Fact Check : ਕੀ ਗਰਮ ਪਾਣੀ ’ਚ ਲੂਣ ਤੇ ਸਿਰਕਾ ਮਿਲਾ ਕੇ ਗਰਾਰੇ ਕਰਨ ਨਾਲ ਠੀਕ ਹੋਵੇਗਾ ਕੋਰੋਨਾ?

03/17/2020 6:25:53 PM

ਨਵੀਂ ਦਿੱਲੀ— ਪੂਰੀ ਦੁਨੀਆ ’ਚ ਜਿੱਥੇ ਕੋਰੋਨਾ ਵਾਇਰਸ ਨੇ ਲੋਕਾਂ ਦਰਮਿਆਨ ਦਹਿਸ਼ਤ ਫੈਲਾ ਰੱਖੀ ਹੈ, ਉੱਥੇ ਹੀ ਸੋਸ਼ਲ ਮੀਡੀਆ ’ਤੇ ਲੋਕ ਇਸ ਵਾਇਰਸ ਤੋਂ ਬਚਾਅ ਲਈ ਤਰ੍ਹਾਂ-ਤਰ੍ਹਾਂ ਦਾ ਇਲਾਜ ਦੱਸ ਰਹੇ ਹਨ। ਹਰ ਕੋਈ ਵੈਧ ਅਤੇ ਡਾਕਟਰ ਬਣ ਰਿਹਾ ਹੈ। ਟਵਿੱਟਰ, ਫੇਸਬੁੱਕ ਅਤੇ ਵਟਸਐਪ ’ਤੇ ਕਈ ਅਜਿਹੇ ਮੈਸੇਜ (ਸੰਦੇਸ਼) ਆ ਰਹੇ ਹਨ, ਜਿਸ ’ਚ ਦੱਸਿਆ ਜਾ ਰਿਹਾ ਹੈ ਕਿ ਇਸ ਇਲਾਜ ਨਾਲ ਕੋਰੋਨਾ ਵਾਇਰਸ ਠੀਕ ਹੋਵੇਗਾ ਤਾਂ ਕੋਈ ਕਹਿ ਰਿਹਾ ਹੈ ਕਿ ਫਲਾਨਾ-ਫਲਾਨਾ ਆ ਇਲਾਜ ਕਰੋ। 

PunjabKesari

ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸ਼ੇਅਰ ਕਰ ਕੇ ਦੱਸਿਆ ਜਾ ਰਿਹਾ ਹੈ ਕਿ ਗਰਮ ਪਾਣੀ ’ਚ ਲੂਣ ਅਤੇ ਸਿਰਕਾ ਮਿਲਾ ਕੇ ਗਰਾਰੇ ਕਰਨ ਨਾਲ ਕੋਰੋਨਾ ਵਾਇਰਸ ਠੀਕ ਹੋਵੇਗਾ। ਇਸ ਮੈਸੇਜ ’ਤੇ ਪ੍ਰੈੱਸ ਇਨਫਾਰਮੇਸ਼ਨ ਬਿਊਰੋ (ਪੀ. ਆਈ. ਬੀ.) ਨੇ Fact Check (ਤੱਥ ਦੀ ਜਾਂਚ) ਕੀਤੀ ਅਤੇ ਦੱਸਿਆ ਕਿ ਇਹ ਇਕ ਭਰਮ ਹੈ, ਜੋ ਕਿ ਫੈਲਾਇਆ ਜਾ ਰਿਹਾ ਹੈ। 
ਵਿਭਾਗ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਇਹ ਫੇਕ (ਜ਼ਾਅਲੀ) ਨਿਊਜ਼ ਹੈ, ਜਿਸ ਨੂੰ ਸੋਸ਼ਲ ਮੀਡੀਆ ’ਤੇ ਫੈਲਾਇਆ ਜਾ ਰਿਹਾ ਹੈ। ਨਾਲ ਹੀ ਲੋਕਾਂ ਨੂੰ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪੁਖਤਾ ਜਾਣਕਾਰੀ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਲੋਂ ਜਨਹਿੱਤ ’ਚ ਜਾਰੀ। 

PunjabKesari

ਇੱਥੇ ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਫੇਕ ਨਿਊਜ਼ ਅਤੇ ਗਲਤ ਜਾਣਕਾਰੀਆਂ ਸ਼ੇਅਰ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਹੈ। ਹਾਲਾਂਕਿ ਸਰਕਾਰ ਕਈ ਵਾਰ ਬਿਆਨ ਜਾਰੀ ਕਰ ਚੁੱਕੀ ਹੈ ਕਿ ਕੋਰੋਨਾ ਨੂੰ ਲੈ ਕੇ ਜਾਗਰੂਕ ਰਹੋ ਨਾ ਕਿ ਇਸ ਨੂੰ ਲੈ ਕੇ ਭਰਮ ’ਚ ਪੈਣ ਵਾਲਿਆਂ ਗੱਲਾਂ ਫੈਲਾਈਆਂ ਜਾਣ। ਇੱਥੇ ਦੱਸ ਦੇਈਏ ਕਿ ਕੋਰੋਨਾ ਬਾਰੇ ਹਰ ਸਵਾਲ ਲਈ ਸਿਹਤ ਮੰਤਰਾਲੇ ਨੇ 24 ਘੰਟੇ ਕੰਮ ਕਰਨ ਵਾਲਾ ਇਕ ਟੋਲ-ਫਰੀ ਹੈਲਪਲਾਈਨ ਨੰਬਰ 1075 ਜਾਰੀ ਕੀਤਾ ਹੈ। ਇਸ ’ਤੇ ਤੁਸੀਂ ਵਾਇਰਸ ਕਾਰਨ ਹੋਣ ਵਾਲੇ ਇਨਫੈਕਸ਼ਨ ਨਾਲ ਜੁੜੇ ਸਵਾਲ ਪੁੱਛ ਸਕਦੇ ਹੋ। 
 


Tanu

Content Editor

Related News