ਕੋਰੋਨਾ ਆਫ਼ਤ ਕਾਰਨ ਬਿਹਾਰ ''ਚ ਪੰਚਾਇਤ ਚੋਣਾਂ ਟਲੀਆਂ

04/21/2021 6:35:48 PM

ਬਿਹਾਰ- ਬਿਹਾਰ 'ਚ ਕੋਰੋਨਾ ਵਾਇਰਸ ਆਫ਼ਤ ਦੇ ਮੱਦੇਨਜ਼ਰ ਪੰਚਾਇਤ ਚੋਣਾਂ ਟਾਲ ਦਿੱਤੀਆਂ ਗਈਆਂ ਹਨ। ਅਪ੍ਰੈਲ ਦੇ ਅੰਤ 'ਚ ਪੰਚਾਇਤ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਹੋਣੀ ਸੀ। ਲਾਗ਼ ਨੂੰ ਦੇਖਦੇ ਹੋਏ ਰਾਜ ਚੋਣ ਕਮਿਸ਼ਨ ਨੇ ਫ਼ਿਲਹਾਲ ਪੰਚਾਇਤ ਚੋਣਾਂ ਟਾਲ ਦਿੱਤੀਆਂ ਹਨ ਅਤੇ 15 ਦਿਨਾਂ ਬਾਅਦ ਮੁੜ ਤੋਂ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਆਕਸੀਜਨ, ICU ਬੈੱਡ, ਵੈਂਟੀਲੇਟਰ ਨੂੰ ਲੈ ਕੇ ਘਬਰਾਓ ਨਾ, ਜਾਣੋ ਮਰੀਜ਼ ਨੂੰ ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ

ਦੱਸਣਯੋਗ ਹੈ ਕਿ ਬਿਹਾਰ 'ਚ ਕੋਰੋਨਾ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲਾ ਰਿਹਾ ਹੈ। ਹਰ ਦਿਨ ਇੱਥੇ ਕੋਰੋਨਾ ਦੇ ਮਾਮਲੇ ਰਿਕਾਰਡ ਬਣਾ ਰਹੇ ਹਨ। ਮੰਗਲਵਾਰ ਨੂੰ ਇੱਥੇ 24 ਘੰਟਿਆਂ 'ਚ 10 ਹਜ਼ਾਰ ਤੋਂ ਨਵੇਂ ਮਾਮਲੇ ਸਾਹਮਣੇ ਆਏ। ਇਹ ਪਹਿਲੀ ਵਾਰ ਹੈ, ਜਦੋਂ ਬਿਹਾਰ 'ਚ ਇਕ ਦਿਨ 'ਚ 10 ਹਜ਼ਾਰ ਤੋਂ ਵੱਧ ਕੋਰੋਨਾ ਪੀੜਤ ਸਾਹਮਣੇ ਆਏ ਹਨ। ਬਿਹਾਰ 'ਚ ਮੰਗਲਵਾਰ ਨੂੰ ਬੀਤੇ 24 ਘੰਟਿਆਂ 'ਚ 10,455 ਕੋਰੋਨਾ ਪੀੜਤ ਸਾਹਮਣੇ ਆਏ, ਇਸ ਤੋਂ ਇਲਾਵਾ 51 ਮਰੀਜ਼ਾਂ ਦੀ ਜਾਨ ਵੀ ਗਈ।

ਇਹ ਵੀ ਪੜ੍ਹੋ : ਟਲਿਆ ਵੱਡਾ ਸੰਕਟ: ਸਮਾਂ ਰਹਿੰਦੇ ਹੋਈ ਆਕਸੀਜਨ ਦੀ ਸਪਲਾਈ, ਬਚੀ ਕੋਰੋਨਾ ਮਰੀਜ਼ਾਂ ਦੀ ਜਾਨ

DIsha

This news is Content Editor DIsha