ਓਡੀਸ਼ਾ 'ਚ ਵੀ 5 ਜ਼ਿਲੇ ਅਤੇ 8 ਸ਼ਹਿਰ ਹੋਏ ਲਾਕਡਾਊਨ : ਪਟਨਾਇਕ

03/21/2020 5:28:47 PM

ਭੁਵਨੇਸ਼ਵਰ— ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੌਕਸੀ ਕਦਮ ਚੁੱਕਦੇ ਹੋਏ ਐਤਵਾਰ ਨੂੰ ਓਡੀਸ਼ਾ ਦੇ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ ਦੇ ਮੁਖੀ ਨਵੀਨ ਪਟਨਾਇਕ ਲਾਕਡਾਊਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਸੋਮਵਾਰ ਤੋਂ 29 ਮਾਰਚ ਤੱਕ ਸੂਬੇ ਦੇ 5 ਜ਼ਿਲਿਆਂ ਅਤੇ 8 ਸ਼ਹਿਰਾਂ 'ਚ ਪੂਰੀ ਤਰ੍ਹਾਂ ਲਾਕਡਾਊਨ ਐਲਾਨ ਕਰ ਦਿੱਤਾ। ਪਟਨਾਇਕ ਨੇ ਕਿਹਾ ਕਿ ਸਮੇਂ ਆ ਗਿਆ ਹੈ ਕਿ ਅਸੀਂ ਆਪਣੇ ਲੋਕਾਂ ਅਤੇ ਸੂਬੇ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੀਏ ਅਤੇ ਤਿਆਗ ਕਰੀਏ।

ਉਨ੍ਹਾਂ ਨੇ ਕਿਹਾ,''ਸਾਡੇ ਇੱਥੇ 3 ਹਜ਼ਾਰ ਤੋਂ ਵਧ ਅਜਿਹੇ ਲੋਕ ਹਨ, ਜੋ ਹਾਲ ਹੀ 'ਚ ਵਿਦੇਸ਼ਾਂ ਤੋਂ ਆਏ ਹਨ। ਉਨ੍ਹਾਂ ਨੂੰ ਆਪਣੇ ਘਰਾਂ 'ਚ ਵੱਖ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।'' ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਤੋਂ ਆਏ ਲੋਕਾਂ 'ਚ ਖੁਰਧਾ, ਕਟਕ, ਗੰਜਮ, ਕੇਂਦਰਪਾੜਾ ਅਤੇ ਅੰਜੁਲ ਜ਼ਿਲਿਆਂ- ਪੁਰੀ, ਰਾਊਰਕੇਲਾ, ਸੰਬਲਪੁਰ, ਬਾਲਾਸੋਰ, ਜਸਪੁਰ ਰੋਡ, ਜਸਪੁਰ ਸ਼ਹਿਰ ਅਤੇ ਭਰਦਕ ਸ਼ਹਿਰਾਂ ਦੇ ਲੋਕ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਜ਼ਿਲਿਆਂ 'ਚ 70 ਫੀਸਦੀ ਤੋਂ ਵਧ ਲੋਕ ਹਨ, ਜੋ 3200 ਤੋਂ ਵਧ ਲੋਕ ਵਿਦੇਸ਼ਾਂ ਤੋਂ ਆਏ ਹਨ। ਉਨ੍ਹਾਂ ਸਾਰੀਆਂ ਥਾਂਵਾਂ ਨੂੰ ਪਹਿਲੇ ਪੜਾਅ ਦੇ ਅਧੀਨ ਐਤਵਾਰ ਸਵੇਰੇ 7 ਵਜੇ ਤੋਂ 29 ਮਾਰਚ ਦੀ ਰਾਤ 9 ਵਜੇ ਤੱਕ ਪੂਰੀ ਤਰ੍ਹਾਂ ਲਾਕਡਾਊਨ ਕਰ ਦਿੱਤਾ ਜਾਵੇਗਾ।

ਪਟਨਾਇਕ ਨੇ ਕਿਹਾ ਕਿ ਪਿਛਲੇ 60 ਦਿਨਾਂ 'ਚ ਦੁਨੀਆ ਬਦਲ ਚੁਕੀ ਹੈ। ਉਨ੍ਹਾਂ ਨੇ ਕਿਹਾ,''ਅਸੀਂ ਸੋਚਿਆ ਕਿ ਪਰਿਵਰਤਨ ਚੀਨ, ਦੱਖਣੀ ਕੋਰੀਆ ਵਰਗੇ ਤੰਗ ਸਥਾਨਾਂ 'ਤੇ ਹੋ ਰਿਹਾ ਹੈ ਪਰ ਹੁਣ ਭਾਰਤ 'ਚ ਪਹੁੰਚ ਗਿਆ ਹੈ। ਪਿਛਲੇ 15 ਦਿਨਾਂ 'ਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼- ਅਮਰੀਕਾ, ਬ੍ਰਿਟੇਨ, ਯੂਰਪ 'ਚ ਕਈ ਲੋਕ ਗੰਭੀਰ ਰੂਪ ਨਾਲ ਇਸ ਤੋਂ ਪ੍ਰਭਾਵਿਤ ਹੋਏ ਹਨ।'' ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਕੋਰੋਨਾ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਰਹੀ ਹੈ।


DIsha

Content Editor

Related News