ਕੋਰੋਨਾ ਕਾਲ ''ਚ ਸਿਆਸੀ ਪ੍ਰੋਗਰਾਮਾਂ ''ਤੇ ਹੋਵੇਗੀ ਸਖਤੀ : ਅਨਿਲ ਵਿਜ

08/28/2020 10:10:21 AM

ਹਰਿਆਣਾ- ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖ ਹੁਣ ਸਮਾਜਿਕ ਅਤੇ ਸਿਆਸੀ ਪ੍ਰੋਗਰਾਮਾਂ 'ਤੇ ਐੱਮ.ਐੱਚ.ਏ. ਦੀ ਗਾਈਡਲਾਈਨ ਦਾ ਪਾਲਣ ਕਰਨ ਦੇ ਆਦੇਸ਼ ਦਿੱਤੇ ਹਨ। ਗ੍ਰਹਿ ਸਕੱਤਰ ਨੂੰ ਲਿਖੀ ਚਿੱਠੀ 'ਚ ਕਿਹਾ ਹੈ ਕਿ ਪੁਲਸ ਸੁਪਰਡੈਂਟਾਂ ਨੂੰ ਆਦੇਸ਼ਾਂ ਦਾ ਪਾਲਣ ਕਰਨ ਲਈ ਯਕੀਨੀ ਕਰੋ। ਉਨ੍ਹਾਂ ਕੋਲ ਸ਼ਿਕਾਇਤਾਂ ਆ ਰਹੀਆਂ ਹਨ ਕਿ ਸਿਆਸੀ ਪ੍ਰੋਗਰਾਮਾਂ 'ਚ ਭੀੜ ਇਕੱਠੀ ਕਰ ਕੇ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ, ਜੋ ਠੀਕ ਨਹੀਂ ਹੈ। ਅਜਿਹੇ ਪ੍ਰੋਗਰਾਮਾਂ ਦੀ ਵੀਡੀਓ ਆਉਣ ਤੋਂ ਬਾਅਦ ਸੰਬੰਧਤ ਨੇਤਾਵਾਂ ਅਤੇ ਹੋਰ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਵਿਜ ਨੇ ਕਿਹਾ ਕਿ ਬਰੌੜਾ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਦਲਾਂ ਵਲੋਂ ਜਨ ਸੰਪਰਕ ਮੁਹਿੰਮ ਅਤੇ ਛੋਟੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਨਹੀਂ ਹੋ ਰਿਹਾ ਹੈ। ਇਸ ਸੰਬੰਧ 'ਚ ਸੋਨੀਪਤ ਦੇ ਡਿਪਟੀ ਕਮਿਸ਼ਨਰ ਅਤੇ ਪੁਲਸ ਸੁਪਰਡੈਂਟ ਨੂੰ ਸਖਤ ਨਿਰਦੇਸ਼ ਦੇਣਗੇ ਕਿ 50 ਤੋਂ ਵੱਧ ਵਿਅਕਤੀ ਨਾ ਇਕੱਠੇ ਹੋਣ। ਕਿਤੇ ਵੀ ਭੀੜ ਹੁੰਦੀ ਹੈ ਤਾਂ ਵੀਡੀਓਗ੍ਰਾਫੀ ਕਰੋ।

ਮਾਸਕ ਨਾ ਪਹਿਨਣ ਵਾਲਿਆਂ ਤੋਂ ਵਸੂਲੇ 15 ਕਰੋੜ
ਮੰਤਰੀ ਨੇ ਕਿਹਾ ਕਿ ਮਾਸਕ ਨਹੀਂ ਪਹਿਨਣ ਵਾਲਿਆਂ ਦੇ 2 ਲੱਖ 92 ਹਜ਼ਾਰ 277 ਚਲਾਨ ਕੱਟੇ ਗਏ ਹਨ, ਜਿਨ੍ਹਾਂ ਤੋਂ 14 ਕਰੋੜ 61 ਲੱਖ ਦੀ ਵਸੂਲੀ ਕੀਤੀ ਗਈ ਹੈ। ਪ੍ਰਦੇਸ਼ 'ਚ ਮਾਸਕ ਨਹੀਂ ਪਹਿਨਣ 'ਤੇ 500 ਰੁਪਏ ਦਾ ਚਲਾਨ ਕੱਟਿਆ ਜਾ ਰਿਹਾ ਹੈ। ਇਹ ਰਾਸ਼ੀ ਸਿਹਤ ਵਿਭਾਗ ਕੋਲ ਜਮ੍ਹਾ ਹੋ ਰਹੀ ਹੈ।


DIsha

Content Editor

Related News