ਕੋਰੋਨਾ : ਸਕੂਲ ਤੇ ਸਿਨੇਮਾਘਰਾਂ ਤੋਂ ਬਾਅਦ ਹੁਣ ਦਿੱਲੀ ਦੇ ਸਵੀਮਿੰਗ ਪੂਲ ਵੀ 31 ਮਾਰਚ ਤੱਕ ਬੰਦ

03/13/2020 12:07:25 PM

ਨਵੀਂ ਦਿੱਲੀ— ਰਾਜਧਾਨੀ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਕ ਹੋਰ ਅਹਿਮ ਫੈਸਲੇ ਦੇ ਅਧੀਨ 31 ਮਾਰਚ ਤੱਕ ਸਾਰੇ ਨਿੱਜੀ ਸਵੀਮਿੰਗ ਪੂਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਸ 'ਤੇ ਤੁਰੰਤ ਪ੍ਰਭਾਵ ਨਾਲ ਅਮਲ ਕਰਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਪਹਿਲਾਂ 31 ਮਾਰਚ ਸਕੂਲਾਂ ਨੂੰ ਬੰਦ ਕਰਨ ਦੇ ਨਾਲ ਸਿਨੇਮਾਘਰ ਵੀ ਬੰਦ ਕਰਨ ਦਾ ਐਲਾਨ ਕਰ ਚੁਕੀ ਹੈ।

ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ ਕੋਰੋਨਾ ਨਾਲ ਨਜਿੱਠਣ ਦੀ ਤਿਆਰੀ ਪੂਰੀ ਕਰ ਲਈ ਹੈ। ਇਸ ਸਮੇਂ ਦਿੱਲੀ 'ਚ ਮੁੱਖ ਰੂਪ ਨਾਲ 2 ਨੋਡਲ ਹਸਪਤਾਲ ਸਫ਼ਦਰਗੰਜ ਅਤੇ ਆਰ.ਐੱਮ.ਐੱਲ. ਕੰਮ ਕਰ ਰਹੇ ਹਨ। ਆਰ.ਐੱਮ.ਐੱਲ. ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ 16 ਬੈੱਡ ਅਤੇ ਸਫਦਰਗੰਜ 'ਚ 100 ਬੈੱਡ ਦਾ ਸਿੰਗਲ-ਸਿੰਗਲ ਰੂਮ ਦਾ ਪ੍ਰਾਈਵੇਟ ਵਾਰਡ ਤਿਆਰ ਰੱਖਿਆ ਗਿਆ ਹੈ। ਇਨਫੈਕਸ਼ਨ ਦੇ ਫੈਲਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਰੀਬ 25 ਹਸਪਤਾਲਾਂ 'ਚ ਸਕ੍ਰੀਨਿੰਗ ਅਤੇ ਸੈਂਪਲ ਲਏ ਜਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਜਿਸ ਨਾਲ ਇਨਫੈਕਟਡ ਲੋਕਾਂ ਦੀ ਤੁਰੰਤ ਜਾਂਚ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਜਲਦੀ ਆਮ ਲੋਕਾਂ ਤੋਂ ਵੱਖ ਕਰ ਕੇ ਆਈਸੋਲੇਸ਼ਨ ਵਾਰਡ 'ਚ ਭਰਤੀ ਕੀਤਾ ਜਾ ਸਕੇ।


DIsha

Content Editor

Related News