ਗੁਰੂਗ੍ਰਾਮ ''ਚ ਕੋਰੋਨਾ ਨਾਲ ਪਹਿਲੀ ਮੌਤ, 65 ਸਾਲਾਂ ਬਜ਼ੁਰਗ ਵਿਅਕਤੀ ਨੇ ਤੋੜਿਆ ਦਮ

04/08/2020 6:42:38 PM

ਗੁਰੂਗ੍ਰਾਮ-ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ 'ਚ ਅੱਜ ਕੋਰੋਨਾ ਨਾਲ ਇਨਫੈਕਟਡ ਪਹਿਲੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਫਾਜਿਲਪੁਰ ਨਿਵਾਸੀ 65 ਸਾਲਾ ਬਜ਼ੁਰਗ ਕੋਰੋਨਾ ਨਾਲ ਇਨਫੈਕਟਡ ਸੀ। ਦੱਸ ਦੇਈਏ ਕਿ ਗੰਭੀਰ ਹਾਲਤ 'ਚ ਮੰਗਲਵਾਰ ਦੇਰ ਰਾਤ ਹਸਪਤਾਲ 'ਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬਜ਼ੁਰਗ ਕੋਰੋਨਾ ਨਾਲ ਇਨਫੈਕਟਡ ਤੋਂ ਇਲਾਵਾ ਡਾਇਬੀਟੀਜ਼ ਨਾਲ ਵੀ ਪੀੜਤ ਸੀ ਅਤੇ ਉਸ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਤਰੁੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 

ਇਹ ਵੀ ਦੱਸਿਆ ਜਾਂਦਾ ਹੈ ਕਿ ਨਿਜੀ ਹਸਪਤਾਲ 'ਚ ਕੀਤੀ ਗਈ ਜਾਂਚ ਰਿਪੋਰਟ 'ਚ ਬਜ਼ੁਰਗ ਨੂੰ ਕੋਰੋਨਾਵਾਇਰਸ ਨਾਲ ਪੀੜਤ ਦੱਸਿਆ ਗਿਆ ਸੀ ਜਦਕਿ ਸਿਹਤ ਵਿਭਾਗ ਪੀ.ਜੀ.ਆਈ. ਰੋਹਤਕ ਤੋਂ ਆਉਣ ਵਾਲੀ ਜਾਂਚ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮਿ੍ਰਤਕ ਬਜ਼ੁਰਗ ਦੇ ਸੰਪਰਕ 'ਚ ਰਹਿਣ ਵਾਲੇ ਹੋਰ 37 ਲੋਕਾਂ ਦੇ ਸੈਂਪਲ ਲੈ ਕੇ ਸਾਰਿਆਂ ਨੂੰ ਸੈਕਟਰ 9 ਸਥਿਤ ਸੈਂਟਰ 'ਚ ਕੁਆਰੰਟੀਨ ਕਰ ਦਿੱਤਾ ਗਿਆ ਹੈ। 

ਦੱਸਣਯੋਗ ਹੈ ਕਿ ਇਕ ਹਫਤੇ ਦੇ ਅੰਤਰਾਲ ਤੋਂ ਬਾਅਦ ਪਿਛਲੇ 4-5 ਦਿਨਾਂ ਦੌਰਾਨ ਜ਼ਿਲੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅੰਕੜਿਆਂ ਮੁਤਾਬਕ ਹਰਿਆਣਾ 'ਚ ਕੋਰੋਨਾ ਨਾਲ ਇਨਫੈਕਟਡ 141 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚੋਂ 92 ਜਮਾਤੀ ਇਨਫੈਕਟਡ ਹਨ ਜਦਕਿ 17 ਲੋਕ ਠੀਕ ਵੀ ਹੋ ਚੁੱਕੇ ਹਨ। 

Iqbalkaur

This news is Content Editor Iqbalkaur