ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨਾਲ ਭਰ ਗਿਆ ਦਿੱਲੀ ਦਾ ਸ਼ਮਸ਼ਾਨ ਘਾਟ, ਵਾਇਰਲ ਹੋਇਆ ਡਰਾਉਣ ਵਾਲਾ ਵੀਡੀਓ

06/12/2020 11:31:05 AM

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਕੋਰੋਨਾ ਇਨਫੈਕਸ਼ਨ ਨੇ ਪਿਛਲੇ 24 ਘੰਟਿਆਂ 'ਚ ਹੁਣ ਤੱਕ ਸਭ ਤੋਂ ਵਧ ਕਹਿਰ ਦਿਖਾਇਆ ਅਤੇ 1877 ਰਿਕਾਰਡ ਨਵੇਂ ਮਾਮਲਿਆਂ ਨਾਲ ਮਰੀਜ਼ਾਂ ਦਾ ਕੁੱਲ ਅੰਕੜਾ 34 ਹਜ਼ਾਰ ਪਾਰ ਹੋ ਗਿਆ ਹੈ। ਉੱਥੇ ਹੀ 65 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਇਕ ਹਜ਼ਾਰ ਪਾਰ ਕਰ ਗਈ। ਉੱਥੇ ਹੀ ਸ਼ਮਸ਼ਾਨ ਘਾਟਾਂ ਦੇ ਹਾਲਾਤ ਭਿਆਨਕ ਹਨ। ਕੋਵਿਡ ਮਰੀਜ਼ਾਂ ਲਈ ਰਿਜ਼ਰਵ ਸਾਊਥ ਐੱਮ.ਸੀ.ਡੀ. ਦੇ ਪੰਜਾਬੀ ਬਾਗ਼ ਸ਼ਮਸ਼ਾਨ ਘਾਟ ਰੋਜ਼ਾਨਾ ਲਾਸ਼ਾਂ ਨਾਲ ਭਰ ਜਾਂਦਾ ਹੈ। ਜਿਸ ਨਾਲ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਪਰਿਵਾਰ ਵਾਲਿਆਂ ਨੂੰ ਕਈ ਘੰਟੇ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।

ਵੀਰਵਾਰ ਨੂੰ ਪੰਜਾਬੀ ਬਾਗ਼ ਸ਼ਮਸ਼ਾਨ ਘਾਟ 'ਚ ਦਰਜਨਾਂ ਲਾਸ਼ਾਂ ਦੇ ਇਕੱਠੇ ਅੰਤਿਮ ਸੰਸਕਾਰ ਦਾ ਵੀਡੀਓ ਵੀ ਵਾਇਰਸ ਹੋਇਆ। ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਇਸ ਵੀਡੀਓ ਨੂੰ ਟਵੀਟ ਕੀਤਾ। ਜਿਸ 'ਚ ਲਾਈਨ 'ਚ ਇਕੱਠੇ ਦਰਜਨਾਂ ਲਾਸ਼ਾਂ ਸੜਦੀਆਂ ਦਿੱਸ ਰਹੀਆਂ ਹਨ। ਵੀਡੀਓ 'ਚ ਇਕ ਵਿਅਕਤੀ ਕਹਿੰਦਾ ਹੈ ਕਿ ਇੱਥੇ ਸ਼ਮਸ਼ਾਨ ਘਾਟ ਭਰ ਗਿਆ ਹੈ ਅਤੇ ਲਾਸ਼ਾਂ ਨੂੰ ਸਾੜਨ ਦੀ ਜਗ੍ਹਾ ਨਹੀਂ ਹੈ। ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀਡੀਓ ਨੂੰ ਟਵੀਟ ਕਰ ਕੇ ਕਿਹਾ,''ਪੰਜਾਬੀ ਬਾਗ਼ ਸ਼ਮਸ਼ਾਨ ਘਾਟ, ਦਿੱਲੀ... ਇੱਥੇ ਇਸ਼ਤਿਹਾਰ ਲਗਵਾਓ ਕੇਜਰੀਵਾਲ ਜੀ। ਸਭ ਤੋਂ ਵਧ ਲੋਕ ਇੱਥੇ ਆ ਰਹੇ ਹਨ ਅੱਜ-ਕੱਲ।''

ਦਿੱਲੀ ਦੇ ਸਿਹਤ ਮਹਿਕਮਾ ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਵਾਇਰਸ ਦੇ 1877 ਰਿਕਾਰਡ ਮਾਮਲੇ ਆਏ ਅਤੇ ਮਰੀਜ਼ਾਂ ਦੀ ਕੁੱਲ ਗਿਣਤੀ 34687 'ਤੇ ਪਹੁੰਚ ਗਈ। ਨਵੇਂ ਮਾਮਲੇ ਹੁਣ ਤੱਕ ਦੀ ਸਭ ਤੋਂ ਵਧ ਗਿਣਤੀ ਹੈ। ਅੰਕੜਿਆਂ 'ਚ ਮ੍ਰਿਤਕ 65 ਦੱਸੇ ਗਏ ਹਨ ਅਤੇ ਕੁੱਲ ਗਿਣਤੀ 1085 ਦੱਸੀ ਗਈ ਹੈ।

DIsha

This news is Content Editor DIsha