ਕੋਰੋਨਾ ਨੂੰ ਮਾਤ ਦੇਣ ''ਚ ਅੱਗੇ ਆਏ ਭਾਰਤੀ, 41 ਫੀਸਦੀ ਤੋਂ ਪਾਰ ਪਹੁੰਚੀ ਰਿਕਵਰੀ ਦਰ

05/26/2020 6:28:48 PM

ਨਵੀਂ ਦਿੱਲੀ-ਭਾਰਤ 'ਚ ਕੋਰੋਨਾ ਦੇ ਪੀੜਤ ਮਾਮਲਿਆਂ ਦੀ ਗਿਣਤੀ 1 ਲੱਖ 45 ਹਜ਼ਾਰ ਤੋਂ ਜ਼ਿਆਦਾ ਸਾਹਮਣੇ ਆ ਚੁੱਕੇ ਹਨ। ਜਾਣਕਾਰੀ ਮੁਤਾਬਕ ਸਿਹਤ ਮੰਤਰਾਲੇ ਨੇ ਅੱਜ ਭਾਵ ਮੰਗਲਵਾਰ ਨੂੰ ਦੱਸਿਆ ਹੈ ਕਿ ਦੇਸ਼ ਭਰ 'ਚ ਠੀਕ ਹੋਣ ਵਾਲੇ ਲੋਕਾਂ ਦੀ ਦਰ ਲਗਾਤਾਰ ਸੁਧਰ ਰਹੀ ਹੈ। ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹਨ। ਇਸ ਦੇ ਨਾਲ ਹੀ ਮੌਤ ਦਰ 'ਚ ਵੀ ਭਾਰਤ ਦੀ ਸਥਿਤੀ ਬਿਹਤਰ ਹੈ। 

ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਦੇ ਹੁਣ ਤੱਕ ਦੇਸ਼ 'ਚ ਕੁੱਲ 60,490 ਮਰੀਜ਼ ਠੀਕ ਹੋ ਚੁੱਕੇ ਹਨ। ਰਿਕਵਰੀ ਰੇਟ 'ਚ ਸੁਧਾਰ ਜਾਰੀ ਹੈ। ਮੌਜੂਦਾ ਸਮੇਂ ਦੌਰਾਨ ਇਹ 41.61 ਫੀਸਦੀ ਹੈ। ਲਵ ਅਗਰਵਾਲ ਮੁਤਾਬਕ ਮੌਤ ਦਰ 'ਚ ਵੀ ਕਾਫੀ ਕਮੀ ਆਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾ ਨਾਲ 15 ਅਪ੍ਰੈਲ ਦੇ 3.3 ਫੀਸਦੀ ਤੋਂ ਘੱਟ ਕੇ ਹੁਣ 2.87 ਫੀਸਦੀ ਹੋ ਗਈ ਹੈ, ਜੋ ਵਿਸ਼ਵ 'ਚ ਸਭ ਤੋਂ ਘੱਟ ਹੈ। ਭਾਰਤ ਦੇ ਪ੍ਰਤੀ ਇਕ ਲੱਖ ਆਬਾਦੀ 'ਤੇ 0.3 ਮੌਤਾਂ ਹੋਈਆਂ ਹਨ, ਜੋ ਵਿਸ਼ਵ 'ਚ ਸਭ ਤੋਂ ਘੱਟ ਹਨ। ਸਿਹਤ ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾ ਤੋਂ ਬਾਅਦ ਦੇਸ਼ ਭਰ 'ਚ ਲਾਗੂ ਕੀਤੇ ਗਏ ਲਾਕਡਾਊਨ ਅਤੇ ਪ੍ਰਬੰਧਨ ਦੇ ਕਾਰਨ ਅਜਿਹਾ ਸੰਭਵ ਹੋ ਸਕਿਆ ਹੈ। 

ਦੱਸਣਯੋਗ ਹੈ ਕਿ ਹੁਣ ਦੇਸ਼ 'ਚ ਕੁੱਲ ਮਰੀਜ਼ਾਂ ਦੀ ਗਿਣਤੀ 1 ਲੱਖ 45 ਹਜ਼ਾਰ 380 ਹੈ, ਜਿਸ 'ਚੋਂ 4 ਹਜ਼ਾਰ 167 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ 60 ਹਜ਼ਾਰ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੇਸ਼ 'ਚ ਕੋਰੋਨਾ 'ਚ ਕੋਰੋਨਾ ਦੇ 6 ਹਜ਼ਾਰ 535 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 146 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲੇ ਦੇਸ਼ 'ਚ 80 ਹਜ਼ਾਰ ਤੋਂ ਵਧ ਸਰਗਰਮ ਮਾਮਲੇ ਹਨ। 

Iqbalkaur

This news is Content Editor Iqbalkaur