੋਰੋਨਾ ਦੀ ਦਵਾਈ ਕਿਤੇ ਨਾ ਕਿਤੇ ਅਗਲੇ ਸਾਲ ਤੱਕ ਆ ਜਾਵੇਗੀ।

ਇਸ ਤੋਂ ਪਹਿਲਾਂ ਰਾਹੁਲ ਨੇ ਕਿਹਾ ਕਿ ਮੈਂ ਕੁਝ ਨੌਕਰਸ਼ਾਹਾਂ ਤੋਂ ਕੋਰੋਨਾ ਦੀ ਘੱਟ ਟੈਸਟਿੰਗ ਬਾਰੇ ਪੁੱਛਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾ ਟੈਸਟਿੰਗ ਤੋਂ ਲੋਕ ਡਰਨਗੇ। ਇਸ ਤੋਂ ਵਧ ਡਰਾਉਣਾ ਸੰਦੇਸ਼ ਜਾਵੇਗਾ। ਅਣਅਧਿਕਾਰਤ ਰੂਪ ਨਾਲ ਉਹ ਇਹੀ ਕਹਿ ਰਹੇ ਹਨ।


DIsha

Content Editor

Related News