ਕੋਰੋਨਾ ਦੀ ਦਹਿਸ਼ਤ, 50 ਡਾਕਟਰਾਂ ਨੇ ਦਿੱਤਾ ਅਸਤੀਫਾ

04/10/2020 11:52:45 PM

ਗਵਾਲੀਅਰ– ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲੇ ਵਿਚ ਇਕੋ ਸਮੇਂ 50 ਡਾਕਟਰਾਂ ਨੇ ਸ਼ੁੱਕਰਵਾਰ ਅਸਤੀਫਾ ਦੇ ਦਿੱਤਾ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਕੋਰੋਨਾ ਕਾਰਣ ਅਸਤੀਫਾ ਦਿੱਤਾ ਹੈ। ਸੂਬੇ ਵਿਚ ਐਸਮਾ ਲਾਗੂ ਹੈ। ਇਸ ਕਾਰਣ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ ਡਿਊਟੀ ਤੋਂ ਪਿੱਛੇ ਨਹੀਂ ਹਟ ਸਕਦੇ। ਅਧਿਕਾਰੀਆਂ ਮੁਤਾਬਕ ਉਕਤ ਡਾਕਟਰਾਂ ਨੇ ਅਸਤੀਫੇ ਪਹਿਲਾਂ ਹੀ ਦਿੱਤੇ ਸਨ। ਕੋਰੋਨਾ ਕਾਰਣ ਗਵਾਲੀਅਰ ਦੇ ਇਕ ਮੈਡੀਕਲ ਕਾਲਜ ਵਿਚ 3 ਮਹੀਨਿਆਂ ਲਈ 92 ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਸੀ। ਇਹ ਸਭ 92 ਡਾਕਟਰ ਉਕਤ ਕਾਲਜ ਤੋਂ ਪਾਸਆਊਟ ਸਨ। ਇਸ ਦੀ ਨਿਯੁਕਤੀ ਅਲੱਗ-ਅਲੱਗ ਵਿਭਾਗਾਂ 'ਚ ਅਸਥਾਈ ਰੂਪ ਨਾਲ ਕੀਤੀ ਗਈ ਸੀ। ਪ੍ਰਦੇਸ਼ ਨੂੰ ਕੋਰੋਨਾ ਪੀੜਤ ਤੋਂ ਬਚਣ ਦੇ ਲਈ ਮੈਡੀਕਲ ਸਿੱਖਿਆ ਵਿਭਾਗ ਨੇ ਗਜਰਾਜਾ ਮੈਡੀਕਲ ਸਮੇਤ ਪ੍ਰਦੇਸ਼ ਦੇ ਦੂਜੇ ਮੈਡੀਕਲ ਕਾਲਜਾਂ 'ਚ ਐੱਮ. ਬੀ. ਬੀ. ਐੱਸ. ਦਾਖਲ ਕਰਨ ਵਾਲਿਆਂ ਨੂੰ ਅਸਥਾਈ ਰੂਪ ਨਾਲ ਨਿਯੁਕਤ ਦੇ ਆਦੇਸ਼ ਦਿੱਤੇ ਸਨ।

Gurdeep Singh

This news is Content Editor Gurdeep Singh