ਪ੍ਰਿਯੰਕਾ ਨੇ UP ਸਰਕਾਰ ਨੂੰ ਪੁੱਛਿਆ- ਜੇਕਰ ਕੋਰੋਨਾ ਦੇ ਮਾਮਲੇ ਨਹੀਂ ਵਧ ਰਹੇ ਤਾਂ ਮੌਤ ਦਰ ਜ਼ਿਆਦਾ ਕਿਉਂ?

06/24/2020 6:11:04 PM

ਨਵੀਂ ਦਿੱਲੀ- ਦੇਸ਼ ਭਰ 'ਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦਾ ਕਹਿਣਾ ਹੈ ਕਿ ਸੂਬੇ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਕਮੀ ਦਰਜ ਕੀਤੀ ਗਈ ਹੈ। ਅਜਿਹੇ 'ਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਯੂ.ਪੀ. ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਪ੍ਰਦੇਸ਼ 'ਚ ਕੋਰੋਨਾ ਦੇ ਮਾਮਲੇ ਨਹੀਂ ਵਧ ਰਹੇ ਹਨ ਤਾਂ ਮੌਤ ਦਰ ਇੰਨੀ ਜ਼ਿਆਦਾ ਕਿਉਂ ਹੈ?

PunjabKesariਪ੍ਰਿਯੰਕਾ ਗਾਂਧੀ ਨੇ ਇਕ ਗਰਾਫ਼ ਸ਼ੇਅਰ ਕੀਤਾ ਹੈ, ਜਿਸ 'ਚ ਕੋਰੋਨਾ ਦੇ ਕੇਸ ਅਤੇ ਇਸ ਨਾਲ ਹੋਣ ਵਾਲੀ ਮੌਤ ਦਿਖਾਈ ਗਈ ਹੈ। ਉਨ੍ਹਾਂ ਨੇ ਕਿਹਾ,''ਕੋਰੋਨਾ ਨਾਲ ਸਭ ਤੋਂ ਵੱਧ ਮੌਤ ਦਰ ਵਾਲੇ 15 ਜ਼ਿਲ੍ਹਿਆਂ 'ਚੋਂ 4 ਜ਼ਿਲ੍ਹੇ ਯੂ.ਪੀ. ਦੇ ਹਨ। ਝਾਂਸੀ 'ਚ ਹਰ 10 ਕੋਰੋਨਾ ਪੀੜਤਾਂ 'ਚੋਂ ਇਕ ਦੀ ਮੌਤ, ਮੇਰਠ 'ਚ 11 'ਚੋਂ ਇਕ ਕੋਰੋਨਾ ਪੀੜਤ ਦੀ ਮੌਤ, ਆਗਰਾ ਅਤੇ ਏਟਾ 'ਚ ਹਰ 14 ਕੋਰੋਨਾ ਪੀੜਤਾਂ 'ਚੋਂ ਇਕ ਦੀ ਮੌਤ ਹੋਈ ਹੈ। ਸੋਚਣ ਵਾਲੀ ਗੱਲ ਹੈ ਜੇਕਰ ਮਾਮਲੇ ਵਧ ਨਹੀਂ ਰਹੇ ਤਾਂ ਮੌਤ ਦਰ ਇੰਨੀ ਜ਼ਿਆਦਾ ਕਿਉਂ ਹੈ?''

ਦੱਸਣਯੋਗ ਹੈ ਕਿ ਮੈਡੀਕਲ ਅਤੇ ਸਿਹਤ ਵਿਭਾਗ ਦੇ ਮੁੱਖ ਸਕੱਤਰ ਅਮਿਤ ਮੋਹਨ ਪ੍ਰਸਾਦ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ 'ਚ ਇਨਫੈਕਸ਼ਨ ਦੇ ਮਾਮਲਿਆਂ 'ਚ ਕਮੀ ਦਰਜ ਕੀਤੀ ਗਈ ਹੈ। ਪ੍ਰਦੇਸ਼ 'ਚ ਪੀੜਤ ਮਰੀਜ਼ਾਂ ਦੇ ਸਰਗਰਮ ਮਾਮਲਿਆਂ ਦੀ ਗਿਣਤੀ 'ਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹੋਰ ਸੂਬਿਆਂ ਦੇ ਮੁਕਾਬਲੇ ਉੱਤਰ ਪ੍ਰਦੇਸ਼ ਦੀ ਸਥਿਤੀ 'ਚ ਕਾਫ਼ੀ ਸੁਧਾਰ ਹੋਇਆ ਹੈ।


DIsha

Content Editor

Related News