ਭਾਰਤ ਨੂੰ ਛੇਤੀ ਮਿਲਣ ਵਾਲੀ ਹੈ ਕੋਰੋਨਾ ਵੈਕਸੀਨ? PM ਮੋਦੀ ਨੇ ਕੀਤੀ ਸਮੀਖਿਆ ਬੈਠਕ

11/20/2020 11:28:30 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਾਰ ਫਿਰ ਤੇਜ਼ੀ ਨਾਲ ਫੈਲਣ ਲੱਗਾ ਹੈ। ਸੁਰੱਖਿਆ ਦੇ ਮੱਦੇਨਜ਼ਰ ਕਈ ਸ਼ਹਿਰਾਂ 'ਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਹਾਲਾਂਕਿ ਇਸ 'ਚ ਰਾਹਤ ਦੀ ਖ਼ਬਰ ਇਹ ਹੈ ਕਿ ਭਾਰਤ 'ਚ ਕੋਰੋਨਾ ਦੀ ਵੈਕਸੀਨ 'ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਭਾਰਤ ਦੀ ਕੋਵਿਡ-19 ਟੀਕਾ ਸਬੰਧੀ ਰਣਨੀਤੀ ਦੀ ਸਮੀਖਿਆ ਲਈ ਬੈਠਕ ਕੀਤੀ ਜਿਸ 'ਚ ਕੋਰੋਨਾ ਵਾਇਰਸ ਲਈ ਟੀਕੇ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਲਈ ਤਕਨੀਕੀ ਪਲੇਟਫਾਰਮ ਅਤੇ ਜਨਸੰਖਿਆ ਸਮੂਹਾਂ ਨੂੰ ਪਹਿਲ ਦੇਣ ਵਰਗੇ ਮੁੱਦਿਆਂ 'ਤੇ ਚਰਚਾ ਹੋਈ। ਮੋਦੀ ਨੇ ਟਵੀਟ ਕੀਤਾ ਕਿ ਬੈਠਕ 'ਚ ਟੀਕਾ ਵਿਕਾਸ ਦੀ ਤਰੱਕੀ, ਰੈਗੂਲੇਟਰੀ ਮੰਜੂਰੀਆਂ ਅਤੇ ਖਰੀਦ ਨਾਲ ਸਬੰਧਿਤ ਮਹੱਤਵਪੂਰਣ ਮੁੱਦਿਆਂ 'ਤੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: ਮਾਸਕ ਨਾ ਪਾਉਣ ਅਤੇ ਪਾਨ-ਮਸਾਲਾ ਖਾਣ 'ਤੇ 2000 ਜੁਰਮਾਨਾ, LG ਨੇ ਸੋਧ ਨੂੰ ਦਿੱਤੀ ਮਨਜ਼ੂਰੀ

ਉਨ੍ਹਾਂ ਕਿਹਾ, ‘ਜਨਸੰਖਿਆ ਸਮੂਹਾਂ ਨੂੰ ਪਹਿਲ ਦੇਣਾ, ਸਿਹਤ ਦੇਖਭਾਲ ਕਰਮਚਾਰੀਆਂ ਤੱਕ ਪਹੁੰਚ, ਸੀਤ ਗ੍ਰਹਿ ਢਾਂਚੇ ਨੂੰ ਮਜ਼ਬੂਤ ਕਰਨਾ, ਟੀਕੇ ਲਗਾਉਣ ਵਾਲੇ ਲੋਕਾਂ ਦੀ ਗਿਣਤੀ ਵਧਾਉਣਾ ਅਤੇ ਟੀਕਿਆਂ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਲਈ ਤਕਨੀਕ ਪਲੇਟਫਾਰਮ ਵਰਗੇ ਕਈ ਮੁੱਦਿਆਂ ਦੀ ਸਮੀਖਿਆ ਕੀਤੀ ਗਈ।’ ਪ੍ਰਧਾਨ ਮੰਤਰੀ ਦੇ ਟਵੀਟ ਤੋਂ ਸਮਝਿਆ ਜਾ ਸਕਦਾ ਹੈ ਕਿ ਸਰਕਾਰ ਦੇਸ਼ ਵਾਸੀਆਂ ਨੂੰ ਛੇਤੀ ਤੋਂ ਛੇਤੀ ਕੋਰੋਨਾ ਦਾ ਟੀਕਾ ਉਪਲੱਬਧ ਕਰਵਾਉਣ ਵਾਲੀ ਹੈ। ਇਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।

ਅਨਿਲ ਵਿਜ ਨੂੰ ਦਿੱਤਾ ਗਿਆ ਕੋਵੈਕਸੀਨ ਡੋਜ਼
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਸ਼ੁੱਕਰਵਾਰ ਨੂੰ ਆਪਣੇ ਦੇਸ਼ ਵਿਕਸਿਤ ਸੰਭਾਵਿਕ ਟੀਕੇ ਕੋਵੈਕਸੀਨ ਦਾ ਟ੍ਰਾਇਲ ਡੋਜ਼ ਦਿੱਤਾ ਗਿਆ। ਟੀਕੇ ਦੇ ਤੀਸਰੇ ਪੜਾਅ ਦੇ ਪ੍ਰੀਖਣ ਲਈ ਸਵੈ-ਇੱਛਾ ਰੂਪ ਨਾਲ ਅੱਗੇ ਆਉਣ ਵਾਲੇ ਉਹ ਸੂਬੇ ਦੇ ਪਹਿਲੇ ਵਿਅਕਤੀ ਹਨ। ਭਾਰਤ ਬਾਇਓ ਟੈਕ ਦੀ ਕੋਵੈਕਸੀਨ ਦੇ ਤੀਸਰੇ ਪੜਾਅ ਦਾ ਪ੍ਰੀਖਣ ਸੂਬੇ 'ਚ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ। ਇਸ ਦੌਰਾਨ ਭਾਜਪਾ ਦੇ 67 ਸਾਲਾ ਨੇਤਾ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ 'ਚ ਟ੍ਰਾਇਲ ਡੋਜ਼ ਦਿੱਤਾ ਗਿਆ।

Inder Prajapati

This news is Content Editor Inder Prajapati