ਕਰਨਾਟਕ ''ਚ ਕੋਰੋਨਾ ਵਾਇਰਸ ਨੂੰ ਲੈ ਕੇ ਅਧਿਆਪਕਾਂ, ਵਿਦਿਆਰਥੀਆਂ ਦੀ ਛੁੱਟੀ

03/03/2020 2:19:45 AM

ਬੈਂਗਲੁਰੂ — ਕਰਨਾਟਕ ਸਰਕਾਰ ਨੇ ਬੁਖਾਰ, ਜ਼ੁਕਾਮ, ਖਾਂਸੀ ਅਤੇ ਸਾਹ ਸਬੰਧੀ ਹੋਰ ਪ੍ਰੇਸ਼ਾਨੀ ਜਿਵੇ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ 'ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਛੁੱਟੀ ਦੇਣ ਦਾ ਸੂਬੇ ਦੇ ਸਕੂਲ ਮੁਖੀਆਂ  ਨੂੰ ਨਿਰਦੇਸ਼ ਦਿੱਤਾ ਹੈ। ਕਰਨਾਟਕ ਲੋਕ ਸਿੱਖਿਆ ਵਿਭਾਗ ਨੇ ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਸੋਮਵਾਰ ਨੂੰ ਇਥੇ ਇਸ ਸਬੰਧ 'ਚ ਇਕ ਸਰਕੂਲਰ ਜਾਰੀ ਕੀਤਾ।

ਸਰਕੂਲਰ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਦਿਆਰਥੀ, ਅਧਿਆਪਕ ਜਾਂ ਕਰਮਚਾਰੀ ਸਾਹ ਸਬੰਧੀ ਪ੍ਰੇਸ਼ਾਨੀ ਤੋਂ ਪੀੜਤ ਹੈ ਤਾਂ ਉਸ ਨੂੰ ਛੁੱਟੀ ਦੇਣੀ ਹੋਵੇਗੀ। ਉਨ੍ਹਾਂ ਨੂੰ ਸਕੂਲ ਵਾਪਸ ਆਉਣ ਦੀ ਮਨਜ਼ੂਰੀ ਉਦੋਂ ਹੀ ਦਿੱਤੀ ਜਾਵੇਗੀ ਜਦੋਂ ਡਾਕਟਰ ਉਨ੍ਹਾਂ ਨੂੰ ਠੀਕ ਹੋਣ ਦੀ ਪੁਸ਼ਟੀ ਕਰ ਦੇਣਗੇ। ਜੇਕਰ ਹੋਸਟਲ 'ਚ ਰਹਿ ਰਹੇ ਕਿਸੇ ਵਿਦਿਆਰਥੀ ਜਾਂ ਕਰਮਚਾਰੀ ਨੂੰ ਇਸ ਤਰ੍ਹਾਂ ਦੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਸ ਨੂੰ ਇਕ ਵੱਖਰੇ ਕਮਰੇ 'ਚ ਰੱਖਣਾ ਹੋਵੇਗਾ। ਜੇਕਰ ਕੋਈ ਵਿਦਿਆਰਥੀ ਜਾਂ ਕਰਮਚਾਰੀ ਹਾਲ ਹੀ 'ਚ ਚੀਨ ਤੋਂ ਪਰਤਿਆ ਹੈ ਤਾਂ ਉਸ ਦੀ ਕੋਰੋਨਾ ਵਾਇਰਸ ਦੀ ਜਾਂਚ ਕਰਵਾਉਣੀ ਹੋਵੇਗੀ।

ਕੋਰੋਨਾ ਵਾਇਰਸ: ਸਿਹਤ ਮੰਤਰਾਲਾ ਨੇ ਜਾਰੀ ਕੀਤੀ ਐਡਵਾਇਜ਼ਰੀ, ਇਨ੍ਹਾਂ ਦੇਸ਼ਾਂ ਦੀ ਨਾ ਕਰੋ ਯਾਤਰਾ

Inder Prajapati

This news is Content Editor Inder Prajapati