ਠੰਡ ''ਚ ਕੋਰੋਨਾ ਦਾ ਖਤਰਾ ਵਧੇਗਾ, ਦਫਤਰਾਂ-ਸਕੂਲਾਂ ''ਚ ਏਅਰ ਫਿਲਟਰ ਤੇ ਮਾਸਕ ਜ਼ਰੂਰੀ

09/30/2020 1:56:47 AM

ਵਾਸ਼ਿੰਗਟਨ - ਅਮਰੀਕਾ ਵਿਚ ਖੋਜਕਾਰਾਂ ਦਾ ਆਖਣਾ ਹੈ ਕਿ ਜਿਵੇਂ-ਜਿਵੇਂ ਠੰਡ ਵਧੇਗੀ ਅਤੇ ਲੋਕਾਂ ਦਾ ਇਕ ਥਾਂ ਇਕੱਠਾ ਹੋਣਾ ਵਧੇਗਾ, ਉਂਝ-ਉਂਝ ਕੋਰੋਨਾ ਦਾ ਖਤਰਾ ਹੋਰ ਵੱਧਦਾ ਜਾਵੇਗਾ। ਸਰਦੀਆਂ ਵਿਚ ਲੋਕ ਘਰਾਂ, ਦਫਤਰਾਂ ਜਾਂ ਬੰਦ ਥਾਂਵਾਂ 'ਤੇ ਰਹਿਣਾ ਪਸੰਦ ਕਰਦੇ ਹਨ। ਇੰਡੋਰ ਥਾਵਾਂ ਵਿਚ ਵਾਇਰਸ ਦੇ ਫੈਲਣ ਦਾ ਖਤਰਾ ਜ਼ਿਆਦਾ ਹੈ। ਅਮਰੀਕਾ ਦੇ ਦੱਖਣੀ ਸੂਬਿਆਂ ਵਿਚ ਗਰਮੀਆਂ ਵਿਚ ਲੋਕ ਏ. ਸੀ. ਦਫਤਰਾਂ ਅਤੇ ਘਰਾਂ ਵਿਚ ਜ਼ਿਆਦਾ ਇਕੱਠਾ ਹੋਣ ਲੱਗੇ ਸਨ। ਹੁਣ ਇਹੀ ਟ੍ਰੈਂਡ ਸਰਦੀਆਂ ਵਿਚ ਵੀ ਦੇਖਣ ਨੂੰ ਮਿਲ ਸਕਦਾ ਹੈ। ਅਜਿਹੇ ਵਿਚ ਬਚਾਅ ਦੇ ਕੁਝ ਉਪਾਅ ਕੀਤੇ ਜਾ ਸਕਦੇ ਹਨ।

ਕੋਰੋਨਾ 'ਤੇ ਖੋਜ ਕਰ ਰਹੀ ਅਮਰੀਕੀ ਡਾਕਟਰ ਮਾਰ ਮੁਤਾਬਕ, ਖਰਾਬ ਵੈਂਟੀਲੇਸ਼ਨ ਵਾਲੀਆਂ ਥਾਂਵਾਂ 'ਤੇ, ਜਿਵੇਂ ਜ਼ਿਆਦਾ ਰੈਸਤਰਾਂ ਅਤੇ ਬਾਰ ਵਿਚ ਖਤਰਾ ਜ਼ਿਆਦਾ ਹੁੰਦਾ ਹੈ। ਅਜਿਹੀਆਂ ਥਾਂਵਾਂ 'ਤੇ ਵਾਇਰਸ ਜ਼ਿਆਦਾ ਦੂਰ ਅਤੇ ਦੇਰ ਤੱਕ ਰਹਿੰਦਾ ਹੈ। ਇਨਾਂ ਗਰਮੀਆਂ ਵਿਚ ਸਾਇੰਸਦਾਨਾਂ ਨੇ ਪਾਇਆ ਸੀ ਕਿ ਹਸਪਤਾਲ ਦੇ ਅੰਦਰ ਇਨਫੈਕਟਡ ਮਰੀਜ਼ ਤੋਂ ਵਾਇਰਸ ਛੋਟੇ ਡ੍ਰਾਪਲੈੱਟਸ ਦੇ ਰੂਪ ਵਿਚ ਹਵਾ ਵਿਚ 16 ਫੁੱਟ ਤੱਕ ਫੈਲ ਰਹੇ ਸਨ। ਡਾ. ਮਾਰ ਆਖਦੀ ਹੈ ਕਿ ਹੁਣ ਵੀ ਬਚਾਅ ਦਾ ਸਭ ਤੋਂ ਸਹੀ ਰਾਹ ਹੈ ਕਿ ਆਪਣੇ ਮੂੰਹ ਨੂੰ ਢੱਕਣਾ ਅਤੇ ਹੱਥਾਂ ਨੂੰ ਧੋਣਾ।

ਇੰਡੋਰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਬਜ਼ਾਰ ਵਿਚ ਵੱਖ-ਵੱਖ ਤਰ੍ਹਾਂ ਦੇ ਮਹਿੰਗੇ ਉਪਕਰਣ ਹਨ। ਇਹ ਸਤਿਹ ਨੂੰ ਸਾਫ ਕਰਨ ਦਾ ਵਾਅਦਾ ਕਰਨ ਦੇ ਨਾਲ ਹਵਾ ਨੂੰ ਵਾਇਰਸ ਮੁਕਤ ਕਰਨ ਦਾ ਵੀ ਦਾਅਵਾ ਕਰਦੇ ਹਨ। ਮਾਹਿਰਾਂ ਦਾ ਆਖਣਾ ਹੈ ਕਿ ਅਜਿਹੇ ਜ਼ਿਆਦਾਤਰ ਪ੍ਰੋਡੱਕਟ ਓਵਰਕਿਲ ਅਤੇ ਹਾਨੀਕਾਰਕ ਹਨ। ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਐਟਮਾਸਫੇਅਰ ਕੇਮੀਸਟ ਡੇਲਫਿਨ ਫਾਰਮਰ ਆਖਦੇ ਹਨ ਕਿ ਇਨਾਂ ਫੈਂਸੀ ਦਿਖਣ ਵਾਲੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। ਪਾਣੀ ਅਤੇ ਸਾਬਣ ਅੱਜ ਵੀ ਸਭ ਤੋਂ ਖੂਬਸੂਰਤ ਅਤੇ ਬਿਹਤਰ ਤਰੀਕੇ ਨਾਲ ਕੰਮ ਕਰਦੇ ਹਨ।

ਹਾਰਵਰਡ ਵਿਚ ਬਿਲਡਿੰਗ ਸੈਫਟੀ ਦੇ ਮਾਹਿਰ ਜੋਸੇਫ ਐਲੇਨ ਆਖਦੇ ਹਨ ਕਿ ਸਿਰਫ ਵੈਂਟੀਲੇਸ਼ਨ ਠੀਕ ਕਰ ਲਾਗ ਨਹੀਂ ਰੋਕੀ ਜਾ ਸਕਦੀ। ਕੁਝ ਸਮੂਹਿਕ ਯਤਨਾਂ ਦੇ ਦਮ 'ਤੇ ਇਸ ਦੇ ਖਤਰੇ ਨੂੰ ਘੱਟ ਕਰ ਸਕਦੇ ਹਾਂ। ਜਿੰਨਾ ਮੁਮਕਿਨ ਹੋਵੇ ਭੀੜ ਤੋਂ ਬਚੋ। ਜਿਵੇਂ ਕਰਮਚਾਰੀਆਂ ਨੂੰ ਵਰਕ ਫਰਾਮ ਲਈ ਉਤਸ਼ਾਹਿਤ ਕਰੋ। ਸਿਰਫ ਪਰਮਿਟ ਐਂਟਰੀ ਦਿਓ ਜਿੰਨਾ ਦੀ ਬਿਲਡਿੰਗ ਵਿਚ ਫਿਜ਼ੀਕਲੀ ਮੌਜ਼ੂਦਗੀ ਜ਼ਰੂਰੀ ਹੋਵੇ। ਬਿਲਡਿੰਗ ਵਿਚ ਏਅਰ ਫਿਲਟਰ ਲਗਾਓ ਅਤੇ ਸਰਫੇਸ ਨੂੰ ਲਗਾਤਾਰ ਸੈਨੇਟਾਈਜ਼ ਕਰਦੇ ਰਹੋ। ਲਿਫਟ ਵਿਚ ਕਿੰਨੇ ਲੋਕ ਜਾਣਗੇ ਇਹ ਤੈਅ ਕਰੋ। ਇੰਡੋਰ ਵਿਚ ਫੇਸ ਕਵਰਿੰਗ ਅਤੇ ਦੂਜੇ ਨਿੱਜੀ ਸੁਰੱਖਿਆਤਮਕ ਉਪਕਰਣ ਇਸਤੇਮਾਲ ਕਰੋ। ਬੰਦ ਥਾਂਵਾਂ ਵਿਚ ਮਾਸਕ ਦਾ ਇਸਤੇਮਾਲ ਕਰੋ।

Khushdeep Jassi

This news is Content Editor Khushdeep Jassi