ਕੋਰੋਨਾ ਸੰਕਟ ਦੌਰਾਨ ਰਾਹਤ ਭਰੀ ਖਬਰ, ਲਖਨਊ 'ਚ ਇਕੱਠੇ 79 ਮਰੀਜ਼ ਹੋਏ ਠੀਕ

05/06/2020 11:37:01 AM

ਲਖਨਊ-ਦੇਸ਼ ਭਰ 'ਚ ਜਿੱਥੇ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਉੱਥੇ ਹੀ ਲਖਨਊ ਤੋਂ ਇਕ ਰਾਹਤ ਭਰੀ ਖਬਰ ਵੀ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਇਕ ਦਿਨ 'ਚ ਸਭ ਤੋਂ ਜਿਆਦਾ 79 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਬਾਅਦ ਸਾਰੇ ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਇੰਟੀਗ੍ਰਲ ਹਸਪਤਾਲ 'ਚ ਭਰਤੀ 45 ਮਰੀਜ਼ ਜਦਕਿ ਇਰਾ ਹਸਪਤਾਲ 'ਚ ਭਰਤੀ 34 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਲਖਨਊ ਸੀ.ਐੱਮ.ਓ. ਮੁਤਾਬਕ ਸ਼ਹਿਰ 'ਚ ਅੱਜ ਕੋਈ ਨਵਾਂ ਪਾਜ਼ੇਟਿਵ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪਾਜ਼ੇਟਿਵ ਸਿਰਫ ਉਹੀ ਮਾਮਲੇ ਹਨ ਜੋ ਦੋਬਾਰਾ ਰੀਟੈਂਸਟਿੰਗ ਦੇ ਲਈ ਭੇਜੇ ਗਏ ਸੀ। ਮੰਗਲਵਾਰ ਨੂੰ ਲਖਨਊ 'ਚ 5 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਉਸ ਤੋਂ ਪਹਿਲਾਂ ਭਾਵ ਸੋਮਵਾਰ ਨੂੰ ਇੱਥੇ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਹੁਣ ਤੱਕ ਲਖਨਊ 'ਚ 231 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।231 ਪੁਸ਼ਟੀ ਕੀਤੇ ਗਏ ਮਾਮਲਿਆਂ 'ਚੋਂ 71 ਨੂੰ ਪਹਿਲਾਂ ਹਸਪਤਾਲਾਂ ਛੁੱਟੀ ਮਿਲ ਚੁੱਕੀ ਹੈ ਜਦਕਿ ਅੱਜ 79 ਲੋਕ ਡਿਸਚਾਰਜ ਕਰ ਦਿੱਤੇ ਗਏ ਹਨ। ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 80 ਰਹਿ ਗਈ ਹੈ।

ਦੱਸਣਯੋਗ ਹੈ ਕਿ ਯੂ.ਪੀ 'ਚ ਕੋਰੋਨਾ ਦੀ ਵੱਧਦੀ ਰਫਤਾਰ ਨੇ ਯੋਗੀ ਸਰਕਾਰ ਦੀ ਟੈਂਸ਼ਨ ਵਧਾ ਦਿੱਤੀ ਹੈ। ਬੀਤੇ 24 ਘੰਟਿਆਂ 'ਚ 118 ਨਵੇਂ ਮਾਮਲਿਆਂ ਦੇ ਨਾਲ ਮਰੀਜ਼ਾਂ ਦੀ ਗਿਣਤੀ ਵੱਧ ਕੇ 2880 ਤੱਕ ਪਹੁੰਚ ਚੁੱਕੀ ਹੈ ਜਦਕਿ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਇਹ ਵੀ ਪੜ੍ਹੋ- ਲਾਕਡਾਊਨ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 50 ਹਜ਼ਾਰ ਦੇ ਨੇੜੇ ਪੁੱਜੀ 


Iqbalkaur

Content Editor

Related News