ਕੋਰੋਨਾ ਪੀੜਤ ਦੀ ਲਾਸ਼ ਦਾ ਸਸਕਾਰ ਕਰਨ ਲਈ ਠੇਲੇ ''ਤੇ ਲੈ ਕੇ ਸ਼ਮਸ਼ਾਨ ਪੁੱਜਿਆ ਪਰਿਵਾਰ

05/04/2021 12:16:52 AM

ਲਾਤੇਹਾਰ - ਕੋਰੋਨਾ ਦੀ ਵਜ੍ਹਾ ਨਾਲ ਪੂਰੇ ਦੇਸ਼ ਵਿੱਚ ਹਾਹਾਕਾਰ ਮਚਿਆ ਹੋਇਆ ਹੈ। ਹਰ ਇੱਕ ਦਿਨ ਕੋਰੋਨਾ ਨਾਲ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਉਥੇ ਹੀ ਝਾਰਖੰਡ ਪ੍ਰਦੇਸ਼ ਵਿੱਚ ਇੱਕ ਹੈਰਾਨ ਕਰਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ- ਕੋਰੋਨਾ ਸੰਕਟ 'ਚ ਪੈਸਾ ਕਿਸੇ ਕੰਮ ਦਾ ਨਹੀਂ, ਇਹ ਕਹਿੰਦੇ ਹੋਏ ਬ੍ਰਿਜ ਤੋਂ ਪੈਸੇ ਸੁੱਟਣ ਲਗਾ ਸ਼ਖਸ

ਲਾਤੇਹਾਰ ਜ਼ਿਲ੍ਹੇ ਦੇ ਬਾਰਿਆਤੂ ਬਲਾਕ ਹੈੱਡਕੁਆਰਟਰ ਬਸਤੀ ਰੋਡ ਨਿਵਾਸੀ 35 ਸਾਲਾ ਸੰਜੇ ਪਾਸੀ ਦੀ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਤੱਕ ਲੈ ਜਾਣ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪਿਆ। ਆਖ਼ਿਰਕਾਰ ਪਰਿਵਾਰ ਨੇ ਮ੍ਰਿਤਕ ਸੰਜੇ ਪਾਸੀ ਨੂੰ ਇੱਕ ਠੇਲੇ 'ਤੇ ਚੁੱਕ ਕੇ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਘਾਟ ਤੱਕ ਲੈ ਗਏ।

ਇਹ ਵੀ ਪੜ੍ਹੋ-  'ਕੋਰੋਨਾ 'ਚ ਬਿਨਾਂ ਵਜ੍ਹਾ CT ਸਕੈਨ ਕਰਵਾਉਣ ਨਾਲ ਵੱਧਦੈ ਕੈਂਸਰ ਦਾ ਖ਼ਤਰਾ'

ਮ੍ਰਿਤਕ ਸੰਜੇ ਦੇ ਪਰਿਵਾਰ ਨੇ ਦੱਸਿਆ ਕਿ ਸੰਜੇ ਪਿਛਲੇ ਕੁੱਝ ਦਿਨਾਂ ਤੋਂ ਖੰਘ ਬੁਖਾਰ ਨਾਲ ਪੀੜਤ ਸੀ। ਜਿਸ ਨੂੰ ਇਲਾਜ ਲਈ ਹਜ਼ਾਰੀਬਾਗ ਲੈ ਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਦੂਜੇ ਪਾਸੇ ਬਾਰਿਆਤੂ ਟੀ.ਓ.ਪੀ. ਇੰਚਾਰਜ ਕੁਬੇਰ ਸ਼ਾਵ, ਮਨੁੱਖਤਾ ਦਿਖਾਉਂਦੇ ਹੋਏ ਮ੍ਰਿਤਕ ਦੇ ਘਰ ਪੁੱਜੇ। ਉਨ੍ਹਾਂ ਨੇ ਮ੍ਰਿਤਕ ਦੀ ਮੌਤ ਦੇ ਸੰਬੰਧ ਵਿੱਚ ਜਾਣਕਾਰੀ ਲਈ ਅਤੇ ਪਰਿਵਾਰ ਨੂੰ ਹਮਦਰਦੀ ਦਿੰਦੇ ਹੋਏ ਅੰਤਿਮ ਸੰਸਕਾਰ ਕਰਣ ਨੂੰ ਲੈ ਕੇ ਐੱਮ.ਪੀ.ਡਬਲਿਊ. ਸੰਦੀਪ ਕੁਮਾਰ ਤੋਂ ਚਾਰ ਪੀ.ਪੀ. ਕਿੱਟ ਦੀ ਵਿਵਸਥਾ ਕਰਵਾਈ।

ਇਹ ਵੀ ਪੜ੍ਹੋ- ਰਾਹਤ ਭਰੀ ਖ਼ਬਰ: 24 ਘੰਟੇ 'ਚ 50 ਹਜ਼ਾਰ ਤੋਂ ਘੱਟ ਹੋਏ ਕੋਰੋਨਾ ਮਾਮਲੇ,  567 ਲੋਕਾਂ ਨੇ ਤੋੜਿਆ ਦਮ

ਉਨ੍ਹਾਂ ਦੀ ਮਦਦ ਤੋਂ ਬਾਅਦ ਪਰਿਵਾਰ ਪੀ.ਪੀ. ਕਿੱਟ ਪਾ ਕੇ ਸੰਜੇ ਪਾਸੀ ਨੂੰ ਠੇਲੇ 'ਤੇ ਅੰਤਿਮ ਸੰਸਕਾਰ ਲਈ ਸ਼ਮਸ਼ਾਨ ਤੱਕ ਲੈ ਜਾ ਸਕੇ। ਫਿਲਹਾਲ ਸਾਰਾ ਪਰਿਵਾਰ ਘਰ ਵਿੱਚ ਇਕਾਂਤਵਾਸ ਹੈ। ਮ੍ਰਿਤਕ ਆਪਣੇ ਪਿੱਛੇ ਚਾਰ ਪੁੱਤਰੀ ਅਤੇ ਇੱਕ ਪੁੱਤ ਛੱਡ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati