ਚਮਗਿੱਦੜ ਤੋਂ ਇਨਸਾਨ ’ਚ ਆ ਰਿਹੈ ਕੋਰੋਨਾ ਵਾਇਰਸ? ਜਾਣੋ ਕੀ ਕਿਹਾ ICMR ਨੇ

04/15/2020 7:56:46 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਚਮਗਿੱਦੜਾਂ ’ਚ ਪਾਇਆ ਜਾਂਦਾ ਹੈ ਪਰ ਇਹ ਚਮਗਿੱਦੜਾਂ ਦਾ ਹੀ ਵਾਇਰਸ ਹੁੰਦਾ ਹੈ, ਇਨਸਾਨਾਂ ’ਚ ਨਹੀਂ ਆ ਸਕਦਾ। ਭਾਰਤੀ ਮੈਡੀਕਲ ਰਿਸਰਚ ਕੌਂਸਲ (ਆਈ.ਸੀ.ਐੱਮ.ਆਰ.) ਦੇ ਬੁਲਾਰੇ ਨੇ ਅੱਜ ਕੋਰੋਨਾ ’ਤੇ ਡੇਲੀ ਬ੍ਰੀਫਿੰਗ ਦੌਰਾਨ ਦੱਸਿਆ ਕਿ ਚਮਗਿੱਦੜਾਂ ਤੋਂ ਇਨਸਾਨਾਂ ’ਚ ਕੋਰੋਨਾ ਵਾਇਰਸ ਆਉਣ ਦੀ ਘਟਨਾ ਹਜ਼ਾਰ ਸਾਲ ’ਚ ਇਕ-ਅੱਧੀ ਵਾਰ ਹੋ ਜਾਵੇ ਤਾਂ ਬਹੁਤ ਵੱਡੀ ਗੱਲ ਹੈ।

ਚੀਨ ’ਚ ਹੋਏ ਰਿਸਰਚ ਦਾ ਹਵਾਲਾ
ਉਨ੍ਹਾਂ ਕਿਹਾ, ‘ਚਮਗਿੱਦੜ ਦੋ ਤਰ੍ਹਾਂ ਦੇ ਹੁੰਦੇ ਹਨ। ਉਨ੍ਹਾਂ ’ਚ ਕੋਰੋਨਾ ਵਾਇਰਸ ਪਾਇਆ ਤਾਂ ਗਿਆ, ਪਰ ਉਹ ਚਮਗਿੱਦੜ ਦਾ ਹੀ ਵਾਇਰਸ ਹੈ। ਉਹ ਇਨਸਾਨਾਂ ’ਚ ਨਹੀਂ ਆ ਸਕਦਾ। ਅਜਿਹਾ ਸੰਭਵਨ ਹੈ ਵੀ ਤਾਂ ਹਜ਼ਾਰਾਂ ਸਾਲ ’ਚ ਇਕ-ਅੱਧੀ ਵਾਰ ਹੁੰਦਾ ਹੋਵੇਗਾ।’ ਬੁਲਾਰੇ ਨੇ ਕਿਹਾ, ‘ਕੋਰੋਨਾ ਵਾਇਰਸ ਚਮਗਿੱਦੜਾਂ ਦੇ ਅੰਦਰ ਵੀ ਪਾਇਆ ਜਾਂਦਾ ਹੈ। ਚੀਨ ’ਚ ਹੋਏ ਰਿਸਰਚ ਤੋਂ ਪਤਾ ਲੱਗਾ ਹੈ ਕਿ ਚਮਗਿੱਦੜ ਤੋਂ ਸਿੱਧੇ ਇਨਸਾਨ ’ਚ ਆਇਆ ਹੋਵੇਗਾ ਜਾਂ ਫਿਰ ਪੈਂਗੋਲਿਨ ਨਾਮ ਦੇ ਜਾਨਵਰ ਦੇ ਜ਼ਰੀਏ ਇਨਸਾਨ ’ਚ ਆਇਆ ਹੋਵੇਗਾ।’

ਆਈ.ਸੀ.ਐੱਮ.ਆਰ. ਨੇ ਦੱਸਿਆ ਕਿ ਬੈਟਸ ਦਾ ਵਾਇਰਸ ਦਾ ਇਕ ਮਿਊਟੇਸ਼ਨ ਡਿਵੇਲਪ ਹੋਇਆ ਉਸ ਦੇ ਅੰਦਰ ਇਨਸਾਨ ਦੇ ਅੰਦਰ ਸਮਰੱਥਾ ਪੈਦਾ ਹੋ ਗਈ। ਉਹ ਅਜਿਹਾ ਵਿਸ਼ਾਣੂ ਬਣ ਗਿਆ ਹੋਵੇਗਾ ਜੋ ਇਨਸਾਨਾਂ ’ਚ ਆ ਕੇ ਬੀਮਾਰ ਕਰਨ ਨੂੰ ਸਮਰੱਥ ਹੋ ਗਿਆ ਹੋਵੇ। ਅਜਿਹਾ ਵਾਇਰਸ ਇਨਸਾ ’ਚ ਆਇਆ ਹੋਵੇਗਾ।

ਜ਼ਿਲਿ੍ਹਆਂ ਨੂੰ ਸਖਤ ਮੁਹਿੰਮ ਚਲਾਉਣ ਦੇ ਨਿਰਦੇਸ਼
ਉਥੇ ਹੀ ਲਾਕਡਾਊਨ ਦੀ ਸਮਾਂ ਸੀਮਾ 3 ਮਈ ਤਕ ਵਧਾਉਣ ਤੋਂ ਬਾਅਦ ਸਰਕਾਰ ਪੂਰੇ ਦੇਸ਼ ’ਚ ਕੋਵਿਡ-19 ਮੈਨੇਜਮੈਂਟ ਨੂੰ ਵੀ ਪੁਖਤਾ ਕਰ ਰਹੀ ਹੈ। ਸਿਹਤ ਮੰਤਰਾਲਾ ਦੇ ਬੁਲਾਰੇ ਲਵ ਅਗਰਵਾਲ ਨੇ ਦੱਸਿਆ ਕਿ ਜ਼ਿਲਿ੍ਹਆਂ ਨੂੰ ਸਪੈਸ਼ਲ ਕੋਵਿਡ ਸੈਂਟਰਸ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਕਲੀਨਿਕਲ ਮੈਨੇਜਮੈਂਟ ਦੀ ਪੁਖਤਾ ਵਿਵਸਥਾ ਕਰਨਾ ਹੈ। ਅਗਰਵਾਲ ਨੇ ਕਿਹਾ, ਜਿਹੜੇ ਜ਼ਿਲ੍ਹੇ ਹੁਣ ਤਕ ਵਾਇਰਸ ਤੋਂ ਅਛੁੱਤੇ ਹਨ, ਉਨ੍ਹਾਂ ਜ਼ਿਲਿ੍ਹਆਂ ਨੂੰ ਵਾਇਰਸ ਤੋਂ ਦੂੂਰ ਰੱਖਣ ਦੀ ਕੋਸ਼ਿਸ਼ ਹੁੰਦੀ ਰਹੇ। ਇਸ ਜ਼ਿਲ੍ਹੇ ਦੀ ਅਸਫਲਤਾ, ਪੂਰੇ ਦੇਸ਼ ਦੀ ਅਸਫਲਤਾ ਦਾ ਕਾਰਣ ਬਣ ਸਕਦੀ ਹੈ।

ਜ਼ਿਲਿ੍ਹਆਂ ਦੀ ਤਿੰਨ ਕੈਟੇਗਰੀ
ਉਨ੍ਹਾਂ ਦੱਸਿਆ ਕਿ ਕੈਬਨਿਟ ਸਕੱਤਰ ਦੀ ਪ੍ਰਧਾਨਗੀ ’ਚ ਸੂਬਿਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਚਰਚਾ ਹੋਈ। ਇਸ ਮੀਟਿੰਗ ’ਚ ਕੰਟੇਨਮੈਂਟ ਸਟ੍ਰੈਟਿਜੀ ਫੀਲਡ ਲੈਵਲ ਨੂੰ ਮੈਨੇਜ ਕਰਣ ਬਾਰੇ ਦੱਸਿਆ ਗਿਆ। ਕੰਟੇਨਮੈਂਟ ਜ਼ੋਨ ’ਚ ਸਪੈਸ਼ਲ ਟੀਮ ਦੇ ਜ਼ਰੀਏ ਸੈਂਪਲ ਟੈਸਟਿੰਗ ਕੀਤੀ ਜਾਵੇਗੀ। ਬਫਰ ਜ਼ੋਨ ’ਚ ਸਾਰੀਆਂ ਸਿਹਤ ਸਵਿਧਾਵਾਂ ਦਿੱਤੀਆਂ ਜਾਣਗੀਆਂ। ਜ਼ਿਲਿ੍ਹਆਂ ਦੇ ਸਾਰੇ ਸਟਾਫ ਨੂੰ ਉਚਿਤ ਸਿਖਲਾਈ ਦੇਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਅਗਰਵਾਲ ਨੇ ਕਿਹਾ, ‘ਦੇਸ਼ ਦੇ ਸਾਰੇ ਜ਼ਿਲਿ੍ਹਆਂ ਨੂੰ ਹਾਟਸਪਾਟ, ਨਾਨ ਹਾਟਸਪਾਟ ਅਤੇ ਗ੍ਰੀਨ ਜ਼ੋਨ ਡਿਸਟ੍ਰਿਕਟ ’ਚ ਵੰਢਿਆ ਗਿਆ ਹੈ। ਹਾਟਸਪਾਟ ਉਹ ਜ਼ਿਲ੍ਹੇ ਹਨ ਜਿਥੇ ਜ਼ਿਆਦਾ ਕੇਸ ਆ ਰਹੇ ਹਨ ਜਾਂ ਬੀਮਾਰੀ ਵਧਣ ਦੀ ਦਰ ਜ਼ਿਆਦਾ ਹੈ। ਜਿਥੇ ਇਕ-ਦੋ ਮਾਮਲੇ ਆਏ ਹਨ, ਉਨ੍ਹਾਂ ਨੇ ਨਾਨ-ਹਾਟਸਪਾਟ ਅਤੇ ਜਿਥੇ ਹੁਣ ਤਕ ਇਕ ਵੀ ਕੇਸ ਨਹੀਂ ਆਇਆ ਹੈ, ਉਨ੍ਹਾਂ ਨੂੰ ਗ੍ਰੀਨ ਜ਼ੋਨ ਕੈਟੇਗਰੀ ’ਚ ਰੱਖਿਆ ਜਾ ਰਿਹਾ ਹੈ।’

20 ਅਪ੍ਰੈਲ ਤੋਂ ਛੋਟ ਦੇਣ ਦੀ ਤਿਆਰੀ
ਦੂਜੇ ਪਾਸੇ ਗ੍ਰਹਿ ਮੰਤਰਾਲਾ ਦੇ ਬੁਲਾਰਾ ਨੇ ਕਿਹਾ ਕਿ ਜੋ ਖੇਤਰ ਵਾਇਰਸ ਦੇ ਹਾਟਸਪਾਟ ਨਹੀਂ ਹੋਣਗੇ, ਉਨ੍ਹਾਂ ’ਚ 20 ਅਪ੍ਰੈਲ ਤੋਂ ਕੁਝ ਛੋਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘ਅੱਜ ਗ੍ਰਹਿ ਮੰਤਰਾਲਾ ਨੇ ਆਦੇਸ਼ ਜਾਰੀ ਕਰ ਕਿਹਾ ਹੈ ਕਿ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਨ ਕਰਨਾ ਹੋਵੇਗਾ। ਜਿਨ੍ਹਾਂ ਸਰਗਰਮੀਆਂ ’ਚ ਰਾਹਤ ਦਿੱਤੀ ਜਾਵੇਗੀ, ਉਨ੍ਹਾਂ ’ਚ ਸੋਸ਼ਲ ਡਿਸਟੈਂਸਿੰਗ ਦੇ ਨਜ਼ਰੀਏ ਨਾਲ ਕੁਝ ਸ਼ੁਰੂਆਤੀ ਕੰਮ ਕਰਨਾ ਜ਼ਰੂਰੀ ਹੈ।’

Inder Prajapati

This news is Content Editor Inder Prajapati