ਕੋਰੋਨਾ ਵਿਰੁੱਧ ਲੜ ਰਹੇ ਯੋਧਿਆਂ ਨੂੰ ਫੌਜ ਦਾ ਸਲਾਮ, ਹਸਪਤਾਲਾਂ 'ਤੇ ਕੀਤੀ ਫੁੱਲਾਂ ਦੀ ਵਰਖਾ

05/03/2020 10:02:44 AM

ਨਵੀਂ ਦਿੱਲੀ- ਦੇਸ਼ 'ਚ ਕੋਵਿਡ-19 ਵਰਗੇ ਦੁਸ਼ਮਣ ਨਾਲ ਮੋਹਰੀ ਲਾਈਨ 'ਚ ਖੜੇ ਹੋ ਕੇ ਲੜਨ ਵਾਲੇ ਯੋਧਿਆਂ ਨੂੰ ਅੱਜ ਯਾਨੀ ਐਤਵਾਰ ਨੂੰ ਦੇਸ਼ ਦੀ ਹਥਿਆਰਬੰਦ ਫੋਰਸ ਅਨੋਖੇ ਤਰੀਕੇ ਨਾਲ ਸਨਮਾਨ ਦੇ ਰਹੀ ਹੈ। ਭਾਰਤੀ ਹਵਾਈ ਫੌਜ ਨੇ ਸੁਖੋਈ ਵਰਗੇ ਲੜਾਕੂ ਜਹਾਜ਼ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸਥਿਤ ਕੋਰੋਨਾ ਵਾਇਰਸ ਹਸਪਤਾਲ ਦੇ ਉੱਪਰ ਫੁੱਲਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਭਾਰਤੀ ਫੌਜ ਇਨਾਂ ਹਸਪਤਾਲਾਂ ਕੋਲ ਆਪਣੀ ਧੁੰਨ ਨਾਲਕੋਰੋਨਾ ਯੋਧਾਵਾਂ ਦਾ ਹੌਂਸਲਾ ਵਧਾਏਗੀ। ਉੱਥੇ ਹੀ ਜਲ ਸੈਨਾ ਆਪਣੇ ਜਹਾਜ਼ਾਂ ਨੂੰ ਰੋਸ਼ਨ ਕਰ ਕੇ ਕੋਰੋਨਾ ਵਿਰੁੱਧ ਲੜਾਈ 'ਚ ਜਿੱਤ ਦਰਜ ਕਰਨ ਦਾ ਸੰਦੇਸ਼ ਦੇਵੇਗੀ।
ਰਾਜਪਥ 'ਤੇ ਹਵਾਈ ਫੌਜ ਦਾ ਫਲਾਈਪਾਸਟ
ਹਵਾਈ ਫੌਜ ਦੇ ਜਹਾਜ਼ ਨੇ ਰਾਜਪਥ ਦੇ ਉੱਪਰ ਕੋਵਿਡ-19 ਵਿਰੁੱਧ ਲੜਾਈ ਲੜ ਰਹੇ ਸਿਹਤ ਕਰਮਚਾਰੀਆਂ ਦੇ ਸਨਮਾਨ 'ਚ ਫਲਾਈਪਾਸਟ ਕੀਤਾ।

PunjabKesari
ਪੁਲਸ ਵਾਰ ਮੈਮੋਰੀਅਲ 'ਤੇ ਕੀਤੀ ਫੁੱਲਾਂ ਦੀ ਵਰਖਾ
ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ 'ਚ ਆਪਣਾ ਯੋਗਦਾਨ ਦੇਣ ਵਾਲੇ ਪੁਲਸ ਕਰਮਚਾਰੀਆਂ ਦੇ ਸਨਮਾਨ 'ਚ ਹਵਾਈ ਫੌਜ ਨੇ ਪੁਲਸ ਵਾਰ ਮੈਮੋਰੀਅਲ 'ਤੇ ਫੁੱਲਾਂ ਦੀ ਵਰਖਾ ਕੀਤੀ।

PunjabKesariਫੌਜ ਦੇ ਬੈਂਡ ਨੇ ਕੋਰੋਨਾ ਯੋਧਿਆਂ ਨੂੰ ਕੀਤਾ ਸਲਾਮ
ਭਾਰਤੀ ਫੌਜ ਦੇ ਬੈਂਡ ਨੇ ਹਰਿਆਣਾ ਦੇ ਪੰਚਕੂਲਾ 'ਚ ਸਥਿਤ ਸਰਕਾਰੀ ਹਸਪਤਾਲ ਦੇ ਬਾਹਰ ਕੋਰੋਨਾ ਵਿਰੁੱਧ ਲੜ ਰਹੇ ਯੋਧਿਆਂ ਦੇ ਪ੍ਰਤੀ ਸਨਮਾਨ ਪ੍ਰਗਟ ਕਰਦੇ ਹੋਏ ਧੁੰਨ ਵਜਾਈ।

PunjabKesariਜਲ ਸੈਨਾ ਡਲ ਝੀਲ ਦੇ ਉਪਰੋਂ ਕੀਤੀ ਫਲਾਈਪਾਸਟ
ਹਵਾਈ ਫੌਜ ਦੇ ਆਵਾਜਾਈ ਜਹਾਜ਼ ਐਤਵਾਰ ਸਵੇਰੇ 7.52 ਵਜੇ ਜੰਮੂ-ਕਸ਼ਮੀਰ ਦੀ ਡਲ ਝੀਲ ਦੇ ਉਪਰੋਂ ਫਲਾਈਪਾਸਟ ਕਰਦੇ ਹੋਏ ਦਿਖਾਈ ਦਿੱਤੇ। ਇਸ ਤੋਂ ਬਾਅਦ ਸਵੇਰੇ 8.55 ਵਜੇ ਚੰਡੀਗੜ ਦੇ ਸੁਖਨਾ ਝੀਲ ਤੋਂ ਹੋ ਕੇ ਲੰਘੇ। ਇਸ ਤੋਂ ਇਲਾਵਾ ਹਵਾਈ ਫੌਜ ਦੇ ਜਹਾਜ਼ ਸਵੇਰੇ 10.15 ਵਜੇ ਦਿੱਲੀ 'ਚ ਰਾਜਪਥ, ਰਾਜਸਥਾਨ 'ਚ ਜਲ ਮਹਿਲ, ਮੱਧ ਪ੍ਰਦੇਸ਼ ਦੇ ਭੋਪਾਲ 'ਚ ਵੱਡਾ ਤਾਲਾਬ, ਮਹਾਰਾਸ਼ਟਰ 'ਚ ਮੁੰਬਈ ਦਾ ਮਰੀਨ ਡਰਾਈਵ, ਹੈਦਰਾਬਾਦ 'ਚ ਹੁਸੈਨ ਸਾਗਰ ਝੀਲ, ਬੈਂਗਲੁਰੂ 'ਚ ਕਰਨਾਟਕ ਵਿਧਾਨ ਸਭਾ, ਕੇਰਲ 'ਚ ਤ੍ਰਿਵੇਂਦਰਮ 'ਚ ਸਕੱਤਰੇਤ ਦੇ ਉੱਪਰ ਅਤੇ ਤਾਮਿਲਨਾਡੂ ਦੇ ਸੁਲੂਰ, ਕੋਇੰਬਟੂਰ ਦੇ ਆਸਮਾਨ 'ਚ ਉੱਡਦੇ ਹੋਏ ਦਿੱਸਣਗੇ।


DIsha

Content Editor

Related News