ਸਲਾਮ : 13 ਮਹੀਨੇ ਦੇ ਬੱਚੇ ਨੂੰ ਮਕਾਨ ਮਾਲਕ ਕੋਲ ਛੱਡ ਮਰੀਜ਼ਾਂ ਦਾ ਇਲਾਜ ਕਰ ਰਿਹਾ ਇਹ ਡਾਕਟਰ ਕਪਲ

04/24/2020 12:01:12 PM

ਨੈਸ਼ਨਲ ਡੈਸਕ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 1,684 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ 23 ਹਜ਼ਾਰ ਦੇ ਪਾਰ ਪਹੁੰਚ ਗਈ ਹੈ ਅਤੇ ਇਸ ਦੌਰਾਨ ਇਸ ਇਨਫੈਕਸ਼ਨ ਕਾਰਨ 37 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 718 ਹੋ ਗਿਆ ਹੈ।

ਮਕਾਨ ਮਾਲਕ ਕਰ ਰਹੇ ਬੱਚੇ ਦੀ ਦੇਖਭਾਲ
ਕੋਰੋਨਾ ਨਾਲ ਜੰਗ ਦਰਮਿਆਨ ਇਕ ਅਜਿਹਾ ਡਾਕਟਰ ਕਪਲ ਹੈ, ਜੋ ਆਪਣੇ 13 ਮਹੀਨੇ ਦੇ ਮਾਸੂਮ ਨੂੰ ਮਕਾਨ ਮਾਲਕ ਕੋਲ ਛੱਡ ਕੇ ਦੇਸ਼ ਦੀ ਸੇਵਾ 'ਚ ਜੁਟਿਆ ਹੋਇਆ ਹੈ। ਆਚਾਰੀਆ ਭੀਝੂ ਹਸਪਤਾਲ 'ਚ ਤਾਇਨਾਤ ਡਾਕਟਰ ਰਾਜੀਵ ਰੰਜਨ ਅਤੇ ਉਨਾਂ ਦੀ ਪਤਨੀ ਡਾ. ਰਸ਼ਮੀ ਆਚਾਰੀਆ ਨੇ ਦੱਸਿਆ ਕਿ ਉਨਾਂ ਦਾ ਬੱਚਾ 13 ਮਹੀਨੇ ਦਾ ਹੈ, ਜੋ ਜਲਦੀ ਹੀ ਇਨਫੈਕਸ਼ਨ ਦੀ ਲਪੇਟ 'ਚ ਆ ਸਕਦੀ ਹੈ। ਇਸ ਲਈ ਦੋਹਾਂ ਨੇ ਫੈਸਲਾ ਲਿਆ ਹੈ ਕਿ ਉਹ ਹਸਪਤਾਲ ਤੋਂ ਘਰ ਨਹੀਂ ਜਾਣਗੇ। ਘਰ 'ਚ ਮੌਜੂਦ ਬੱਚੇ ਦੀ ਦੇਖਰੇਖ ਸਭ ਤੋਂ ਵੱਡੀ ਚਿੰਤਾ ਸੀ। ਅਜਿਹੇ 'ਚ ਉਨਾਂ ਨੇ ਆਪਣੇ ਮਕਾਨ ਮਾਲਕ ਤੋਂ ਮਦਦ ਮੰਗੀ।

ਵੀਡੀਓ ਕਾਲ ਦੇ ਸਹਾਰੇ ਬੱਚੇ ਨੂੰ ਦੇਖਦੇ ਹਨ
ਬੱਚੇ ਦੀ ਦੇਖਰੇਖ ਮਕਾਨ ਮਾਲਕ ਹੀ ਕਰਦੇ ਹਨ। ਡਾਕਟਰ ਜੋੜੇ ਨੇ ਪਿਛਲੇ ਕਈ ਦਿਨਾਂ ਤੋਂ ਘਰ ਆਉਣਾ ਬੰਦ ਕਰ ਦਿੱਤਾ ਹੈ ਅਤੇ ਬੱਚੇ ਦੀ ਦੇਖਰੇਖ ਮਕਾਨ ਮਾਲਕ ਕਰ ਰਹੇ ਹਨ। ਉਹ ਵੀਡੀਓ ਕਾਲ ਦੇ ਸਹਾਰੇ ਬੱਚੇ ਨੂੰ ਦੇਖ ਲੈਂਦੇ ਹਨ। ਦੋਵੇਂ ਐਮਰਜੈਂਸੀ ਵਿਭਾਗ 'ਚ ਡਿਊਟੀ ਕਰ ਰਹੇ ਹਨ, ਜਿੱਥੇ ਮਰੀਜ਼ਾਂ ਦੇ ਇਲਾਜ ਦੇ ਨਾਲ ਹੀ ਉਨਾਂ ਦੀ ਸਕ੍ਰੀਨਿੰਗ ਦਾ ਕੰਮ ਚੱਲ ਰਿਹਾ ਹੈ।

DIsha

This news is Content Editor DIsha