ਸੈਕਸ ਲਾਈਫ ਨੂੰ ਪ੍ਰਭਾਵਿਤ ਕਰੇਗਾ ਕੋਰੋਨਾ! ਠੀਕ ਹੋਏ 81 ਮਰੀਜ਼ਾਂ ਦੀ ਜਾਂਚ ''ਚ ਮਿਲੇ ਸੰਕੇਤ

03/26/2020 9:03:45 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਨ ਸਿਰਫ ਇਸ ਪੀੜੀ ਦੇ ਲੋਕ ਹੀ ਪ੍ਰੇਸ਼ਾਨ ਨਹੀਂ ਹੈ। ਇਸ ਵਾਇਰਸ ਨਾਲ ਅਗਲੀ ਪੀੜੀ ਨੂੰ ਵੀ ਖਤਰਾ ਹੈ। ਕਿਉਂਕਿ ਇਹ ਵਾਇਰਸ ਪੁਰਸ਼ਾਂ ਦੇ ਸੈਕਸ ਹਾਰਮੋਨਸ 'ਤੇ ਅਸਪ ਪਾ ਰਹੇ ਹਨ। ਉਨ੍ਹਾਂ ਨੂੰ ਨਪੁੰਸਕ ਬਣਾ ਰਹੇ ਹਨ। ਇਸ ਦੀ ਵਜ੍ਹਾ ਨਾਲ ਪੁਰਸ਼ਾਂ ਦੇ ਅੰਡਕੋਸ਼ ਖਰਾਬ ਹੋ ਰਹੇ ਹਨ। ਨਾਲ ਹੀ ਉਨ੍ਹਾਂ 'ਚ ਉਤੇਜਨਾ ਦੀ ਕਮੀ ਆ ਸਕਦੀ ਹੈ। ਇਸ ਗੱਲ ਦਾ ਖੁਲਾਸਾ ਕੀਤਾ ਹੈ ਚੀਨ ਦੀ ਉਸ ਯੂਨੀਵਰਸਿਟੀ ਨੇ ਜੋ ਵੁਹਾਨ 'ਚ ਹੈ। ਵੁਹਾਨ ਯੂਨੀਵਰਸਿਟੀ ਦੇ ਝਾਨਗਨਾਨ ਹਸਪਤਾਲ 'ਚ ਕੀਤੇ ਗਏ ਅਧਿਐਨ ਦੀ ਰਿਪੋਰਟ medRxiv.org 'ਤੇ ਪ੍ਰਕਾਸ਼ਿਤ ਹੋਈ ਹੈ। ਝਾਨਗਨਾਨ ਹਸਪਤਾਲ ਨੇ ਇਹ ਅਧਿਐਨ ਕੋਰੋਨਾ ਵਾਇਰਸ ਤੋਂ ਬੀਮਾਰ 81 ਪੁਰਸ਼ਾਂ 'ਤੇ ਕੀਤਾ ਹੈ।

ਇਹ 81 ਪੁਰਸ਼ 20 ਤੋਂ ਲੈ ਕੇ 54 ਸਾਲ ਤਕ ਦੀ ਉਮਰ ਦੇ ਸਨ। ਇਸ ਅਧਿਐਨ 'ਚ ਝਾਨਗਨਾਨ ਹਸਪਤਾਲ ਦੀ ਮਦਦ ਲਈ ਹੁਬੇਈ ਕਲੀਨਿਕ ਰਿਸਰਚ ਸੈਂਟਰ ਫਾਰ ਪ੍ਰੀਨੇਟਰ ਡਾਇਗਨੋਸਿਸ ਐਂਡ ਹੈਲਥ ਦੇ ਵਿਗਿਆਨਕਾਂ ਨੇ ਵੀ ਮਦਦ ਕੀਤੀ ਹੈ। ਇਹ ਸਾਰੇ ਮਰੀਜ਼ ਵੁਹਾਨ ਦੇ ਝਾਨਗਨਾਨ ਹਸਪਤਾਲ 'ਚ ਜਨਵਰੀ 'ਚ ਦਾਖਲ ਹੋਏ ਸਨ। ਇਨ੍ਹਾਂ ਸਾਰੇ ਮਰੀਜ਼ਾਂ ਦੇ ਸੈਕਸ ਹਾਰਮੋਨ ਦੀ ਜਾਂਚ ਉਦੋਂ ਕੀਤੀ ਗਈ ਜਦੋਂ ਇਹ ਠੀਕ ਹੋਣ ਵਾਲੇ ਸਨ। ਕਿਉਂਕਿ ਪੁਰਸ਼ਾਂ ਦੇ ਹਾਰਮੋਨ 'ਤੇ ਕੀ ਅਸਰ ਪਿਆ ਇਹ ਬਾਅਦ 'ਚ ਹੀ ਨਜ਼ਰ ਆਉਂਦਾ।

ਝਾਨਗਨਾਨ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਦੇਖਿਆ ਕਿ ਇਨ੍ਹਾਂ ਮਰੀਜ਼ਾਂ ਦੇ ਸ਼ਰੀਰ 'ਚ ਟੈਸਟੋਸਟੇਰਾਨ ਅਤੇ ਲਿਊਟੀਨਾਇਸਿੰਗ ਹਾਰਮੋਨ ਦਾ ਅਨੁਪਾਤ ਵਿਗੜ ਰਿਹਾ ਹੈ। ਇਸ ਨੂੰ T/LH ਅਨੁਪਾਤ ਕਿਹਾ ਜਾਂਦਾ ਹੈ। ਜੇਕਰ T/LH ਅਨੁਪਾਤ ਵਿਗੜਦਾ ਹੈ ਤਾਂ ਪੁਰਸ਼ਾਂ ਦੇ ਅੰਡਕੋਸ਼ ਸਹੀ ਢੰਗ ਨਾਲ ਕੰਮ ਨਹੀਂ ਕਰਦੇ। ਉਨ੍ਹਾਂ 'ਚ ਸਪਰਮ ਬਣਨਾ ਘੱਟ ਹੋ ਜਾਂਦਾ ਹੈ ਜਾਂ ਫਿਰ ਬੰਦ ਹੋ ਜਾਂਦਾ ਹੈ। ਨਾਲ ਹੀ ਸੈਕਸ ਹਾਰਮੋਨ ਦੀ ਕਮੀ ਆ ਜਾਂਦੀ ਹੈ। ਇਸ ਨਾਲ ਖਤਰਾ ਅਗਲੀ ਪੀੜੀ ਨੂੰ ਹੋ ਜਾਵੇਗਾ। ਕੋਰੋਨਾ ਵਾਇਰਸ ਕਾਰਨ ਪੁਰਸ਼ਾਂ ਦੀ ਉਤੇਜਨਾਂ ਖਤਮ ਹੋ ਰਹੀ ਹੈ। ਨਾਲ ਹੀ ਅਜਿਹੇ ਪੁਰਸ਼ਾਂ ਦੀ ਛਾਤੀ ਲਟਕ ਜਾਂਦੀ ਹੈ। ਇਸ ਸਮੱਸਿਆ ਕਾਰਨ ਪੁਰਸ਼ਾਂ ਦੀ ਸੈਕਸ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ।

Inder Prajapati

This news is Content Editor Inder Prajapati