ਕੋਰੋਨਾ : ਸੀ.ਐੱਮ. ਯੋਗੀ ਦਾ ਮੰਤਰੀਆਂ ਨੂੰ ਆਦੇਸ਼- ਖੁਦ ਨੂੰ ਆਈਸੋਲੇਸ਼ਨ 'ਚ ਰੱਖੋ

03/21/2020 11:36:08 AM

ਲਖਨਊ— ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਅਤੇ ਕੁਝ ਮੰਤਰੀਆਂ ਦੇ ਵੀ ਇਸ ਨਾਲ ਇਨਫੈਕਸ਼ਨ ਹੋਣ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਯੋਗੀ ਨੇ ਸ਼ਨੀਵਾਰ ਨੂੰ ਪ੍ਰਦੇਸ਼ ਦੇ ਸਾਰੇ ਕੈਬਨਿਟ ਮੰਤਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਜਨਤਾ ਦਰਬਾਰ 'ਚ ਨਹੀਂ ਜਾਣ ਅਤੇ ਖੁਦ ਨੂੰ ਆਈਸੋਲੇਨ 'ਚ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਯੋਗੀ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ,''ਜੇਕਰ ਬੇਹੱਦ ਜ਼ਰੂਰੀ ਹੋਵੇ ਤਾਂ ਹੀ ਮੰਤਰੀ ਮਿਲਣ। ਜਨਤਾ ਦਰਬਾਰ 'ਚ ਵੀ ਕਦੇ ਨਾ ਜਾਣ ਅਤੇ ਇਨਫੈਕਸ਼ਨ ਦੇ ਖਦਸ਼ੇ ਕਾਰਨ ਖੁਦ ਨੂੰ ਆਈਸੋਲੇਸ਼ਨ 'ਚ ਰੱਖਣ।''

ਕਨਿਕਾ ਕਪੂਰ ਦੀ ਪਾਰਟੀ 'ਚ ਸ਼ਾਮਲ ਹੋਏ ਸਨ ਕਈ ਮੰਤਰੀ
ਦੱਸਣਯੋਗ ਹੈ ਕਿ ਕੋਰੋਨਾ ਨਾਲ ਇਨਫੈਕਟਡ ਬਾਲੀਵੁੱਡ ਸਿੰਗਰ ਕਨਿਕਾ ਕਪੂਰ ਦੀ ਪਾਰਟੀ 'ਚ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਵੀ ਸ਼ਾਮਲ ਹੋਏ ਸਨ, ਜਿਨ੍ਹਾਂ ਨੇ ਕਈ ਨੇਤਾਵਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਵੀ ਕੀਤੀ ਸੀ। ਉਹ 2 ਦਿਨ ਪਹਿਲਾਂ ਹੀ ਗ੍ਰੇਟਰ ਨੋਇਡਾ ਗਏ ਸਨ, ਜਿੱਥੇ ਉਨ੍ਹਾਂ ਦੇ ਪ੍ਰੋਗਰਾਮ 'ਚ 3 ਸਥਾਨਕ ਵਿਧਾਇਕਾਂ ਸਮੇਤ ਕਈ ਪੱਤਰਕਾਰ ਸ਼ਾਮਲ ਹੋਏ ਸਨ।

ਯੂ.ਪੀ. ਪੂਰੀ ਤਰ੍ਹਾਂ ਅਲਰਟ ਹੈ
ਯੋਗੀ ਨੇ ਕਿਹਾ,''ਕੋਰੋਨਾ ਨਾਲ ਪੂਰੀ ਦੁਨੀਆ 'ਚ ਸਨਸਨੀਖੇਜ ਸਥਿਤੀ ਪੈਦਾ ਹੋ ਗਈ ਹੈ। ਪੂਰੇ ਦੇਸ਼ 'ਚ ਸਾਵਧਾਨੀ ਵਰਤੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਵੀ ਪੂਰੀ ਤਰ੍ਹਾਂ ਅਲਰਟ ਹੈ। ਹਰ ਹਾਲ 'ਚ ਇਨਫੈਕਸ਼ਨ ਰੋਕਣ ਲਈ ਅੱਗੇ ਆਉਣਾ ਹੋਵੇਗਾ। ਪੀ.ਐੱਮ. ਨੇ ਵੀ ਅਪੀਲ ਕੀਤੀ ਸੀ ਭੀੜ ਵਾਲੀਆਂ ਥਾਂਵਾਂ 'ਚ ਨਾ ਜਾਣ। ਪਬਲਿਕ ਇਕੱਠ ਰੋਕਿਆ ਜਾਵੇ। ਕੋਰੋਨਾ ਦੂਜੇ ਸਟੇਜ 'ਚ ਹੈ। ਇਸ ਪੱਧਰ 'ਤੇ ਰੋਕ ਲਵੇ ਤਾਂ ਦੁਨੀਆ ਲਈ ਸੰਦੇਸ਼ ਹੋਵੇਗਾ ਅਤੇ ਅਸੀਂ ਜਨ ਅਤੇ ਧਨ ਦੀ ਹਾਨੀ ਨੂੰ ਵੀ ਰੋਕਣ 'ਚ ਸਫ਼ਲ ਹੋਵਾਂਗੇ।''

DIsha

This news is Content Editor DIsha