ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਲਈ ਦਿੱਲੀ ਸਰਕਾਰ ਨੇ ਲਿਆ ਅਹਿਮ ਫੈਸਲਾ

03/30/2020 6:18:34 PM

ਨਵੀਂ ਦਿੱਲੀ— ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਦੇ ਮਹਾਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ਸਮੇਂ 'ਚ ਸਾਡੇ ਡਾਕਟਰ ਲਗਾਤਾਰ ਕੰਮ ਕਰ ਰਹੇ ਹਨ। ਇਨ੍ਹਾਂ ਡਾਕਟਰਾਂ ਨੂੰ ਲੈ ਕੇ ਸਰਕਾਰਾਂ ਦੀ ਵੀ ਕੋਈ ਜ਼ਿੰਮਵਾਰੀ ਬਣਦੀ ਹੈ। ਦਿੱਲੀ ਸਰਕਾਰ ਨੇ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਹਸਪਤਾਲ ਅਤੇ ਜੀ. ਬੀ. ਪੰਤ ਹਸਪਤਾਲ 'ਚ ਕੋਰੋਨਾ ਵਾਇਰਸ ਮਰੀਜ਼ਾਂ ਦੇ ਇਲਾਜ 'ਚ ਜੁੱਟੇ ਡਾਕਟਰਾਂ ਦੇ ਰਹਿਣ ਦੀ ਵਿਵਸਥਾ ਕੀਤੀ ਹੈ। ਇਸ ਲਈ ਸਰਕਾਰ ਨੇ ਹੋਟਲ ਲਲਿਤ 'ਚ ਕਰੀਬ 100 ਕਮਰੇ ਬੁੱਕ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਲਲਿਤ ਹੋਟਲ ਦੋਹਾਂ ਹਸਪਤਾਲਾਂ ਤੋਂ ਇਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਨਾਲ ਡਾਕਟਰਾਂ ਨੂੰ ਕਾਫੀ ਸਹੂਲਤ ਹੋਵੇਗੀ। ਸੂਬਾ ਸਰਕਾਰ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਨੇ ਇਸ ਸੰਬੰਧ 'ਚ ਜ਼ਿਲਾ ਅਧਿਕਾਰੀ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਡਾਕਟਰਾਂ ਲਈ ਹੋਟਲ ਲਲਿਤ 'ਚ 100 ਕਮਰਿਆਂ ਦੀ ਵਿਵਸਥਾ ਕਰੇ, ਤਾਂ ਕਿ ਡਿਊਟੀ ਕਰ ਰਹੇ ਡਾਕਟਰਾਂ ਨੂੰ ਉੱਥੇ ਰੱਖਿਆ ਜਾ ਸਕੇ। ਦਿੱਲੀ ਸਰਕਾਰ ਇਸ ਦਾ ਖਰਚਾ ਚੁੱਕੇਗੀ। 

PunjabKesari

ਦੱਸਣਯੋਗ ਹੈ ਕਿ ਬੀਤੇ ਦਿਨੀਂ ਦਿੱਲੀ ਤੋਂ ਹੀ ਇਹ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਇੱਥੇ ਕੁਝ ਰੈਜ਼ੀਡੈਂਟ ਡਾਕਟਰਾਂ ਨੂੰ ਮਕਾਨ ਮਾਲਕ ਘਰਾਂ ਜਾਂ ਸੋਸਾਇਟੀ 'ਚ ਦਾਖਲ ਨਹੀਂ ਹੋਣ ਦੇ ਰਹੇ। ਇਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਕਈ ਡਾਕਟਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਨਾਲ ਸੰਪਰਕ 'ਚ ਆਉਂਦੇ ਹਨ, ਅਜਿਹੇ 'ਚ ਮਕਾਨ ਮਾਲਕਾਂ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਨੂੰ ਵੀ ਕੋਰੋਨਾ ਨਾ ਹੋ ਜਾਵੇ। ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਬਾਅਦ ਦਿੱਲੀ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਖਤ ਰਵੱਈਆ ਅਪਣਾਇਆ ਸੀ ਅਤੇ ਅਜਿਹਾ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਦਾ ਨਿਰੇਦਸ਼ ਦਿੱਤਾ ਸੀ। ਇਸ ਲਈ ਸੂਬਾ ਸਰਕਾਰ ਡਿਊਟੀ ਕਰ ਰਹੇ ਡਾਕਟਰਾਂ ਲਈ ਇਹ ਵਿਵਸਥਾ ਕਰ ਰਹੀ ਹੈ, ਕਿਉਂਕਿ ਡਾਕਟਰਾਂ ਨੂੰ ਖੁਦ ਵੀ ਸੈਲਫ ਆਈਸੋਲੇਸ਼ਨ 'ਚ ਰਹਿਣਾ ਪੈਂਦਾ ਹੈ।


Tanu

Content Editor

Related News