ਕੋਰੋਨਾ ਵਾਇਰਸ ਕਾਰਨ ਕੇਰਲ ਨੇ ਜਾਰੀ ਕੀਤਾ ਅਲਰਟ, ਹਵਾਈ ਅੱਡੇ ''ਤੇ ਵਧਾਈ ਗਈ ਨਿਗਰਾਨੀ

01/23/2020 11:23:46 AM

ਤੀਰੁਵਨੰਤਪੁਰਮ— ਕੇਰਲ ਦੇ ਸਿਹਤ ਵਿਭਾਗ ਨੇ ਚੀਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ। ਰਾਜ ਦੇ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਇਕ ਪ੍ਰੈਸ ਇਸ਼ਤਿਹਾਰ 'ਚ ਕਿਹਾ ਕਿ ਰਾਜ 'ਚ ਸਾਰੇ ਚਾਰ ਹਵਾਈ ਅੱਡਿਆਂ-ਤੀਰੁਵਨੰਤਪੁਰਮ, ਕੋਚੀ, ਕੋਝੀਕੋਡ ਅਤੇ ਕੰਨੂਰ 'ਚ ਨਿਗਰਾਨੀ ਵਧਾ ਦਿੱਤੀ ਗਈ ਹੈ। ਮੰਤਰੀ ਨੇ ਕਿਹਾ ਹੈ ਕਿ ਚੀਨ ਵਲੋਂ ਵਾਪਸ ਆਉਣ ਵਾਲਿਆਂ ਨੂੰ ਜ਼ਿਲਾ ਮੈਡੀਕਲ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ।