ਕੋਰੋਨਾ ਦਾ ਖੌਫ : ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਜਨਤਾ ਦਾ ਦੂਰ ਕੀਤਾ ਇਹ ''ਵਹਿਮ''

03/25/2020 12:08:20 PM

ਨਵੀਂ ਦਿੱਲੀ— ਦੇਸ਼ ਹੀ ਨਹੀਂ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਖੌਫ ਹੈ। ਭਾਰਤ 'ਚ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਅਹਿਮ ਗੱਲ ਹੈ ਕਿ ਆਪਣੇ ਹੱਥਾਂ ਨੂੰ ਸਾਫ ਰੱਖੋ ਅਤੇ ਜਿੰਨਾ ਹੋ ਸਕੇ ਸਮਾਜਿਕ ਦੂਰੀ ਬਣਾ ਕੇ ਰੱਖੋ। ਘਰ 'ਚ ਬੰਦ ਰਹੋ ਅਤੇ ਸੁਰੱਖਿਅਤ ਰਹੋ। ਅਜਿਹੇ 'ਚ ਲੋਕਾਂ 'ਚ ਕੁਝ ਚੀਜ਼ਾਂ ਨੂੰ ਲੈ ਕੇ ਵਹਿਮ ਬਣਿਆ ਹੋਇਆ ਹੈ। ਲੋਕਾਂ 'ਚ ਡਰ ਹੈ ਕਿ ਕਿਤੇ ਇਸ ਚੀਜ਼ ਨੂੰ ਹੱਥ ਲਾਉਣ ਨਾਲ ਕੋਰੋਨਾ ਨਾ ਹੋ ਜਾਵੇ। ਕੁੱਲ ਮਿਲਾ ਕੇ ਲੋਕ ਅਫਵਾਹਾਂ 'ਤੇ ਜ਼ਿਆਦਾ ਵਿਸ਼ਵਾਸ ਕਰ ਰਹੇ ਹਨ। 

ਸਭ ਤੋਂ ਵੱਡਾ ਵਹਿਮ ਅਤੇ ਅਫਵਾਹ ਹੈ ਕਿ ਅਖਬਾਰ ਪੜ੍ਹਨ ਨਾਲ ਕੋਰੋਨਾ ਹੋ ਜਾਵੇਗਾ, ਜਿਸ ਬਾਰੇ ਕੇਂਦਰੀ ਸੂਚਨਾ ਤੇ ਪ੍ਰਸਾਰਣ, ਜੰਗਲਾਤ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਪੱਸ਼ਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕਰ ਕੇ ਕਿਹਾ ਕਿ ਅਫਵਾਹਾਂ 'ਤੇ ਵਿਸ਼ਵਾਸ ਨਾ ਕਰੋ। ਅਖਬਾਰ ਪੜ੍ਹਨ ਨਾਲ ਕੋਰੋਨਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਅਖਬਾਰ ਪੜ੍ਹਨ ਅਤੇ ਕੋਈ ਵੀ ਕੰਮ ਕਰਨ ਤੋਂ ਬਾਅਦ ਸਾਬਣ ਨਾਲ ਆਪਣੇ ਹੱਥਾਂ ਨੂੰ ਧੋਣਾ ਹੈ, ਇੰਨਾ ਹੀ ਨਿਯਮ ਹੈ। ਅਖਬਾਰਾਂ ਤੋਂ ਸਾਨੂੰ ਸਹੀ ਖ਼ਬਰਾਂ ਮਿਲਦੀਆਂ ਹਨ। 

ਦੱਸ ਦੇਈਏ ਕਿ ਕੋਰੋਨਾ ਵਾਇਰਸ ਹੋਰ ਜ਼ਿਆਦਾ ਨਾ ਫੈਲੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੱਲ ਰਾਸ਼ਟਰ ਨੂੰ ਸੰਬੋਧਿਤ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੇ ਪੂਰੇ ਭਾਰਤ ਨੂੰ 21 ਦਿਨਾਂ ਲਈ ਲਾਕ ਡਾਊਨ ਕਰ ਦਿੱਤਾ ਹੈ। ਇਹ ਲਾਕ ਡਾਊਨ ਦੀ ਪ੍ਰਕਿਰਿਆ ਮੰਗਲਵਾਰ ਰਾਤ 12 ਵਜੇ ਤੋਂ ਸ਼ੁਰੂ ਹੋ ਗਈ ਹੈ।

Tanu

This news is Content Editor Tanu