ਕੋਰੋਨਾ ਦਾ ਖੌਫ : ਬਿਹਾਰ ਦੇ ਕੈਦੀ ਬਣਾ ਰਹੇ ਨੇ ਮਾਸਕ

03/18/2020 5:23:41 PM

ਮੁਜ਼ੱਫਰਪੁਰ (ਬਿਹਾਰ)— ਬਿਹਾਰ ਦੇ ਮੁਜ਼ੱਫਰਪੁਰ ਜ਼ਿਲੇ ’ਚ ਕੇਂਦਰੀ ਜੇਲ ਦੇ ਕੈਦੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਬਣਾ ਰਹੇ ਹਨ। ਕੈਦੀ ਇਸ ਲਈ ਤੈਅ ਘੰਟਿਆਂ ਤੋਂ ਵੱਧ ਸਮੇਂ ਤਕ ਕੰਮ ਕਰ ਰਹੇ ਹਨ। ਬਿਹਾਰ ’ਚ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਸੂਬਾ ਸਰਕਾਰ ਨੇ ਲੋਕਾਂ ਨੂੰ ਜ਼ਿਆਦਾਤਰ ਸਮਾਂ ਘਰਾਂ ’ਚ ਰਹਿਣ ਲਈ ਸਖਤ ਹਿਦਾਇਤ ਵੀ ਦਿੱਤੀ ਹੈ। ਪਿਛਲੇ ਸਾਲ ਕਰੀਬ 200 ਬੱਚਿਆਂ ਦੀ ਦਿਮਾਗੀ ਬੁਖਾਰ ਦੀ ਵਜ੍ਹਾ ਨਾਲ ਮੌਤ ਹੋ ਗਈ, ਜਿਸ ਕਾਰਨ ਕੋਰੋਨਾ ਵਾਇਰਸ ਨੂੰ ਲੈ ਕੇ ਚੌਕਸੀ ਵਰਤਣ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦਾ। ਮੁਜ਼ੱਫਰਪੁਰ ਕੇਂਦਰੀ ਜੇਲ ’ਚ ਕਰੀਬ 50 ਕੈਦੀ ਮਾਸਕ ਬਣਾਉਣ ਲਈ ਆਪਣੇ ਕੰਮ ਲਈ ਤੈਅ ਸਮੇਂ ਤੋਂ ਵਧ ਦੇਰ ਤੱਕ ਕੰਮ ਕਰ ਰਹੇ ਹਨ। ਵੱਧ ਸਮੇਂ ਤਕ ਕੰਮ ਕਰਨ ਦਾ ਉਦੇਸ਼ ਇਸ ਜੇਲ ’ਚ ਅਤੇ ਹੋਰ ਜੇਲਾਂ ’ਚ ਆਪਣੇ ਕੈਦੀਆਂ ਦੀ ਸੁਰੱਖਿਆ ਲਈ ਮਾਸਕ ਬਣਾਉਣਾ ਹੈ। 

ਜੇਲ ਸੁਪਰਡੈਂਟ ਸੁਨੀਲ ਕੁਮਾਰ ਮੌਰਈਆ ਨੇ ਦੱਸਿਆ ਕਿ ਇਸ ਜੇਲ ’ਚ ਕੱਪੜਾ ਤਿਆਰ ਕਰਨ ਦੀ ਪਰੰਪਰਾ ਰਹੀ ਹੈ। ਇਸ ਤੋਂ ਹੀ ਵਿਚਾਰ ਆਇਆ ਕਿ ਕਿਉਂ ਨਾ ਹੁਨਰ ਦਾ ਇਸਤੇਮਾਲ ਮਾਸਕ ਬਣਾਉਣ ਲਈ ਕੀਤਾ ਜਾਵੇ। ਉਂਝ ਵੀ ਘੱਟ ਸਪਲਾਈ ਹੋਣ ਦੀ ਵਜ੍ਹਾ ਨਾਲ ਮਾਸਕ ਦੀ ਮੰਗ ਵਧ ਹੈ। ਸਬ ਡਿਵੀਜ਼ਨਲ ਮੈਜਿਸਟ੍ਰੇਟ ਕੁੰਦਨ ਕੁਮਾਰ ਨੇ ਕਿਹਾ ਕਿ ਇਹ ਸਵਾਗਤਯੋਗ ਕਦਮ ਹੈ। ਤਮਾਮ ਸਾਵਧਾਨੀਆਂ ਦੇ ਬਾਵਜੂਦ ਅਸÄ ਕਹਿ ਨਹੀਂ ਸਕਦੇ ਕਿ ਕਦੋਂ ਕਿਸ ਨੂੰ ਵਾਇਰਸ ਹੋ ਜਾਵੇ। ਖੁਦ ਨੂੰ ਅਤੇ ਕਰਮਚਾਰੀਆਂ ਨੂੰ ਬਚਾਉਣ ਲਈ ਕੈਦੀਆਂ ਵਲੋਂ ਕੀਤੀ ਜਾ ਰਹੀ ਕੋਸ਼ਿਸ਼ ਸ਼ਲਾਘਾਯੋਗ ਹੈ। 

ਇਹ ਵੀ ਪੜ੍ਹੋ : ਲੌਕਡਾਊਨ ਦੇ ਬਾਅਦ ਸ਼ੰਘਾਈ 'ਚ ਖੁੱਲ੍ਹਣ ਲੱਗੇ ਕਾਰਖਾਨੇ ਅਤੇ ਰੈਸਟੋਰੈਂਟ


Tanu

Content Editor

Related News