ਦੇਸ਼ 'ਚ ਕੋਰੋਨਾ ਇਨਫੈਕਟਡ ਡਾਕਟਰ ਦੀ ਮੌਤ ਦਾ ਪਹਿਲਾ ਮਾਮਲਾ ਆਇਆ ਸਾਹਮਣੇ

04/09/2020 3:40:50 PM

ਇੰਦੌਰ-ਮੱਧ ਪ੍ਰਦੇਸ਼ ਦੇ ਇੰਦਰ ਸ਼ਹਿਰ 'ਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਹਿਰ 'ਚ ਕੋਰੋਨਾ ਇਨਫੈਕਟਡ ਇਕ ਡਾਕਟਰ ਦੀ ਮੌਤ ਹੋਣ ਕਾਰਨ ਸ਼ਹਿਰ 'ਚ ਹਫੜਾ-ਦਫੜੀ ਮੱਚ ਗਈ ਹੈ। ਸਿਹਤ ਵਿਭਾਗ ਦੇ ਸੀ.ਐੱਮ.ਐੱਚ.ਓ ਡਾਕਟਰ ਪ੍ਰਵੀਣ ਜਦੀਆ ਨੇ ਦੱਸਿਆ ਹੈ ਕਿ ਡਾਕਟਰ ਸ਼ਤਰੂਘਨ ਪੰਜਵਾਨੀ ਪਿਛਲੇ ਦਿਨੀਂ ਕੋਰੋਨਾ ਪਾਜ਼ੀਟਿਵ ਮਿਲੇ ਸੀ ਅਤੇ ਉਨ੍ਹਾਂ ਦਾ ਇਲਾਜ ਪਹਿਲਾਂ ਗੋਕੁਲਦਾਸ ਹਸਪਤਾਲ 'ਚ ਚੱਲ ਰਿਹਾ ਸੀ। ਉਸ ਤੋਂ ਬਾਅਦ ਸੀ.ਐੱਚ.ਐੱਲ ਅਤੇ ਫਿਰ ਉਨ੍ਹਾਂ ਅਰਵਿੰਦਾਂ ਹਸਪਤਾਲ 'ਚ ਸ਼ਿਫਟ ਕੀਤਾ ਸੀ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਅੱਜ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰ ਪੰਚਵਾਨੀ ਇੰਦੌਰ ਦੇ ਰੂਪਰਾਮ ਨਗਰ 'ਚ ਰਹਿੰਦੇ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ 'ਚ ਕੋਰੋਨਾ ਨਾਲ ਡਾਕਟਰ ਦੀ ਮੌਤ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ ਪਰ ਇਹ ਡਾਕਟਰ ਕੋਰੋਨਾ ਇਨਫੈਕਟਡ ਮਰੀਜ਼ਾਂ ਦਾ ਇਲਾਜ ਨਹੀਂ ਕਰ ਰਿਹਾ ਸੀ। 

PunjabKesari

ਦੱਸ ਦੇਈਏ ਕਿ ਪੂਰੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇੱਥੇ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 213 ਤੱਕ ਪਹੁੰਚ ਚੁੱਕੀ ਹੈ ਅਤੇ ਮਿ੍ਰਤਕਾਂ ਦੀ ਗਿਣਤੀ 22 ਤੱਕ ਪਹੁੰਚ ਚੁੱਕੀ ਹੈ। ਕੋਰੋਨਾ ਮਹਾਮਾਰੀ ਕਾਰਨ ਇੰਦੌਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਸੂਬੇ 'ਚ ਪਹਿਲੀ ਵਾਰ ਕਿਸੇ ਡਾਕਟਰ ਦੀ ਮੌਤ ਕੋਰੋਨਾ ਨਾਲ ਹੋਈ ਹੈ। ਡਾਕਟਰ ਦੀ ਮੌਤ ਤੋਂ ਬਾਅਦ ਇੰਦੌਰ 'ਚ ਸਿਹਤ ਕਰਮਚਾਰੀ ਹੋਰ ਸਾਵਧਾਨੀ ਵਰਤ ਰਹੇ ਹਨ। 

ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਪ੍ਰਗਟਾਇਆ ਦੁੱਖ-
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਟਵੀਟ ਕਰਦੇ ਹੋਏ ਡਾਕਟਰਾਂ ਦੀ ਮੌਤ ਦੀ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ ਹੈ,"ਦੂਜਿਆਂ ਦੀ ਕੀਮਤੀ ਜ਼ਿੰਦਗੀ ਦੀ ਰੱਖਿਆ ਅਤੇ ਕੋਰੋਨਾਵਾਇਰਸ ਦੇ ਵਿਰੁੱਧ ਯੁੱਧ ਲੜਦੇ ਹੋਏ ਬਲੀਦਾਨ ਦੇਣ ਵਾਲੇ ਡਾਕਟਰ ਸ਼ਤਰੂਘਨ ਪੰਜਵਾਨੀ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਸੀਂ ਸਾਰੇ ਸੂਬਾਵਾਸੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ। ਤੁਹਾਡੇ ਵਰਗੇ ਮਹਾਨ ਵਿਅਕਤੀ ਨੂੰ ਕਦੀ ਭੁਲਾਇਆ ਨਹੀ ਜਾ ਸਕੇਗਾ।"


Iqbalkaur

Content Editor

Related News