ਭਾਰਤ ''ਚ ਕੋਰੋਨਾ ਨਾਲ ਮਰੇ 8 ਲੋਕਾਂ ਨੂੰ ਪਹਿਲਾਂ ਤੋਂ ਸੀ ਇਹ ਬਿਮਾਰੀ, ਰਹੋ ਸਾਵਧਾਨ

03/25/2020 2:57:34 PM

ਨਵੀਂ ਦਿੱਲੀ : ਭਾਰਤ ਵਿਚ 15 ਦਿਨਾਂ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਉੱਥੇ ਹੀ, ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 500 ਤੋਂ ਪਾਰ ਹੋ ਚੁੱਕੀ ਹੈ। ਹੁਣ 560 ਮਾਮਲੇ ਇਨਫੈਕਟਡ ਹਨ। ਜਿਨ੍ਹਾਂ 11 ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ 8 ਨੂੰ ਸ਼ੂਗਰ ਜਾਂ ਬਲੈੱਡ ਪ੍ਰੈਸ਼ਰ ਦੀ ਸਮੱਸਿਆ ਸੀ।ਮਹਾਰਾਸ਼ਟਰ ਵਿਚ ਪਿਛਲੇ ਅੱਠ ਦਿਨਾਂ ਵਿਚ ਕੋਰੋਨਾ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ। ਤਿੰਨੋਂ ਕੇਸ ਮੁੰਬਈ ਦੇ ਹਨ।

 

ਇਨ੍ਹਾਂ ਮ੍ਰਿਤਕਾਂ ਨੂੰ ਪਹਿਲਾਂ ਤੋਂ ਸੀ ਇਹ ਬਿਮਾਰੀ

PunjabKesari

ਹੁਣ ਤੱਕ 50 ਸਾਲ ਤੋਂ ਘੱਟ ਵਾਲੇ ਇਕ ਦੀ ਮੌਤ
ਹੁਣ ਤੱਕ ਭਾਰਤ ਵਿਚ 50 ਸਾਲ ਤੋਂ ਘੱਟ ਉਮਰ ਦੇ ਇਕ 38 ਸਾਲਾ ਮਰੀਜ਼ ਦੀ ਪਟਨਾ ਵਿਚ ਮੌਤ ਹੋਈ ਹੈ। ਉਹ ਸ਼ੂਗਰ ਦਾ ਮਰੀਜ਼ ਸੀ, ਉਸ ਦੀ ਕਿਡਨੀ ਵੀ ਖਰਾਬ ਸੀ। 50 ਤੋਂ ਘੱਟ ਉਮਰ ਵਿਚ ਮੌਤ ਦਾ ਇਹ ਪਹਿਲਾ ਮਾਮਲਾ ਹੈ। ਇਹ ਵਿਅਕਤੀ ਕਤਰ ਤੋਂ ਆਇਆ ਸੀ ਅਤੇ 20 ਮਾਰਚ ਨੂੰ ਏਮਜ਼ ਵਿਚ ਭਰਤੀ ਹੋਇਆ ਸੀ। ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਪੀੜਤਾਂ ਦੀ ਗਿਣਤੀ 4 ਲੱਖ ਤੋਂ ਪਾਰ ਹੋ ਗਈ ਹੈ ਅਤੇ 18,900 ਦੀ ਮੌਤ ਹੋ ਚੁੱਕੀ ਹੈ। ਨਿਊਯਾਰਕ ਵੀ ਇਸ ਦਾ ਨਵਾਂ ਕੇਂਦਰ ਬਣਦਾ ਦਿਸ ਰਿਹਾ ਹੈ।


Lalita Mam

Content Editor

Related News