ਪਤਨੀ ਦੇ ਪੈਦਲ ਹੀ ਮੁੰਬਈ ਜਾਣ ਤੋਂ ਦੁਖੀ ਪਤੀ ਨੇ ਜ਼ਹਿਰ ਖਾ ਕੇ ਦਿੱਤੀ ਜਾਨ

05/01/2020 3:15:35 PM

ਭਦੋਹੀ- ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਲਗਾਏ ਗਏ ਲਾਕਡਾਊ ਦੀ ਪਰਵਾਹ ਕੀਤੇ ਬਿਨਾਂ ਪੈਦਲ ਹੀ ਭਦੋਹੀ ਤੋਂ ਮੁੰਬਈ ਲਈ ਪਤਨੀ ਦੇ ਪੇਕੇ ਨਿਕਲ ਜਾਣ ਤੋਂ ਦੁਖੀ ਪਤੀ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਸ਼ਹਿਰ ਕੋਤਵਾਲੀ ਦੇ ਪੀਰਖਾਨ ਮੁਹੱਲੇ ਵਾਸੀ ਭਰਤ ਲਾਲ (45) ਇੱਥੇ ਆਪਣੇ ਘਰ ਰਹਿੰਦਾ ਸੀ, ਜਦੋਂ ਕਿ ਉਸ ਦੀ ਪਤਨੀ ਤਿੰਨ ਬੱਚਿਆਂ ਨੂੰ ਲੈ ਕੇ ਮੁੰਬਈ ਆਪਣੇ ਪੇਕੇ ਰਹਿੰਦੀ ਹੈ। ਕੋਤਵਾਲੀ ਇੰਚਾਰਜ ਨਿਰੀਖਕ ਸ਼੍ਰੀਕਾਂਤ ਰਾਏ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਰਤ ਲਾਲ ਦੀ ਪਤਨੀ ਹੋਲੀ ਮੌਕੇ ਇੱਥੇ ਪਤੀ ਕੋਲ ਇਕੱਲੇ ਹੀ ਆਈ ਸੀ ਅਤੇ 25 ਮਾਰਚ ਨੂੰ ਦੇਸ਼ 'ਚ ਹੋਏ ਲਾਕਡਾਊਨ ਕਾਰਨ ਉਹ ਇੱਥੇ ਰੁਕ ਗਈ ਸੀ।

ਸ਼੍ਰੀਕਾਂਤ ਰਾਏ ਅਨੁਸਾਰ ਗੁਆਂਢੀਆਂ ਨੇ ਦੱਸਿਆ ਕਿ ਉਹ ਮੁੰਬਈ ਜਾਣ ਨੂੰ ਲੈ ਕਿ ਜਿੱਦ 'ਤੇ ਅੜੀ ਸੀ, ਇਸ ਨੂੰ ਲੈ ਕੇ ਬੀਤੇ ਐਤਵਾਰ ਨੂੰ ਦੋਹਾਂ ਦਰਮਿਆਨ ਝਗੜਾ ਹੋਇਆ ਸੀ ਅਤੇ ਸੋਮਵਾਰ ਨੂੰ ਉਸ ਦੀ ਪਤਨੀ ਪੈਦਲ ਹੀ ਆਪਣੇ ਪੇਕੇ ਜਾਣ ਲਈ ਨਿਕਲ ਗਈ। ਉਨਾਂ ਨੇ ਦੱਸਿਆ ਕਿ ਭਰਤ ਨੇ ਉਸ ਦੀ ਭਾਲ ਕੀਤੀ ਪਰ ਉਸ ਦੀ ਪਤਨੀ ਦਾ ਪਤਾ ਨਹੀਂ ਲੱਗਾ ਅਤੇ ਨਾ ਹੀ ਉਹ ਹਾਲੇ ਤੱਕ ਮੁੰਬਈ ਪਹੁੰਚੀ ਹੈ। ਇਸੇ ਗੱਲ ਤੋਂ ਪਰੇਸ਼ਾਨ ਭਰਤਲਾਲ ਨੇ ਵੀਰਵਾਰ ਨੂੰ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

DIsha

This news is Content Editor DIsha