ਕੋਰੋਨਾ ਵਾਇਰਸ ਦੇ ਖਤਰੇ ਦਰਮਿਆਨ ਲੱਖਾਂ ਸ਼ਰਧਾਲੂਆਂ ਨੇ ''ਪੋਂਗਲ'' ਤਿਉਹਾਰ ਮਨਾਇਆ

03/09/2020 12:35:01 PM

ਤਿਰੁਅਨੰਤਪੁਰਮ— ਕੇਰਲ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ 6 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਮੱਦੇਨਜ਼ਰ ਸਰਕਾਰ ਦੇ ਸਖਤ-ਨਿਰਦੇਸ਼ਾਂ ਦਰਮਿਆਨ ਲੱਖਾਂ ਔਰਤਾਂ ਨੇ ਸਭ ਤੋਂ ਵੱਡੇ ਧਾਰਮਿਕ ਸਮਾਗਮ 'ਅਟਟੁਕਲ ਪੋਂਗਲ' 'ਚ ਸੋਮਵਾਰ ਨੂੰ ਹਿੱਸਾ ਲਿਆ। ਤਿੱਖੀ ਧੁੱਪ ਦਾ ਸਾਹਮਣਾ ਕਰਦੇ ਹੋਏ, ਰਾਜ ਅਤੇ ਬਾਹਰ ਤੋਂ ਆਏ ਸ਼ਰਧਾਲੂ ਔਰਤਾਂ ਮੰਦਰ ਕੰਪਲੈਕਸ, ਹਾਈਵੇਅ ਦੇ ਦੋਹਾਂ ਪਾਸੇ ਅਤੇ ਸੜਕਾਂ 'ਤੇ ਇਕੱਠੇ ਹੋ ਕੇ ਲਾਈਨਾਂ 'ਚ ਬੈਠੀਆਂ ਅਤੇ ਇੱਟਾਂ ਨਾਲ ਬਣੇ ਚੁੱਲ੍ਹਿਆਂ 'ਤੇ 'ਪੋਂਗਲ' ਦਾ ਪ੍ਰਸਾਦ ਤਿਆਰ ਕੀਤਾ।

PunjabKesariਪਿਛਲੇ ਸਾਲਾਂ ਤੋਂ ਉਲਟ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਮਹਿਲਾ ਸ਼ਰਧਾਲੂ ਵਾਇਰਸ ਦੇ ਪ੍ਰਕੋਪ ਤੋਂ ਬਚਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਮਾਸਕ ਪਾ ਕੇ ਪ੍ਰਸਾਦ ਬਣਾਉਂਦੀਆਂ ਦਿੱਸੀਆਂ। ਉਨ੍ਹਾਂ ਨੇ ਵਿਚ-ਵਿਚ ਸੈਨੇਟਾਈਜ਼ਰ ਦੀ ਵਰਤੋਂ ਕਰਦੇ ਵੀ ਦੇਖਿਆ ਗਿਆ। ਪੋਂਗਲ (ਮਿੱਠਾ ਪ੍ਰਸਾਦ) ਤਿਆਰ ਕਰਨਾ ਇੱਥੇ ਅਟਟੁਕੁਲ ਬਹਾਵਤੀ ਮੰਦਰ ਦੇ ਸਾਲਾਨਾ ਉਤਸਵ ਦੇ ਅਧੀਨ ਔਰਤਾਂ ਦੀ ਪਵਿੱਤਰ ਰਸਮ ਮੰਨੀ ਜਾਂਦੀ ਹੈ। ਐਤਵਾਰ ਨੂੰ ਕੇਰਲ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਸਰਕਾਰ ਨੂੰ ਇਕ ਵਾਰ ਫਿਰ ਸਾਵਧਾਨ ਹੋਣਾ ਪਿਆ। ਉੱਥੇ ਹੀ ਸੋਮਵਾਰ ਨੂੰ ਵੀ ਕੋਚੀ 'ਚ ਤਿੰਨ ਸਾਲ ਦਾ ਬੱਚਾ ਕੋਰੋਨਾ ਵਾਇਰਸ ਦੀ ਜਾਂਚ 'ਚ ਪਾਜੀਟਿਵ ਪਾਇਆ ਗਿਆ।

PunjabKesari


DIsha

Content Editor

Related News