ਕੋਰੋਨਾ ਦਾ ਟੀਕਾਕਰਣ ਚੋਣਾਂ ਦੀ ਤਿਆਰੀ ਦੀ ਤਰ੍ਹਾਂ : ਹਰਸ਼ਵਰਧਨ

01/01/2021 2:40:42 PM

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਨਾਲ ਕੋਵਿਡ-19 ਟੀਕਾਕਕਰਣ ਲਈ 2 ਜਨਵਰੀ ਨੂੰ ਹੋਣ ਵਾਲੇ ਡਰਾਈ ਰਨ ਲਈ ਸਮੀਖਿਆ ਬੈਠਕ ਕੀਤੀ। ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲ ਕਰਦੇ ਹੋਏ ਹਰਸ਼ਵਰਧਨ ਨੇ ਦੱਸਿਆ ਕਿ ਹੈਲਥ ਵਰਕਰਾਂ ਦੀ ਲਿਸਟ ਬਣਾ ਲਈ ਗਈ ਹੈ ਅਤੇ ਉਸ ਨੂੰ ਕੋਵਿਡ ਪਲੇਟਫਾਰਮ 'ਤੇ ਅਪਲੋਡ ਕੀਤਾ ਜਾਵੇਗਾ। ਉਨ੍ਹਾਂ ਨੇ ਕੋਰੋਨਾ ਦੇ ਟੀਕਾਕਰਣ ਨੂੰ ਦੇਸ਼ 'ਚ ਹੋਣ ਵਾਲੀਆਂ ਚੋਣਾਂ ਦੀ ਤਰ੍ਹਾਂ ਦੱਸਿਆ। ਬੈਠਕ ਦੌਰਾਨ ਹਰਸ਼ਵਰਧਨ ਨੇ ਕਿਹਾ,''ਜਿਵੇਂ ਅਸੀਂ ਚੋਣਾਂ ਦੌਰਾਨ ਤਿਆਰੀ ਕਰਦੇ ਹਨ, ਉਸੇ ਤਰ੍ਹਾਂ ਸਾਨੂੰ ਸਾਰੀਆਂ ਮੈਡੀਕਲ ਟੀਮਾਂ ਦੇ ਹਰੇਕ ਮੈਂਬਰ ਨੂੰ ਜ਼ਿੰਮੇਵਾਰੀ ਨਾਲ ਸਿਖਲਾਈ ਦੇਣ ਦੀ ਜ਼ਰੂਰਤ ਹੈ।'' ਉਨ੍ਹਾਂ ਨੇ ਅੱਗੇ ਦੱਸਿਆ ਕਿ ਨੈਸ਼ਨਲ ਪੱਧਰ 'ਤੇ 2 ਹਜ਼ਾਰ ਮਾਸਟਰ ਟਰੇਨਰਜ਼ ਹੋਣਗੇ। ਦੇਸ਼ ਦੇ ਸੂਬਿਆਂ ਅਤੇ ਜ਼ਿਲ੍ਹਿਆਂ 'ਚ ਸਿਖਲਾਈ ਜਾਰੀ ਹੈ। ਇਹ ਪੂਰੀ ਪ੍ਰਕਿਰਿਆ ਚੋਣਾਂ ਕਰਵਾਉਣ ਦੇ ਸਮਾਨ ਹੈ, ਜਿੱਥੇ ਇਕ ਬੂਥ 'ਤੇ ਟੀਮ ਨੂੰ ਵੀ ਸਿਖਾਈ ਦਿੱਤੀ ਜਾਂਦੀ ਹੈ। 

ਇਹ ਵੀ ਪੜ੍ਹੋ : ਕੀ ਤੁਸੀਂ ਅਜੇ ਵੀ ਨਹੀਂ ਜਾਣਦੇ ਕੀ ਨੇ ਖੇਤੀਬਾੜੀ ਕਾਨੂੰਨ ਤੇ ਕਿਉਂ ਹੋ ਰਿਹੈ ਵਿਰੋਧ ਤਾਂ ਪੜ੍ਹੋ ਇਹ ਖ਼ਾਸ ਰਿਪੋਰਟ

ਇਸ ਸਿਖਲਾਈ ਰਾਹੀਂ ਘੱਟੋ-ਘੱਟ ਵੇਰਵਿਆਂ 'ਤੇ ਡੂੰਘਾ ਸੋਧ ਕੀਤਾ ਜਾਂਦਾ ਹੈ। ਘੱਟੋ-ਘੱਟ 2 ਟੀਕਿਆਂ ਨੇ ਡਰੱਗ ਕੰਟਰੋਲਰ ਅਤੇ ਮਾਹਰਾਂ ਨੂੰ ਐਮਰਜੈਂਸੀ ਇਸਤੇਮਾਲ ਨੂੰ ਅਰਜ਼ੀਆਂ ਭੇਜੀਆਂ ਹਨ। ਉਨ੍ਹਾਂ ਦੇ ਡਾਟਾ ਦਾ ਅਧਿਐਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਕੇਂਦਰੀ ਦਵਾਈ ਮਾਨਕ ਕੰਟਰੋਲ ਸੰਗਠਨ (ਸੀ.ਡੀ.ਐੱਸ.ਸੀ.ਓ.) ਦੇ ਮਾਹਰਾਂ ਦੀ ਕਮੇਟੀ ਨੇ ਆਕਸਫੋਰਡ ਯੂਨੀਵਰਸਿਟੀ ਦੇ ਕੋਵਿਡ-19 ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓਟੇਕ ਦੀ ਅਰਜ਼ੀ 'ਤੇ ਬੈਠਕ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਜਾਵੇਗੀ।
ਹਾਲ ਹੀ 'ਚ ਹਰਸ਼ਵਰਧਨ ਨੇ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਨਵੇਂ ਪ੍ਰਕਾਰ (ਸਟਰੇਨ) ਦੇ ਇਨਫੈਕਸ਼ਨ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਕਿਹਾ ਸੀ ਕਿ ਸਰਕਾਰ ਚੌਕਸ ਹੈ ਅਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਰਸ਼ਵਰਧਨ ਨੇ ਕਿਹਾ,''ਸਰਕਾਰ ਹਰ ਚੀਜ਼ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੈ। ਜੇਕਰ ਤੁਸੀਂ ਮੇਰੇ ਤੋਂ ਪੁੱਛੋ ਤਾਂ ਇੰਨਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਇਕ ਸਾਲ 'ਚ ਹਰ ਉਹ ਕੰਮ ਕੀਤਾ ਹੈ, ਜੋ ਕੋਵਿਡ-19 ਨਾਲ ਨਜਿੱਠਣ ਲਈ ਮਹੱਤਵਪੂਰਨ ਸੀ।''

ਇਹ ਵੀ ਪੜ੍ਹੋ : ਕਿਸਾਨੀ ਘੋਲ ਦਾ 37ਵਾਂ ਦਿਨ, 80 ਕਿਸਾਨ ਜਥੇਬੰਦੀਆਂ ਅੱਜ ਸਿੰਘੂ ਸਰਹੱਦ 'ਤੇ ਕਰਨਗੀਆਂ ਬੈਠਕ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha