ਕੋਵਿਡ-19 : ਹਾਈ ਕੋਰਟ ਦਾ ਫੈਸਲਾ, ਦਿੱਲੀ ਦੀਆਂ ਅਦਾਲਾਤਾਂ ''ਚ 3 ਮਈ ਤੱਕ ਨਹੀਂ ਹੋਵੇਗਾ ਕੰਮ

04/15/2020 5:52:02 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਲਾਕਡਾਊਨ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਆਦੇਸ਼ ਦਿੱਤਾ ਕਿ ਹਾਈ ਕੋਰਟ ਦੇ ਅਧੀਨ ਆਉਣ ਵਾਲੀਆਂ ਅਦਾਲਤਾਂ ਦੇ ਕੰਮਕਾਰ 3 ਮਈ ਤੱਕ ਮੁਅੱਤਲ ਰਹਿਣਗੇ। ਦੱਸਣਯੋਗ ਹੈ ਕਿ ਹਾਈ ਕੋਰਟ 16 ਮਾਰਚ ਤੋਂ ਸਿਰਫ਼ ਜ਼ਰੂਰੀ ਮਾਮਲਿਆਂ ਦੀ ਹੀ ਸੁਣਵਾਈ ਕਰ ਰਿਹਾ ਹੈ।

ਕੋਰੋਨਾ ਦਾ ਇਨਫੈਕਸ਼ਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅਜਿਹੇ 'ਚ ਇਸ ਦੀ ਲਪੇਟ 'ਚ ਆਉਣ ਨਾਲ ਦਮ ਤੋੜਦੇ ਲੋਕਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ। ਦਿੱਲੀ ਦੀ ਗੱਲਕੀਤੀ ਜਾਵੇ ਤਾਂ ਪਿਛਲੇ ਇਕ ਮਹੀਨੇ 'ਚ ਇੱਥੇ 30 ਲੋਕਾਂ ਨੇ ਕੋਰੋਨਾ ਇਨਫੈਕਸ਼ਨ ਕਾਰਨ ਦਮ ਤੋੜ ਦਿੱਤਾ ਪਰ ਹੈਰਾਨੀ ਵਾਲੀ ਗੱਲ ਹੈ ਕਿ 50 ਫੀਸਦੀ ਮੌਤਾਂ ਪਿਛਲੇ 4 ਦਿਨਾਂ 'ਚ ਹੋਈਆਂ ਹਨ। ਦਿੱਲੀ 'ਚ ਮੰਗਲਵਾਰ ਰਾਤ ਤੱਕ 1561 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁਕੇ ਹਨ। ਹੁਣ ਦਿੱਲੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਦੇਸ਼ 'ਚ ਦੂਜੇ ਨੰਬਰ 'ਤੇ ਹੈ। ਪਹਿਲੇ ਨੰਬਰ 'ਤੇ 2684 ਮਾਮਲਿਆਂ ਨਾਲ ਮਹਾਰਾਸ਼ਟਰ ਹੈ।

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਬੁੱਧਵਾਰ ਨੂੰ 377 ਹੋ ਗਈ, ਜਦੋਂ ਕਿ ਇਸ ਨਾਲ ਇਨਫੈਕਟਡ ਲੋਕਾਂ ਦੀ ਕੁਲ ਗਿਣਤੀ 11,439 ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਪੀੜਤਾਂ 'ਚ ਘੱਟੋ-ਘੱਟ 1,305 ਲੋਕਾਂ ਨੂੰ ਇਲਾਜ ਤੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ 9,756 ਲੋਕਾਂ ਦਾ ਹਾਲੇ ਵੀ ਇਲਾਜ ਜਾਰੀ ਹੈ। ਇਨਾਂ 'ਚੋਂ 76 ਵਿਦੇਸ਼ੀ ਨਾਗਰਿਕ ਹਨ।

DIsha

This news is Content Editor DIsha