ਕੋਰੋਨਾ ਕਾਲ ''ਚ NEET/JEE ਦੀ ਪ੍ਰੀਖਿਆਵਾਂ ਹੋ ਸਕਦੀਆਂ ਹਨ ਤਾਂ ਸਰਦ ਰੁੱਤ ਸੈਸ਼ਨ ਕਿਉਂ ਨਹੀਂ ? ਸੁਰਜੇਵਾਲਾ

12/15/2020 6:49:24 PM

ਨਵੀਂ ਦਿੱਲੀ- ਕੇਂਦਰ ਸਰਕਾਰ ਵਲੋਂ ਸਰਦ ਰੁੱਤ ਸੈਸ਼ਨ ਨਾ ਬੁਲਾਏ ਜਾਣ 'ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਜੀ, ਕੋਰੋਨਾ ਕਾਲ 'ਚ NEET ਅਤੇ JEE ਦੀਆਂ ਪ੍ਰੀਖਿਆਵਾਂ ਸੰਭਵ ਹੈ ਤਾਂ ਸੰਸਦ ਦਾ ਸਰਦ ਰੁੱਤ ਸੈਸ਼ਨ ਕਿਉਂ ਨਹੀਂ? ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ,''ਮੋਦੀ ਜੀ, ਕੋਰੋਨਾ ਕਾਲ 'ਚ NEET/JEE ਅਤੇ IAS ਦੀਆਂ ਪ੍ਰੀਖਿਆਵਾਂ ਸੰਭਵ ਹਨ। ਸਕੂਲਾਂ 'ਚ ਜਮਾਤਾਂ, ਯੂਨੀਵਰਸਿਟੀਆਂ 'ਚ ਪ੍ਰੀਖਿਆਵਾਂ ਸੰਭਵ ਹਨ। ਬਿਹਾਰ-ਬੰਗਾਲ 'ਚ ਚੋਣਾਵੀ ਰੈਲੀਆਂ ਸੰਭਵ ਹਨ ਤਾਂ ਸੰਸਦ ਦਾ ਸਰਦ ਰੁੱਤ ਸੈਸ਼ਨ ਕਿਉਂ ਨਹੀਂ? ਜਦੋਂ ਸੰਸਦ 'ਚ ਜਨਤਾ ਦੇ ਮੁੱਦੇ ਹੀ ਨਹੀਂ ਉਠਣਗੇ ਤਾਂ ਲੋਕਤੰਤਰ ਦਾ ਅਰਥ ਹੀ ਕੀ ਬਚੇਗਾ?

ਦੱਸਣਯੋਗ ਹੈ ਕਿ ਸਰਕਾਰ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਸੰਸਦ ਦਾ ਸਰਦ ਰੁੱਤ ਸੈਸ਼ਨ ਨਹੀਂ ਹੋਵੇਗਾ ਅਤੇ ਇਸ ਦੇ ਮੱਦੇਨਜ਼ਰ ਅਗਲੇ ਸਾਲ ਜਨਵਰੀ 'ਚ ਬਜਟ ਸੈਸ਼ਨ ਦੀ ਬੈਠਕ ਕਰਨਾ ਉਪਯੁਕਤ ਰਹੇਗਾ। ਸੰਸਦ ਦਾ ਸਰਦ ਰੁੱਤ ਸੈਸ਼ਨ ਰੁੱਤ ਸੈਸ਼ਨ ਨਵੰਬਰ ਦੇ ਆਖਰੀ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦਾ ਹੈ। 

DIsha

This news is Content Editor DIsha