ਵਾਇਰਲ ਬੁਖਾਰ ਨੂੰ ਕੋਰੋਨਾ ਵਾਇਰਸ ਸਮਝ ਕੇ ਸ਼ਖਸ ਨੇ ਕੀਤੀ ਖੁਦਕੁਸ਼ੀ

02/12/2020 11:06:34 AM

ਹੈਦਰਾਬਾਦ—ਚੀਨ ਦੇ ਵੁਹਾਨ ਸ਼ਹਿਰ 'ਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦੇ ਲੋਕਾਂ 'ਚ ਖੌਫ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਹੀ ਖੌਫ ਕਾਰਨ ਲੋਕ ਖਤਰਨਾਕ ਕਦਮ ਚੁੱਕਣ ਲੱਗੇ ਹਨ। ਦਰਅਸਲ ਮਾਮਲਾ ਆਂਧਰਾ ਪ੍ਰਦੇਸ਼ ਦਾ ਹੈ, ਜਿੱਥੇ ਇਕ 50 ਸਾਲਾ ਸ਼ਖਸ ਨੇ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਹੋਣ ਦੇ ਸ਼ੱਕ ਦੇ ਚੱਲਦਿਆਂ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਇਸ ਇਨਫੈਕਸ਼ਨ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਹੈ।

ਮ੍ਰਿਤਕ ਦੀ ਪਹਿਚਾਣ ਚਿਤੂਰ ਇਲਾਕੇ ਦੇ ਰਹਿਣ ਵਾਲੇ ਬਾਲਾ ਕ੍ਰਿਸ਼ਣਹਾਦ ਦੇ ਰੂਪ 'ਚ ਹੋਈ ਹੈ। ਕ੍ਰਿਸ਼ਣ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਵਾਇਰਲ ਬੁਖਾਰ ਹੋਣ ਦੌਰਾਨ ਉਨ੍ਹਾਂ ਨੇ ਇੰਟਰਨੈੱਟ 'ਤੇ ਕੋਰੋਨਾ ਵਾਇਰਸ ਨਾਲ ਸੰਬੰਧਿਤ ਵੀਡੀਓ ਦੇਖੀ ਸੀ। ਇਸ ਤੋਂ ਬਾਅਦ ਉਸ ਨੂੰ ਮਹਿਸੂਸ ਹੋਣ ਲੱਗਾ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਪੀੜਤ ਹੈ। ਮੰਗਲਵਾਰ ਨੂੰ ਕ੍ਰਿਸ਼ਣ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਘਰ 'ਚ ਬੰਦ ਕਰ ਦਿੱਤਾ ਅਤੇ ਖੁਦ ਆਪਣੀ ਮਾਂ ਦੀ ਕਬਰ 'ਤੇ ਚਲਾ ਗਿਆ। ਜਦੋਂ ਕ੍ਰਿਸ਼ਣ ਦੀ ਪਤਨੀ ਲਕਸ਼ਮੀ ਦੇਵੀ ਦੇ ਰੌਲਾ ਪਾਉਣ 'ਤੇ ਗੁਆਂਢੀਆਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਲਕਸ਼ਮੀ ਦੇਵੀ ਅਤੇ ਹੋਰ ਲੋਕ ਜਦੋਂ ਭੱਜ ਕੇ ਕ੍ਰਿਸ਼ਣ ਦੀ ਮਾਂ ਦੀ ਕਬਰ ਤੱਕ ਪਹੁੰਚੇ, ਉੱਥੇ ਕ੍ਰਿਸ਼ਣ ਦੀ ਲਾਸ਼ ਰੁੱਖ ਨਾਲ ਲਕਟਦੀ ਮਿਲੀ।

ਇਹ ਵੀ ਦੱਸਿਆ ਜਾਂਦਾ ਹੈ ਕਿ ਤਿਰੂਪਤੀ ਦੇ ਡਾਕਟਰਾਂ ਨੇ ਜਦੋਂ ਮ੍ਰਿਤਕ ਕ੍ਰਿਸ਼ਣ ਦੀ ਜਾਂਚ ਕੀਤੀ ਤਾਂ ਉਸ ਨੂੰ ਕੋਰੋਨਾ ਦੀ ਕੋਈ ਇਨਫੈਕਸ਼ਨ ਨਹੀਂ ਸੀ। ਡਾਕਟਰਾਂ ਨੇ ਦੱਸਿਆ ਕਿ ਉਹ ਸਾਧਾਰਨ ਬੁਖਾਰ ਨਾਲ ਪੀੜਤ ਸੀ। ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ।

Iqbalkaur

This news is Content Editor Iqbalkaur