ਬਿਹਾਰ ''ਚ ਕੋਰੋਨਾ ਪੀੜਤਾਂ ਦੀ ਗਿਣਤੀ 1 ਲੱਖ ਤੋਂ ਪਾਰ

08/15/2020 7:20:21 PM

ਪਟਨਾ- ਬਿਹਾਰ ਦੇ ਸਾਰੇ 38 ਜ਼ਿਲ੍ਹਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 3,536 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਦੇ ਬਾਅਦ ਸੂਬੇ ਵਿਚ ਹੁਣ ਤੱਕ ਕੁੱਲ ਵਾਇਰਸ ਪੀੜਤਾਂ ਦੀ ਗਿਣਤੀ ਵੱਧ ਕੇ 1,01,906 ਹੋ ਗਈ ਹੈ, ਜਿਨ੍ਹਾਂ ਵਿਚੋਂ ਕਿਰਿਆਸ਼ੀਲ ਮਾਮਲੇ 36,237 ਹਨ। ਸਿਹਤ ਵਿਭਾਗ ਨੇ ਸ਼ਨੀਵਾਰ ਨੂੰ 14 ਅਗਸਤ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਦੱਸਿਆ ਕਿ ਪਟਨਾ ਜ਼ਿਲ੍ਹੇ ਵਿਚ ਸਭ ਤੋਂ ਵੱਧ 439 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। 

ਇਸ ਦੇ ਬਾਅਦ ਮਧੁਬਨੀ ਵਿਚ 187, ਮੁਜ਼ੱਫਰਪੁਰ ਵਿਚ 166, ਪੂਰਬੀ ਚੰਪਾਰਨ ਵਿਚ 157, ਪੂਰਨੀਆ ਵਿਚ 152, ਕਟਿਹਾਰ ਵਿਚ 151, ਪੱਛਮੀ ਚੰਪਾਰਨ ਵਿਚ 141, ਬੇਗੂਸਰਾਏ ਵਿਚ 139, ਗਯਾ ਅਤੇ ਸੀਤਾਮੜੀ ਵਿਚ 138-138, ਮਧੇਪੁਰਾ ਵਿਚ 122, ਸਹਾਰਸਾ ਵਿਚ 115 ਅਤੇ ਸਰਨ ਵਿਚ 100 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਇਸੇ ਤਰ੍ਹਾਂ ਜਹਾਨਾਬਾਦ ਵਿਚ 89, ਬਕਸਰ ਵਿਚ 85, ਰੋਹਤਾਸ ਵਿਚ 73, ਅਰਰੀਆ ਵਿਚ 72, ਨਾਲੰਦਾ ਵਿਚ 71, ਭੋਜਪੁਰ ਵਿਚ 70, ਦਰਭੰਗਾ ਅਤੇ ਸੁਪੌਲ ਵਿਚ 69-69, ਸ਼ੇਖਪੁਰਾ ਵਿਚ 66, ਸਿਵਾਨ ਵਿਚ 64, ਔਰੰਗਾਬਾਦ ਵਿਚ 62, ਮੁੰਗੇਰ ਵਿਚ 56, ਭਾਗਲਪੁਰ ਵਿਚ 54, ਵੈਸ਼ਾਲੀ ਵਿਚ 51, ਸਮਸਤੀਪੁਰ ਵਿਚ 52, ਗੋਪਾਲਗੰਜ ਵਿਚ 46, ਖਗੜੀਆ ਵਿਚ 45, ਕੈਮੂਰ ਵਿਚ, 43 ਲੋਕ ਕੋਰੋਨਾ ਦੀ ਲਪੇਟ ਵਿਚ ਆਏ ਹਨ।  ਵਿਭਾਗ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਝਾਰਖੰਡ ਵਿਚ ਦਾਘਰ ਅਤੇ ਪਾਕੂਰ, ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਅਤੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ 1-1 ਵਿਅਕਤੀ ਦੇ ਨਮੂਨੇ ਦੀ ਜਾਂਚ ਪਟਨਾ ਵਿਚ ਕੀਤੀ ਗਈ ਹੈ । ਇਸ ਤਰ੍ਹਾਂ, 3536 ਨਵੇਂ ਮਾਮਲੇ ਮਿਲਣ ਕਾਰਨ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1,01906 ਹੋ ਗਈ ਹੈ, ਜਿਨ੍ਹਾਂ ਵਿਚੋਂ 36,237 ਕਿਰਿਆਸ਼ੀਲ ਮਾਮਲੇ ਹਨ। 

Sanjeev

This news is Content Editor Sanjeev