ਸੋਨੀਆ ਨੇ ਕੋਰੋਨਾ ''ਤੇ ਕਾਂਗਰਸ ਦੇ ਮੁੱਖ ਮੰਤਰੀਆਂ ਨੂੰ ਲਿੱਖਿਆ ਪੱਤਰ, ਕਿਹਾ- ਤੁਰੰਤ ਕਾਰਵਾਈ ਦੀ ਲੋੜ

03/06/2020 8:59:16 PM

ਨਵੀਂ ਦਿੱਲੀ — ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਪਾਰਟੀ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰਆਂ ਨੂੰ ਪੱਤਰ ਲਿੱਖ ਕੇ ਕਿਹਾ ਕਿ ਉਹ ਕੋਰੋਨਾ ਵਾਇਰਸ ਨਾਲ ਜੁੜੀ ਸਥਿਤੀ ਤੋਂ ਨਜਿੱਠਣ ਲਈ ਪ੍ਰਭਾਵੀ ਕਦਮ ਚੁੱਕਣ ਅਤੇ ਪੂਰੀ ਤਿਆਰੀ ਰੱਖਣ।
ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਪੁੱਡੁਚੇਰੀ ਦੇ ਮੰਤਰੀਆਂ ਨੂੰ ਲਿੱਖੇ ਪੱਤਰਾਂ 'ਚ ਸੋਨੀਆ ਨੇ ਕਿਹਾ, 'ਅਸੀਂ ਗਲੋਬਲ ਪੱਧਰ 'ਤੇ ਸਿਹਤ ਨਾਲ ਜੁੜੀ ਐਮਰਜੰਸੀ ਸਥਿਤੀ 'ਚ ਹਾਂ। ਦੁਨੀਆ ਭਰ 'ਚ ਇਸ ਨੂੰ ਲੈ ਕੇ ਚੁੱਕੇ ਜਾ ਰਹੇ ਕਦਮਾਂ ਨਾਲ ਹੀ ਸਾਨੂੰ ਘਰੇਲੂ ਪੱਧਰ 'ਤੇ ਪ੍ਰਭਾਲੀ ਕਦਮ ਚੁੱਕੇ ਹੋਣਗੇ।'
ਉਨ੍ਹਾਂ ਕਿਹਾ, 'ਇਸ ਹਵਾਲੇ ਤੋਂ ਪ੍ਰਭਾਵੀ ਕਦਮ ਚੁੱਕੇ ਜਾਣ ਅਤੇ ਪੂਰੀ ਤਿਆਰੀ ਕੀਤੀ ਜਾਵੇ। ਕਿਸੇ ਵੀ ਸਥਿਤੀ ਤੋਂ ਨਜਿੱਠਣ ਲਈ ਉਪਕਰਣਾਂ ਦੀ ਜਮਾਖੋਰੀ ਅਤੇ ਕਾਲਾਬਾਜਾਰੀ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕੇ ਜਾਣ ਅਤੇ ਡਾਕਟਰੀ ਸੇਵਾ ਦੀਆਂ ਸੁਵਿਧਾਵਾਂ ਨੂੰ ਵੀ ਵਧਾਇਆ ਜਾਵੇ।


Inder Prajapati

Content Editor

Related News