ਕਰਨਾਟਕ ''ਚ ਕੋਵਿਡ-19 ਨਾਲ ਪੀੜਤ ਗਰਭਵਤੀ ਜਨਾਨੀ ਨੇ ਬੱਚੇ ਨੂੰ ਦਿੱਤਾ ਜਨਮ

06/12/2020 1:26:17 PM

ਮੈਂਗਲੁਰੂ- ਕੋਰੋਨਾ ਵਾਇਰਸ ਨਾਲ ਬੁੱਧਵਾਰ ਨੂੰ ਪੀੜਤ ਪਾਈ ਗਈ ਮਹਾਰਾਸ਼ਟਰ ਤੋਂ ਆਈ ਇਕ ਗਰਭਵਤੀ ਜਨਾਨੀ ਨੇ ਇੱਥੇ ਵੇਨਲਾਕ ਕੋਵਿਡ-19 ਹਸਪਤਾਲ 'ਚ ਇਕ ਬੱਚੇ ਨੂੰ ਜਨਮ ਦਿੱਤਾ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਜਨਾਨੀ ਨੂੰ ਦਰਦ ਹੋਣ ਤੋਂ ਬਾਅਦ ਡਾਕਟਰਾਂ ਦੇ ਇਕ ਦਲ ਨੇ ਵੀਰਵਾਰ ਨੂੰ ਸੀ-ਸੈਕਸ਼ਨ ਨਾਲ ਬੱਚੇ ਦਾ ਜਨਮ ਕਰਵਾਇਆ। ਜਨਾਨੀ ਅਤੇ ਨਵਜਾਤ ਸ਼ਿਸ਼ੂ ਦੋਵੇਂ ਸਿਹਤਮੰਦ ਹਨ। ਦੱਖਣੀ ਕੰਨੜ ਜ਼ਿਲ੍ਹੇ ਦੇ ਕਿੰਨੀਗੋਲੀ ਦੀ ਰਹਿਣ ਵਾਲੀ ਜਨਾਨੀ ਸੋਮਵਾਰ ਨੂੰ ਸ਼ਹਿਰ 'ਚ ਪਹੁੰਚ ਸੀ। ਉਹ ਗਰਭ ਅਵਸਥਾ ਦੇ ਆਖਰੀ ਪੜਾਅ 'ਚ ਸੀ ਅਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਅਗਲੇ ਦਿਨ ਹੋਰ ਹਸਪਤਾਲ 'ਚ ਲਿਜਾਇਆ ਗਿਆ।

ਮਹਾਰਾਸ਼ਟਰ ਤੋਂ ਯਾਤਰਾ ਕਰਨ ਕਾਰਨ ਉਸ ਨੂੰ ਵੇਨਲਾਕ ਹਸਪਤਾਲ ਦੇ ਵੱਖ ਵਾਰਡ 'ਚ ਭਰਤੀ ਕੀਤਾ ਗਿਆ ਅਤੇ ਆਈਸੋਲੇਟ ਕੀਤਾ ਗਿਆ। ਜਾਂਚ 'ਚ ਬੁੱਧਵਾਰ ਨੂੰ ਜਨਾਨੀ ਕੋਰੋਨਾ ਪਾਜ਼ੀਟਿਵ ਪਾਈ ਗਈ। ਜ਼ਿਲ੍ਹੇ ਦੇ ਸਿਹਤ ਅਧਿਕਾਰੀ ਰਾਮਚੰਦਰ ਬੈਰੀ ਨੇ ਕਿਹਾ ਕਿ ਨਵਜਾਤ ਸ਼ਿਸ਼ੂ ਦੀ ਕੋਵਿਡ-19 ਲਈ ਕੁਝ ਦਿਨਾਂ ਬਾਅਦ ਜਾਂਚ ਕੀਤੀ ਜਾਵੇਗੀ।


DIsha

Content Editor

Related News