ਕੋਵਿਡ-19 ਦੇ ਸ਼ੱਕ ''ਚ 78 ਸਾਲਾ ਬਜ਼ੁਰਗ ਨੇ ਹਸਪਤਾਲ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

05/13/2020 1:16:59 PM

ਇੰਦੌਰ- ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸ਼ੱਕ 'ਚ ਇੱਥੇ ਇਕ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਏ ਗਏ 78 ਸਾਲਾ ਬਜ਼ੁਰਗ ਨੇ ਬੁੱਧਵਾਰ ਸਵੇਰੇ ਇਸ ਮੈਡੀਕਲ ਸੰਸਥਾ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਦੋਵੇਂ ਫੇਫੜਿਆਂ ਦੇ ਗੰਭੀਰ ਨਿਮੋਨੀਆ ਨਾਲ ਜੂਝ ਰਿਹਾ ਇਹ ਮਰੀਜ਼ ਜਾਂਚ 'ਚ ਕੋਵਿਡ-19 ਇਨਫੈਕਟਡ ਨਹੀਂ ਮਿਲਿਆ ਸੀ ਅਤੇ ਉਸ ਨੇ ਅਚਾਨਕ ਪਰੇਸ਼ਾਨੀ 'ਚ ਆ ਕੇ ਖੁਦਕੁਸ਼ੀ ਕਰ ਲਈ। ਉਹ ਰੋਗੀ ਪਿਛਲੇ 19 ਦਿਨਾਂ ਤੋਂ ਹਸਪਤਾਲ 'ਚ ਭਰਤੀ ਸੀ।

ਮਹਾਰਾਜਾ ਤੁਕੋਜੀਵਾਰ ਹੋਲਕਰ (ਐੱਮ.ਟੀ.ਐੱਚ.) ਹਸਪਤਾਲ ਦੇ ਇੰਚਾਰਜ ਡਾ. ਸੁਮਿਤ ਸ਼ੁਕਲਾ ਨੇ ਦੱਸਿਆ,''ਹਸਪਤਾਲ ਦੀ ਚੌਥੀ ਮੰਜ਼ਲ 'ਤੇ ਭਰਤੀ ਸੱਤਪਾਲ ਆਹੂਜਾ (78) ਨੇ ਇਸੇ ਮੰਜ਼ਲ ਤੋਂ ਅਚਾਨਕ ਛਾਲ ਮਾਰ ਦਿੱਤੀ। ਉਨ੍ਹਾਂ ਦੇ ਬੈੱਡ ਕੋਲ ਹੀ ਖਿੜਕੀ ਸੀ, ਜਿਥੋਂ ਉਨ੍ਹਾਂ ਨੇ ਹੇਠਾਂ ਛਾਲ ਮਾਰੀ।'' ਸ਼ੁਕਲਾ ਨੇ ਦੱਸਿਆ,''ਆਹੂਜਾ ਨੂੰ ਕੋਵਿਡ-19 ਦੇ ਸ਼ੱਕ 'ਚ ਹੀ ਹਸਪਤਾਲ 'ਚ 24 ਅਪ੍ਰੈਲ ਨੂੰ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਉਹ ਜਾਂਚ 'ਚ ਇਸ ਮਹਾਮਾਰੀ ਤੋਂ ਇਨਫੈਕਟਡ ਨਹੀਂ ਪਾਏ ਗਏ ਸ਼ਨ।'' ਉਨ੍ਹਾਂ ਨੇ ਦੱਸਿਆ ਕਿ ਆਹੂਜਾ ਐੱਮ.ਟੀ.ਐੱਚ. ਹਸਪਤਾਲ 'ਚ ਇਸ ਲਈ ਭਰਤੀ ਰੱਖਿਆ ਗਿਆ ਸੀ, ਕਿਉਂਕਿ ਉਹ ਦੋਵੇਂ ਫੇਫੜਿਆਂ ਦੇ ਗੰਭੀਰ ਨਿਮੋਨੀਆ ਨਾਲ ਜੂਝ ਰਹੇ ਸਨ ਅਤੇ ਸਾਹ ਲੈਣ 'ਚ ਤਕਲੀਫ ਕਾਰਨ ਉਨ੍ਹਾਂ ਨੂੰ ਮੈਡੀਕਲ ਯੰਤਰਾਂ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਸੀ।

ਸ਼ੁੱਕਲਾ ਨੇ ਦੱਸਿਆ,''ਆਹੂਜਾ ਦੀ ਉਮਰ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਇਲਾਜ 'ਚ ਸਮਾਂ ਲੱਗ ਰਿਹਾ ਸੀ। ਸਾਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਅਚਾਨਕ ਪਰੇਸ਼ਾਨੀ 'ਚ ਆ ਕੇ ਜਾਨ ਦੇਣ ਦਾ ਕਦਮ ਚੁੱਕਿਆ। ਪੁਲਸ ਅਧਿਕਾਰੀ ਨੇ ਦੱਸਿਆ,''ਅਸੀਂ ਮੌਕੇ ਦਾ ਮੁਆਇਨਾ ਕੀਤਾ ਹੈ ਪਰ ਘਟਨਾ ਤੋਂ ਪਹਿਲਾਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਅਸੀਂ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਹਾਂ।''

DIsha

This news is Content Editor DIsha