ਕੋਰੋਨਾ ਵਾਇਰਸ ਦਾ ਕਹਿਰ : BCCI ਨੇ ਘਰੇਲੂ ਮੈਚਾਂ 'ਤੇ ਵੀ ਲਾਈ ਰੋਕ

03/14/2020 5:01:23 PM

ਮੁੰਬਈ : ਭਾਰਤੀ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ  ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਨੂੰ ਮੁਲਤਵੀ ਕਰਨ ਦੇ 24 ਘੰਟਿਆਂ ਬਾਅਦ ਸ਼ਨੀਵਾਰ ਨੂੰ ਘਰੇਲੂ ਮੈਚ ਵੀ ਅਗਲੇ ਹੁਕਮ ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਅਧਿਕਾਰਤ ਬਿਆਨ 'ਚ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੇ. ਟੀ. ਐੱਮ. ਈਰਾਨੀ ਕੱਪ, ਸੀਨੀਅਰ ਮਹਿਲਾ ਵਨ ਡੇ ਨਾਕਆਊਟ, ਵਿਜੇ ਟਰਾਫੀ, ਸੀਨੀਅਰ ਮਹਿਲਾ ਵਨ ਡੇ ਚੈਲੰਜਰ, ਮਹਿਲਾ ਅੰਡਰ-19 ਟੀ-20 ਲੀਗ, ਸੁਪਰ ਲੀਗ ਅਤੇ ਨਾਕਆਊਟ, ਮਹਿਲਾ ਅੰਡਰ-19 ਟੀ-20 ਚੈਲੰਜਰਜ਼ ਟਰਾਫੀ, ਮਹਿਲਾ ਅੰਡਰ-23 ਨਾਕਆਊਟ ਅਤੇ ਮਹਿਲਾ ਅੰਡਰ-23 ਵਨ ਡੇ ਚੈਲੰਜਰਜ਼ ਨੂੰ ਅਗਲੇ ਹੁਕਮ ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. ਨੂੰ ਵੀ 15 ਅਪ੍ਰੈਲ ਤਕ ਮੁਲਤੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ।