ਕੋਰੋਨਾ ਦੀ ਸ਼ੁਰੂਆਤ ਭਾਰਤ ਤੋਂ ਹੋਈ, ਚੀਨ ਦੇ ਦਾਅਵੇ 'ਤੇ CSIR ਨੇ ਲਗਾਈ ਲਤਾੜ

12/02/2020 11:05:23 PM

ਨਵੀਂ ਦਿੱਲੀ- ਭਾਰਤ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ, ਚੀਨ ਦੇ ਇਸ ਦਾਅਵੇ 'ਤੇ ਸੀ. ਐੱਸ. ਆਈ. ਆਰ. ਨੇ ਘਟੀਆ ਦੋਸ਼ ਲਗਾਇਆ। ਸੀ. ਐੱਸ. ਆਈ. ਆਰ. ਦੇ ਡਾਇਰੈਕਟਰ ਡਾ. ਸ਼ੇਖਰ ਪਾਂਡੇ ਨੇ ਕਿਹਾ ਕਿ ਲੈਂਸੇਟ 'ਚ ਪ੍ਰਕਾਸ਼ਤ ਦੇ ਵਿਚਾਰ ਕਰਨ ਦੇ ਲਈ ਇਕ ਚੀਨੀ ਪੱਤਰ ਪੇਸ਼ ਕੀਤਾ ਗਿਆ ਹੈ। ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਹੈ। ਸੀ. ਐੱਸ. ਆਈ. ਆਰ. ਨੇ ਕਿਹਾ ਕਿ ਅਧਿਐਨ ਗਲਤ ਤਰੀਕੇ ਨਾਲ ਕੀਤਾ ਗਿਆ ਹੈ ਤੇ ਇਸਦੀ ਜਾਂਚ 'ਚ ਇਹ ਕਿਤੇ ਵੀ ਨਹੀਂ ਰੁਕੇਗਾ। ਦੱਸ ਦੇਈਏ ਕਿ ਚੀਨ ਦੇ ਇਕ ਵਿਗਿਆਨੀ ਨੇ ਇਕ ਰਿਪੋਰਟ ਦੇ ਹਵਾਲੇ ਤੋਂ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਭਾਰਤ 'ਚ ਪੈਦਾ ਹੋਇਆ ਸੀ ਤੇ ਭਾਰਤ ਤੋਂ ਹੀ ਦੁਨੀਆਭਰ 'ਚ ਫੈਲਿਆ।

ਚੀਨ ਦੇ ਇਸ ਝੂਠੇ ਦਾਅਵਿਆਂ ਨੂੰ ਬ੍ਰਿਟੇਨ ਦੇ ਗਲਾਸਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਰਾਬਰਟਸਨ ਨੇ ਰੱਦ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚੀਨ ਦੇ ਵਿਗਿਅਨੀਆਂ ਦੇ ਇਨ੍ਹਾਂ ਦਾਅਵਿਆਂ 'ਚ ਕੋਈ ਦਮ ਨਹੀਂ ਹੈ। ਚੀਨ ਦੇ ਵਿਗਿਆਨੀਆਂ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਭਾਰਤ 'ਚ ਪਿਛਲੇ ਸਾਲ ਦੀਆਂ ਗਰਮੀਆਂ 'ਚ ਪੈਦਾ ਹੋਇਆ ਸੀ। ਚੀਨੀ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਪਹਿਲਾਂ ਜਾਨਵਰਾਂ 'ਚ ਫੈਲਿਆ, ਫਿਰ ਇਨਸਾਨਾਂ 'ਚ ਚਲਾ ਗਿਆ। ਭਾਰਤ ਤੋਂ ਹੀ ਵਾਇਰਸ ਚੀਨ ਦੇ ਵੁਹਾਨ 'ਚ ਪਹੁੰਚਿਆ ਸੀ। ਚੀਨੀ ਵਿਗਿਆਨੀਆਂ ਨੇ ਇਸ ਨੂੰ ਲੈ ਕੇ ਰਿਪੋਰਟ ਵੀ ਤਿਆਰ ਕੀਤੀ ਹੈ। ਉੱਥੇ ਹੀ ਬ੍ਰਿਟੇਨ ਦੇ ਗਲਾਸਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਰਾਬਰਟਸਨ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਕੋਰੋਨਾ ਦਾ ਪਹਿਲਾ ਮਾਮਲਾ ਵੁਹਾਨ ਤੋਂ ਨਿਕਲਿਆ ਸੀ ਤੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ।

Gurdeep Singh

This news is Content Editor Gurdeep Singh