ਕੋਰੋਨਾ ਕਾਲ ''ਚ ਕੁਝ ਇਸ ਤਰ੍ਹਾਂ ਰਿਹਾ ਯੋਗ ਦਿਹਾੜੇ ਦਾ ਨਜ਼ਾਰਾ (ਤਸਵੀਰਾਂ)

06/21/2020 2:11:18 PM

ਨੈਸ਼ਨਲ ਡੈਸਕ- ਕੋਰੋਨਾ ਆਫ਼ਤ ਦਰਮਿਆਨ ਅੱਜ ਯਾਨੀ ਐਤਵਾਰ ਨੂੰ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਵਾਰ ਲੋਕਾਂ ਨੇ ਘਰ ਹੀ ਰਹਿ ਕੇ ਆਪਣਾ ਯੋਗ ਅਭਿਆਸ ਕੀਤਾ। ਇਸ ਮੌਕੇ ਦੇਸ਼ ਦੀਆਂ ਵੱਖ-ਵੱਖ ਸਿਆਸੀ ਹਸਤੀਆਂ ਦੇ ਯੋਗ ਅਭਿਆਸ ਅਤੇ ਲੋਕਾਂ ਨੂੰ ਤਨ-ਮਨ ਨਾਲ ਸਿਹਤਮੰਦ ਰਹਿਣ ਦੇ ਸੰਦੇਸ਼ ਫੇਸਬੁੱਕ ਅਤੇ ਟਵਿੱਟਰ ਵਰਗੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਐੱਮ.ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਕੇਂਦਰੀ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਮੰਤਰੀ ਪ੍ਰਕਾਸ਼ ਜਾਵੇਡਕਰ ਅਤੇ ਹੋਰ ਕੇਂਦਰੀ ਮੰਤਰੀਆਂ ਨੇ ਆਪਣੇ-ਆਪਣੇ ਘਰ ਅਤੇ ਪਾਰਕ 'ਚ ਯੋਗ ਅਭਿਆਸ ਕੀਤਾ ਅਤੇ ਸੰਦੇਸ਼ ਦਿੱਤਾ।

ਸੋਸ਼ਲ ਮੀਡੀਆ 'ਤੇ ਇਨ੍ਹਾਂ ਸਿਆਸੀ ਹਸਤੀਆਂ ਦੇ ਯੋਗ ਕਰਨ ਵਾਲੇ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ 'ਚ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਯੋਗ ਕਰਦੇ ਨਜ਼ਰ ਆ ਰਹੇ ਹਨ। ਲੋਕ ਇਨ੍ਹਾਂ ਵੀਡੀਓ ਨੂੰ ਦੇਖ ਕੇ ਆਪਣੇ ਘਰਾਂ 'ਚ ਯੋਗ ਅਭਿਆਸ ਕਰ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਦਿਵਸ ਨੂੰ ਇਕਜੁਟਤਾ ਦੇ ਸੰਦੇਸ਼ ਦਾ ਦਿਨ ਦੱਸਦੇ ਕਿਹਾ ਕਿ ਜੋ ਸਾਨੂੰ ਜੋੜਨ, ਨਾਲ ਲਿਆਉਣ, ਉਹੀ ਤਾਂ ਯੋਗ ਹੈ। ਜੋ ਦੂਰੀਆਂ ਨੂੰ ਖਤਮ ਕਰੇ, ਉਹੀ ਤਾਂ ਯੋਗ ਹੈ।

DIsha

This news is Content Editor DIsha